ETV Bharat / state

ਚਾਈਨੀਜ਼ ਡੋਰ ਨੂੰ ਮਾਤ ਦਿੰਦੀ ਹੈ 12 ਤਾਰ ਦੀ ਡੋਰ, ਬਚੀ ਹੈ ਡੋਰ ਸੂਤਨ ਵਾਲੀ ਆਖਰੀ ਪੀੜੀ, ਵੇਖੋ ਖ਼ਾਸ ਰਿਪੋਰਟ... - HANDMADE DOOR

ਲੁਧਿਆਣਾ ਵਿੱਚ ਬਣਾਈ ਡੋਰ ਚਾਈਨੀਜ਼ ਡੋਰ ਨੂੰ ਵੀ ਮਾਤ ਦਿੰਦੀ ਹੈ, ਵੇਖੋ ਕਿਵੇਂ ਬਣਦੀ ਹੈ ਸਪੈਸ਼ਲ 12 ਤਾਰ ਦੀ ਡੋਰ...

Ludhiana News
ਡੋਰ ਸੂਤਨ ਵਾਲੀ ਆਖਰੀ ਪੀੜੀ (Etv Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Jan 6, 2025, 5:31 PM IST

ਲੁਧਿਆਣਾ: ਦੇਸ਼ ਭਰ ਵਿੱਚ ਲੋਹੜੀ ਅਤੇ ਮਾਘੀ ਦੀ ਸੰਗਰਾਂਦ ਮੌਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ। ਪੰਜਾਬ ਦੇ ਮਾਲਵੇ ਵਿੱਚ ਲੋਹੜੀ ਦੇ ਦੌਰਾਨ ਅਤੇ ਕੁਝ ਇਲਾਕਿਆਂ ਦੇ ਵਿੱਚ ਬਸੰਤ ਦੇ ਦੌਰਾਨ ਪਤੰਗਬਾਜ਼ੀ ਜ਼ੋਰਾ ਸ਼ੋਰਾਂ ਨਾਲ ਹੁੰਦੀ ਹੈ। ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਚਾਈਨੀਜ਼ ਡੋਰ ਆਉਣ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਹਲੇ ਵੀ ਚਾਈਨੀਜ਼ ਡੋਰ ਬਾਜ਼ਾਰਾਂ ਦੇ ਵਿੱਚ ਵਿਕ ਰਹੀ ਹੈ, ਪਰ ਧਾਗੇ ਦੇ ਨਾਲ ਪੱਕੀ ਡੋਰ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਕਲਾ ਹੈ ਜੋ ਕਿ ਪੁਰਾਣੇ ਕਾਰੀਗਰ ਹਾਲੇ ਵੀ ਸਾਂਭੀ ਬੈਠੇ ਹਨ। ਪਿਛਲੇ ਕਈ ਦਹਾਕਿਆਂ ਤੋਂ ਉਹ ਅਜਿਹੀ ਡੋਰ ਤਿਆਰ ਕਰ ਰਹੇ ਹਨ ਜਿਸ ਦੀ ਕਾਟ ਕੋਈ ਨਹੀਂ। ਹਾਲਾਂਕਿ ਇਹ ਕਾਰੀਗਰੀ ਉਹਨਾਂ ਦੇ ਨਾਲ ਹੀ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਉਹਨਾਂ ਦੀਆਂ ਪੀੜੀਆਂ ਇਸ ਕੰਮ ਤੋਂ ਦੂਰ ਹੈ।

ਡੋਰ ਸੂਤਨ ਵਾਲੀ ਆਖਰੀ ਪੀੜੀ (Etv Bharat (ਲੁਧਿਆਣਾ, ਪੱਤਰਕਾਰ))

ਪੁਸ਼ਤੈਨੀ ਕੰਮ

ਲੁਧਿਆਣਾ ਦੇ ਦਰੇਸੀ ਮੈਦਾਨ ਵਿੱਚ ਅਜਿਹੇ ਹੀ ਡੋਰ ਦੀ ਦੁਕਾਨ ਹੈ। ਕੁੰਤ ਪ੍ਰਕਾਸ਼ ਜੋ ਕਿ ਪਿਛਲੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਇਹ ਪੁਸ਼ਤੈਨੀ ਕੰਮ ਕਰਦੇ ਆ ਰਹੇ ਹਨ। ਉਹਨਾਂ ਦੇ ਕਾਰੀਗਰ ਹਨ, ਉਹਨਾਂ ਵਿੱਚ ਕਿਸੇ ਨੂੰ 30 ਸਾਲ ਕਿਸੇ ਨੂੰ 40 ਸਾਲ ਦਾ ਸਮਾਂ ਹੋ ਚੁੱਕਾ ਹੈ। ਜੋ ਇਹ ਡੋਰ ਸਪੈਸ਼ਲ ਤਿਆਰ ਕਰਦੇ ਹਨ, ਜੋ ਕਿ ਵਰਧਮਾਨ ਦੇ ਧਾਗੇ ਨਾਲ ਬਣਦੀ ਹੈ ਅਤੇ ਇਸ ਦੇ ਉੱਪਰ ਕੱਚ ਦੀ ਲੇਅਰ ਚੜਾਈ ਜਾਂਦੀ ਹੈ। ਅਰਾ ਰੋਟ ਅਤੇ ਕੰਚ ਨੂੰ ਮਿਕਸ ਕਰਕੇ ਮਟੀਰੀਅਲ ਤਿਆਰ ਕੀਤਾ ਜਾਂਦਾ ਹੈ ਜੋ ਇਸ ਧਾਗੇ ਉੱਤੇ ਵਾਰ-ਵਾਰ ਫੇਰਿਆ ਜਾਂਦਾ ਹੈ। ਜਿਸ ਨਾਲ ਇਸ ਦੀ ਧਾਰ ਹੋਰ ਤੇਜ਼ ਹੋ ਜਾਂਦੀ ਹੈ। ਹਾਲਾਂਕਿ ਇਹ ਮਨੁੱਖੀ ਸ਼ਰੀਰ ਅਤੇ ਪੰਛੀਆਂ ਲਈ ਨੁਕਸਾਨ ਦੇਹ ਨਹੀਂ, ਕਿਉਂਕਿ ਧਾਗਾ ਹੋਣ ਕਰਕੇ ਇਹ ਕੱਟ ਜਾਂਦਾ ਹੈ, ਪਰ ਕੱਚ ਦੀ ਲੇਅਰ ਹੋਣ ਕਰਕੇ ਇਹ ਤਿੱਖੀ ਵੀ ਹੈ। 12 ਤਾਰ ਡੋਰ ਖਾਸ ਕਰਕੇ ਚਾਈਨੀਜ਼ ਡੋਰ ਨੂੰ ਮਾਤ ਦੇਣ ਲਈ ਬਣਾਈ ਗਈ। ਹਾਲਾਂਕਿ ਆਮ ਧਾਗੇ ਦੀ ਡੋਰ ਨਾਲੋਂ ਇਸ ਦੀ ਕੀਮਤ ਕੁਝ ਵੱਧ ਜਰੂਰ ਹੈ। ਪਰ ਪਤੰਗਬਾਜ਼ ਇਸ ਦੀ ਕੀਮਤ ਚੰਗੀ ਤਰ੍ਹਾਂ ਜਾਣਦੇ ਹਨ।

