ETV Bharat / entertainment

ਭੱਖਿਆ ਕੰਗਨਾ ਰਣੌਤ-ਸੁਪ੍ਰੀਆ ਸ਼੍ਰੀਨੇਤ ਵਿਵਾਦ ! ਕਾਂਗਰਸ ਦੇ ਬੁਲਾਰੇ ਨੇ ਦਿੱਤਾ ਇਹ ਸਪੱਸ਼ਟੀਕਰਨ - SUPRIYA KANGANA CONTROVERSY

Kangana Ranaut-Supriya Shrinate Controversy: ਕੰਗਨਾ ਰਣੌਤ ਅਤੇ ਸੁਪ੍ਰੀਆ ਸ਼੍ਰੀਨੇਤ ਦੇ ਵਿਵਾਦ 'ਤੇ ਕੰਗਨਾ ਦੇ ਜਵਾਬ ਤੋਂ ਬਾਅਦ ਹੁਣ ਸੁਪ੍ਰੀਆ ਸ਼੍ਰੀਨੇਤ ਨੇ ਅਭਿਨੇਤਰੀ 'ਤੇ 'ਇਤਰਾਜ਼ਯੋਗ ਟਿੱਪਣੀ' 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਪੜ੍ਹੋ ਪੂਰੀ ਖ਼ਬਰ...

watch bjp demands action against supriya shrinate over disgusting comment on kangana ranaut congress leader clarifies
ਭਾਜਪਾ ਨੇ ਕੰਗਨਾ ਰਣੌਤ-ਸੁਪ੍ਰੀਆ ਸ਼੍ਰੀਨੇਤ ਵਿਵਾਦ 'ਤੇ ਕਾਰਵਾਈ ਦੀ ਮੰਗ ਕੀਤੀ, ਕਾਂਗਰਸ ਬੁਲਾਰੇ ਨੇ ਦਿੱਤਾ ਸਪੱਸ਼ਟੀਕਰਨ
author img

By ETV Bharat Punjabi Team

Published : Mar 25, 2024, 11:02 PM IST

Updated : Mar 26, 2024, 9:22 AM IST

ਮੁੰਬਈ: ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਸ਼ਹਿਜ਼ਾਦ ਪੂਨਾਵਾਲਾ ਅਤੇ ਅਮਿਤ ਮਾਲਵੀਆ ਨੇ ਸੋਮਵਾਰ ਨੂੰ ਸੁਪ੍ਰੀਆ ਸ਼੍ਰੀਨੇਤ ਦੇ ਖਾਤੇ ਤੋਂ ਅਦਾਕਾਰਾ ਕੰਗਨਾ ਰਣੌਤ ਬਾਰੇ 'ਅਪਮਾਨਜਨਕ ਟਿੱਪਣੀ' ਦੀ ਆਲੋਚਨਾ ਕੀਤੀ। ਭਾਜਪਾ ਨੇ ਸ਼੍ਰੀਨੇਤ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਅਤੇ ਨਾਲ ਹੀ ਕਿਹਾ ਕਿ ਕਾਂਗਰਸੀ ਨੇਤਾ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਹਾਲ ਹੀ 'ਚ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਇਸ ਪੋਸਟ ਦਾ ਸਖਤ ਜਵਾਬ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਸੁਪ੍ਰਿਆ ਸ਼੍ਰੀਨੇਤ ਨੇ ਵੀਡੀਓ ਸ਼ੇਅਰ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

ਕੰਗਨਾ ਨੇ ਦਿੱਤਾ ਇਹ ਜਵਾਬ : ਜਦੋਂ ਕੰਗਨਾ ਲਈ ਸੁਪ੍ਰੀਆ ਸ਼੍ਰੀਨੇਤ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਇਤਰਾਜ਼ਯੋਗ ਪੋਸਟ ਆਈ। ਜਿਸ ਤੋਂ ਬਾਅਦ ਕੰਗਨਾ ਨੇ ਸ਼੍ਰੀਨੇਤ ਨੇ ਸੋਸ਼ਲ ਮੀਡੀਆ ਐਕਸ 'ਤੇ ਨਿਸ਼ਾਨਾ ਸਾਧਿਆ ਅਤੇ ਲਿਖਿਆ ਕਿ,"ਪਿਆਰੇ ਸੁਪ੍ਰੀਆ ਜੀ, ਇੱਕ ਅਭਿਨੇਤਾ ਦੇ ਤੌਰ 'ਤੇ ਮੇਰੇ ਪਿਛਲੇ 20 ਸਾਲਾਂ ਦੇ ਕਰੀਅਰ ਵਿੱਚ, ਮੈਂ ਹਰ ਤਰ੍ਹਾਂ ਦੀਆਂ ਔਰਤਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। 'ਕੁਈਨ' ਵਿੱਚ ਇਕ ਮਾਸੂਮ ਕੁੜੀ ਤੋਂ ਲੈ ਕੇ 'ਧਾਕੜ' ਵਿਚ ਇਕ ਆਕਰਸ਼ਕ ਜਾਸੂਸ ਤੱਕ, 'ਮਣੀਕਰਨਿਕਾ' ਵਿਚ ਇਕ ਦੇਵੀ ਤੋਂ ਲੈ ਕੇ 'ਚੰਦਰਮੁਖੀ' ਵਿੱਚ ਇਕ 'ਰਾਕਸ਼ਸੀ' ਤੱਕ, 'ਰੱਜੋ' ਵਿੱਚ ਇਕ ਵੇਸ਼ਿਆ ਤੋਂ ਲੈ ਕੇ 'ਥਲਾਈਵੀ' ਵਿੱਚ ਇਕ ਕ੍ਰਾਂਤੀਕਾਰੀ ਨੇਤਾ ਤੱਕ। ਸਾਨੂੰ ਆਪਣੀਆਂ ਧੀਆਂ ਨੂੰ ਫਜ਼ੂਲ ਦੀਆਂ ਧਾਰਨਾਵਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਦੀ ਸਰੀਰਕ ਦਿੱਖ 'ਤੇ ਸਵਾਲ ਨਹੀਂ ਉਠਾਉਣਾ ਚਾਹੀਦਾ ਅਤੇ ਸਭ ਤੋਂ ਵੱਧ ਸਾਨੂੰ ਸੈਕਸ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਜਾਂ ਅਪਮਾਨ ਵਜੋਂ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਦੋਂ ਉਹ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਚੁਣੌਤੀ ਦਿੰਦੀਆਂ ਹਨ... ਹਰ ਔਰਤ ਆਪਣੀ ਇੱਜ਼ਤ ਦੀ ਹੱਕਦਾਰ ਹੈ..."

