ਹੈਦਰਾਬਾਦ: Realme 14 Pro 5G ਸੀਰੀਜ਼ ਦੀ ਲਾਂਚ ਡੇਟ ਦਾ ਖੁਲਾਸਾ ਹੋ ਗਿਆ ਹੈ। ਕੰਪਨੀ ਨੇ ਇਹ ਜਾਣਕਾਰੀ ਆਪਣੇ ਅਧਿਕਾਰਿਤ ਐਕਸ ਅਕਾਊਂਟ ਰਾਹੀਂ ਦਿੱਤੀ ਹੈ। ਇਸ ਸੀਰੀਜ਼ ਵਿੱਚ Realme ਦੋ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ, ਜਿਸ ਵਿੱਚ Realme 14 Pro 5G ਅਤੇ Realme 14 Pro+ 5G ਸਮਾਰਟਫੋਨ ਸ਼ਾਮਲ ਹਨ।
Realme 14 Pro 5G ਸੀਰੀਜ਼ ਦੀ ਲਾਂਚ ਡੇਟ
Realme 14 Pro 5G ਸੀਰੀਜ਼ ਦੀ ਲਾਂਚ ਡੇਟ ਦਾ ਕੰਪਨੀ ਨੇ ਖੁਲਾਸਾ ਕਰ ਦਿੱਤਾ ਹੈ। Realme 14 Pro 5G ਸੀਰੀਜ਼ 16 ਜਨਵਰੀ ਨੂੰ ਲਾਂਚ ਹੋਵੇਗੀ। ਇਸ ਫੋਨ ਨੂੰ ਤੁਸੀਂ ਰਿਅਲਮੀ ਇੰਡੀਆ ਦੇ ਈ-ਸਟੋਰ ਦੇ ਨਾਲ-ਨਾਲ ਫਲਿੱਪਕਾਰਟ ਰਾਹੀ ਖਰੀਦ ਸਕੋਗੇ। Realme 14 Pro 5G ਸੀਰੀਜ਼ ਗੁਲਾਬੀ, ਜਾਮਨੀ, ਬਲੈਕ ਅਤੇ ਚਿੱਟੇ ਕਲਰ ਆਪਸ਼ਨਾਂ 'ਚ ਪੇਸ਼ ਕੀਤੀ ਜਾ ਸਕਦੀ ਹੈ।
Just like SRK, this King steals the spotlight! 👑#realme14ProSeries5G with 120x Zoom and the world’s first Triple Flash Camera, clarity has a new royal standard. 📸
— realme (@realmeIndia) January 6, 2025
Launching on 16th January
Know more:https://t.co/vQV3iG8O7Nhttps://t.co/FvbS1Zt6jX pic.twitter.com/8XHuGmYN1d
Realme 14 Pro 5G ਸੀਰੀਜ਼ ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਸੀਰੀਜ਼ 'ਚ 1.5K ਕਵਾਡ-ਕਰਵਡ ਡਿਸਪਲੇਅ ਮਿਲ ਸਕਦੀ ਹੈ, ਜਿਸ ਦੇ ਪਤਲੇ ਬੇਜ਼ਲ ਸਿਰਫ 1.6mm ਮੋਟੇ ਹੋਣਗੇ। ਕੰਪਨੀ ਨੇ ਇਸ ਸੀਰੀਜ਼ ਦਾ ਟੀਜ਼ਰ ਵੀ ਜਾਰੀ ਕੀਤਾ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ 'ਚ AI ਜ਼ੂਮ ਕਲੈਰਿਟੀ ਦੇ ਨਾਲ 120x ਜ਼ੂਮ ਸਪੋਰਟ ਹੋਵੇਗਾ ਅਤੇ ਇਹ ਟ੍ਰਿਪਲ ਫਲੈਸ਼ ਲਾਈਟ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਫੋਨ ਹੋਵੇਗਾ। ਇਨ੍ਹਾਂ ਦੋਵਾਂ ਫੋਨਾਂ ਦੇ ਲਾਂਚ ਹੋਣ ਤੋਂ ਪਹਿਲਾਂ ਪਾਰਸ ਗੁਗਲਾਨੀ ਨਾਂ ਦੇ ਟਿਪਸਟਰ ਨੇ ਪ੍ਰਮੋਸ਼ਨਲ ਪੋਸਟਰ ਲੀਕ ਕਰ ਦਿੱਤੇ ਹਨ। ਇਨ੍ਹਾਂ ਪੋਸਟਰਾਂ ਦੇ ਅਨੁਸਾਰ, Realme 14 