ਸਾਡੀ ਅਗਲੀ ਪੀੜੀ ਨਹੀਂ ਕਰਦੀ ਇਹ ਕੰਮ

ਕੂੰਤ ਪ੍ਰਕਾਸ਼ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਅਗਲੀ ਪੀੜੀ ਇਹ ਨਹੀਂ ਬਣਾ ਰਹੀ ਹਾਲਾਂਕਿ ਉਹਨਾਂ ਦੀ ਇਹ ਦੂਜੀ ਪੀੜੀ ਹੈ ਜੋ ਕੰਮ ਕਰ ਰਹੀ ਹੈ। ਉਹਨਾਂ ਦੇ ਬੱਚੇ ਹੁਣ ਕਹਿੰਦੇ ਹਨ ਕਿ ਉਹ ਇਹ ਕੰਮ ਨਾ ਕਰਨ, ਪਰ ਉਹਨਾਂ ਨੇ ਕਿਹਾ ਕਿ ਇਸ ਦਾ ਸਾਨੂੰ ਸ਼ੌਂਕ ਵੀ ਹੈ। ਉਹਨਾਂ ਵੱਲੋਂ ਆਪਣੀ ਦੁਕਾਨ ਉੱਤੇ ਸਪੈਸ਼ਲ ਇਹ ਬੋਰਡ ਲਿਖ ਕੇ ਲਗਾਇਆ ਹੈ ਜੇਕਰ ਉਹਨਾਂ ਦੀ ਡੋਰ ਨੂੰ ਕੋਈ ਨਕਲੀ ਸਾਬਿਤ ਕਰ ਦਿੰਦਾ ਹੈ ਤਾਂ ਉਹ 11000 ਰੁਪਏ ਦਾ ਉਸ ਨੂੰ ਇਨਾਮ ਦੇਣਗੇ। ਇਹ ਚੈਲੇੰਜ ਅੱਜ ਤੱਕ ਕੋਈ ਨਹੀਂ ਲੈ ਸਕਿਆ ਹੈ। ਕਿਉਂਕਿ ਉਹਨਾਂ ਦੀ ਉਮਰ ਦੱਸਦੀ ਹੈ ਕਿ ਉਹਨਾਂ ਕੋਲ ਇਹ ਡੋਰ ਬਣਾਉਣ ਦਾ ਕਿੰਨਾ ਤਜ਼ਰਬਾ ਹੈ।

ਡੋਰ ਬਣਾਉਣ ਵਾਲੀ ਸਾਡੀ ਆਖਰੀ ਪੀੜੀ

ਕਾਰੀਗਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੋਈ 30 ਸਾਲ ਤੋਂ ਕੋਈ 45 ਸਾਲ ਤੋਂ ਇਹ ਕੰਮ ਕਰ ਰਿਹਾ ਹੈ। ਚਾਈਨਾ ਡੋਰ ਉੱਤੇ ਹੁਣ ਭਾਰਤ ਦੇ ਲੇਵਲ ਲੱਗ ਕੇ ਸ਼ਰੇਆਮ ਬਾਜ਼ਾਰਾਂ ਦੇ ਵਿੱਚ ਵਿਕ ਰਹੀ ਹੈ। ਜਿਸ ਉੱਤੇ ਪ੍ਰਸ਼ਾਸਨ ਨੂੰ ਲਗਾਮ ਲਾਉਣੀ ਚਾਹੀਦੀ ਹੈ ਕਿਉਂਕਿ ਇਹ ਪੰਛੀਆਂ ਤੇ ਮਨੁੱਖਾਂ ਲਈ ਲਈ ਕਾਫੀ ਘਾਤਕ ਹੈ। ਉਹਨਾਂ ਨੇ ਆਪਣੀ ਡੋਰ ਦੀ ਵਿਸ਼ੇਸ਼ਤਾਵਾਂ ਦੱਸੀਆਂ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਤਿਆਰ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਸ਼ਾਇਦ ਇਹ ਡੋਰ ਬਣਾਉਣ ਵਾਲੀ ਸਾਡੀ ਆਖਰੀ ਪੀੜੀ ਹੋਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.