ਜਿਸ ਤੋਂ ਬਾਅਦ ਕਾਂਗਰਸ ਨੇਤਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਅਤੇ ਸ਼੍ਰੀਨੇਤ ਨੇ ਵੀਡੀਓ ਸ਼ੇਅਰ ਕਰਕੇ ਇਸ 'ਤੇ ਸਪੱਸ਼ਟੀਕਰਨ ਵੀ ਦਿੱਤਾ ਹੈ। ਵੀਡੀਓ 'ਚ ਉਸ ਨੇ ਕਿਹਾ, 'ਬਹੁਤ ਸਾਰੇ ਲੋਕਾਂ ਕੋਲ ਮੇਰੇ ਫੇਸਬੁੱਕ ਅਤੇ ਇੰਸਟਾ ਅਕਾਊਂਟ ਤੱਕ ਪਹੁੰਚ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਅੱਜ ਬਹੁਤ ਹੀ ਘਿਨਾਉਣੀ ਅਤੇ ਇਤਰਾਜ਼ਯੋਗ ਪੋਸਟ ਪਾਈ ਸੀ। ਜਿਵੇਂ ਹੀ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਉਸ ਪੋਸਟ ਨੂੰ ਹਟਾ ਦਿੱਤਾ। ਜੋ ਵੀ ਮੈਨੂੰ ਜਾਣਦਾ ਹੈ, ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਕਦੇ ਵੀ ਕਿਸੇ ਵੀ ਔਰਤ ਬਾਰੇ ਨਿੱਜੀ ਤੌਰ 'ਤੇ ਅਸ਼ਲੀਲ ਗੱਲ ਨਹੀਂ ਕਹਾਂਗੀ। ਮੈਨੂੰ ਪਤਾ ਲੱਗਾ ਹੈ ਕਿ ਇਹ ਪੋਸਟ ਪਹਿਲਾਂ ਇੱਕ ਪੈਰੋਡੀ ਖਾਤੇ (ਸੁਪ੍ਰੀਆ ਪੈਰੋਡੀ) 'ਤੇ ਚੱਲ ਰਹੀ ਸੀ। ਕਿਸੇ ਨੇ ਇਹ ਪੋਸਟ ਇੱਥੋਂ ਚੁੱਕ ਕੇ ਮੇਰੇ ਖਾਤੇ 'ਤੇ ਪੋਸਟ ਕਰ ਦਿੱਤੀ। ਮੈਂ ਉਸ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜਿਸ ਨੇ ਅਜਿਹਾ ਕੀਤਾ। ਨਾਲ ਹੀ, ਮੇਰੇ ਨਾਮ ਦੀ ਦੁਰਵਰਤੋਂ ਕਰਕੇ ਬਣਾਏ ਗਏ ਪੈਰੋਡੀ ਖਾਤੇ ਦੀ ਵੀ X ਵਿੱਚ ਰਿਪੋਰਟ ਕੀਤੀ ਗਈ ਹੈ।'

ਸਮ੍ਰਿਤੀ ਇਰਾਨੀ ਨੇ ਕੰਗਣਾ ਦਾ ਸਮੱਰਥਨ ਕੀਤਾ: ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਕੰਗਣਾ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਰਾਜਨੀਤੀ ਦੀ ਇਹ ਸ਼ੁਰੂਆਤ ਅੱਗ ਵਾਂਗ ਹੈ, ਕੰਗਨਾ ਰਣੌਤ, ਤੁਹਾਡਾ ਜਵਾਬ ਇਹ ਨਹੀਂ ਦਰਸਾਉਂਦਾ ਹੈ ਕਿ ਤੁਸੀਂ ਕੌਣ ਹੋ ਪਰ ਤੁਸੀਂ ਕੀ ਕੀਤਾ ਹੈ ਅਤੇ ਅੱਗੇ ਵੀ ਅਜਿਹਾ ਕਰਨ ਦੇ ਸਮਰੱਥ ਹਨ, ਕਿਉਂਕਿ ਉਹ ਇਹ ਨਹੀਂ ਸਮਝਦੇ ਕਿ ਮਜ਼ਬੂਤ ​​ਔਰਤਾਂ ਨਾਲ ਕਿਵੇਂ ਪੇਸ਼ ਆਉਣਾ ਹੈ। ਤੁਸੀਂ ਜਿੱਤ ਪ੍ਰਾਪਤ ਕਰੋ।'

Last Updated : Mar 26, 2024, 9:22 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.