Pro 5G ਵਿੱਚ ਪ੍ਰੋਸੈਸਰ ਲਈ MediaTek Dimensity 7300 ਚਿਪਸੈੱਟ ਦਿੱਤੇ ਜਾਣ ਦੀ ਉਮੀਦ ਹੈ, ਜੋ ਕਿ 45W SuperVOOC ਚਾਰਜਿੰਗ ਸਪੋਰਟ ਦੇ ਨਾਲ ਆ ਸਕਦੀ ਹੈ। ਇਸ ਤੋਂ ਇਲਾਵਾ, Realme 14 Pro+ 5G ਵਿੱਚ ਪ੍ਰੋਸੈਸਰ ਲਈ Snapdragon 7s Gen 3 SoC ਮਿਲ ਸਕਦੀ ਹੈ, ਜਿਸਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਕੀਤੀ ਗਈ ਹੈ। ਇਸ ਚਿੱਪਸੈੱਟ ਦੇ ਨਾਲ ਇਸ ਫੋਨ 'ਚ 80W SuperVOOC ਚਾਰਜਿੰਗ ਸਪੋਰਟ ਦਿੱਤਾ ਜਾ ਸਕਦਾ ਹੈ।
14 Pro+ 5G#realme14ProSeries5G pic.twitter.com/F7wv9K7XhI
— Paras Guglani (@passionategeekz) January 3, 2025
Realme 14 Pro 5G ਸੀਰੀਜ਼ ਦੇ ਕੈਮਰੇ ਬਾਰੇ ਜਾਣਕਾਰੀ
ਲੀਕ ਹੋਏ ਪੋਸਟਰਾਂ ਦੇ ਅਨੁਸਾਰ, Realme 14 Pro 5G ਵਿੱਚ OIS ਸਪੋਰਟ ਵਾਲਾ 50MP Sony IMX882 ਪ੍ਰਾਇਮਰੀ ਸੈਂਸਰ ਦਿੱਤਾ ਜਾ ਸਕਦਾ ਹੈ, ਜਿਸਦਾ ਅਪਰਚਰ f/1.8 ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਹ ਫੋਨ 4K ਵੀਡੀਓ ਰਿਕਾਰਡਿੰਗ ਸਪੋਰਟ ਦੇ ਨਾਲ ਆ ਸਕਦਾ ਹੈ। Realme 14 Pro 5G 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ ਜਦਕਿ Realme 14 Pro+ 5G ਵਿੱਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32MP ਫਰੰਟ ਕੈਮਰਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਫੋਨ 'ਚ 50MP ਮੁੱਖ ਬੈਕ ਕੈਮਰਾ, 50MP ਟੈਲੀਫੋਟੋ ਲੈਂਸ ਅਤੇ 112 ਡਿਗਰੀ ਅਲਟਰਾਵਾਈਡ ਲੈਂਸ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:-
- ਆਧਾਰ ਕਾਰਡ 'ਚ ਗਲਤ ਨਾਮ ਨੂੰ ਹੁਣ ਸਿਰਫ਼ ਇੰਨੀ ਵਾਰ ਕਰਵਾਇਆ ਜਾ ਸਕੇਗਾ ਠੀਕ, ਪਤਾ ਵੀ ਮਿੰਟਾਂ 'ਚ ਹੋਵੇਗਾ ਅਪਡੇਟ! ਜਾਣ ਲਓ ਕੀ ਹਨ ਨਿਯਮ?
- BSNL ਨੇ ਨਵਾਂ ਰਿਚਾਰਜ ਪਲੈਨ ਕੀਤਾ ਲਾਂਚ, ਸਿਰਫ਼ ਇੰਨੇ ਰੁਪਏ 'ਚ ਚੱਲੇਗਾ ਸਾਲ ਭਰ ਤੱਕ ਲਈ ਡਾਟਾ, ਹੋਰ ਵੀ ਕਈ ਮਿਲਣਗੇ ਲਾਭ
- ਅਣਜਾਣ ਨੰਬਰਾਂ ਤੋਂ ਆ ਰਹੇ ਮੈਸੇਜਾਂ ਨੂੰ ਕਰੋ ਇਗਨੋਰ! ਗ੍ਰਹਿ ਮੰਤਰਾਲੇ ਨੇ ਦਿੱਤੀ ਚੇਤਾਵਨੀ, ਨਹੀਂ ਤਾਂ ਇਸ ਵੱਡੇ ਘੁਟਾਲੇ ਦਾ ਤੁਸੀਂ ਹੋ ਸਕਦੇ ਹੋ ਸ਼ਿਕਾਰ