ਹੈਦਰਾਬਾਦ: ਪੰਜਾਬੀ ਦਿੱਗਜ ਅਦਾਕਾਰ-ਗਾਇਕ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ ਅਤੇ ਜੈਸਮੀਨ ਭਸੀਨ ਦੀ 'ਵਾਰਨਿੰਗ 2' 2 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਫਿਲਮ ਨੇ ਬਾਕਸ ਆਫਿਸ 'ਤੇ ਕਾਫੀ ਚੰਗੀ ਕਮਾਈ ਕੀਤੀ ਹੈ। ਬਾਕਸ ਆਫਿਸ 'ਤੇ ਪਹਿਲੇ ਹਫ਼ਤੇ 'ਚ 'ਵਾਰਨਿੰਗ 2' ਦੀ ਕਾਫੀ ਚਰਚਾ ਹੈ। ਫਿਲਮ ਨੇ ਪਹਿਲੇ ਹਫ਼ਤੇ ਵਿੱਚ 16 ਕਰੋੜ ਰੁਪਏ ਇੱਕਠੇ ਕਰ ਲਏ ਹਨ।
ਬਾਕਸ ਆਫਿਸ ਟ੍ਰੈਕਰ ਸੈਕਨਿਲਕ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ 'ਵਾਰਨਿੰਗ 2' ਨੇ ਪਹਿਲੇ ਦਿਨ 1 ਕਰੋੜ ਰੁਪਏ ਇਕੱਠੇ ਕੀਤੇ ਸਨ। ਇਸ ਤੋਂ ਬਾਅਦ ਭਾਰਤ 'ਚ ਗਿੱਪੀ ਗਰੇਵਾਲ ਦੀ ਫਿਲਮ ਦਾ ਕਲੈਕਸ਼ਨ 4.41 ਕਰੋੜ ਤੱਕ ਪਹੁੰਚ ਗਿਆ। ਜਦੋਂ ਕਿ ਵਿਸ਼ਵਵਿਆਪੀ ਕਲੈਕਸ਼ਨ 16 ਕਰੋੜ ਨੂੰ ਪਾਰ ਕਰ ਗਿਆ ਹੈ। ਬਜਟ ਦੀ ਗੱਲ ਕਰੀਏ ਤਾਂ 'ਵਾਰਨਿੰਗ 2' ਦਾ ਬਜਟ 8 ਤੋਂ 15 ਕਰੋੜ ਦੇ ਵਿਚਕਾਰ ਕਿਹਾ ਜਾ ਰਿਹਾ ਹੈ, ਜਿਸ ਨੂੰ ਫਿਲਮ ਨੇ ਇੱਕ ਹਫਤੇ ਵਿੱਚ ਹਾਸਲ ਕਰ ਲਿਆ ਹੈ।
ਵਾਰਨਿੰਗ 2 ਬਾਕਸ ਆਫਿਸ ਕਲੈਕਸ਼ਨ: ਜੇਕਰ ਅਸੀਂ ਭਾਰਤ ਵਿੱਚ 7 ਦਿਨਾਂ ਦੇ ਕਲੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਵਾਰਨਿੰਗ 2 ਨੇ ਪਹਿਲੇ ਦਿਨ 1 ਕਰੋੜ ਰੁਪਏ ਦੀ ਓਪਨਿੰਗ ਕੀਤੀ ਸੀ, ਜਿਸ ਤੋਂ ਬਾਅਦ ਦੂਜੇ ਦਿਨ ਦਾ ਕਲੈਕਸ਼ਨ 80 ਲੱਖ ਤੱਕ ਹੀ ਗਿਆ। ਹਾਲਾਂਕਿ ਐਤਵਾਰ ਨੂੰ ਕਮਾਈ 1.1 ਕਰੋੜ ਰੁਪਏ ਤੱਕ ਪਹੁੰਚ ਗਈ। ਚੌਥੇ ਦਿਨ ਵਾਰਨਿੰਗ 2 ਨੇ ਬਾਕਸ ਆਫਿਸ 'ਤੇ 45 ਲੱਖ ਰੁਪਏ ਦੀ ਕਮਾਈ ਕੀਤੀ। ਪੰਜਵੇਂ ਦਿਨ ਫਿਲਮ ਨੇ 43 ਲੱਖ, ਛੇਵੇਂ ਦਿਨ 33 ਲੱਖ ਅਤੇ ਸੱਤਵੇਂ ਦਿਨ ਫਿਲਮ ਨੇ 3 ਲੱਖ ਰੁਪਏ ਦੀ ਕੀਤੀ ਹੈ। ਹਾਲਾਂਕਿ ਦੁਨੀਆ ਭਰ 'ਚ ਕਲੈਕਸ਼ਨ ਭਾਰਤ ਦੀ ਕਮਾਈ ਤੋਂ ਬਹੁਤ ਜਿਆਦਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ 'ਵਾਰਨਿੰਗ 2' ਦਾ ਕਲੈਕਸ਼ਨ ਦੇਖਣ ਯੋਗ ਹੋਵੇਗਾ।
ਤੁਹਾਨੂੰ ਦੱਸ ਦੇਈਏ ਪੰਜਾਬੀ ਫਿਲਮ 'ਵਾਰਨਿੰਗ 2' ਇੱਕ ਐਕਸ਼ਨ ਫਿਲਮ ਹੈ, ਜਿਸ ਵਿੱਚ ਲੇਖਕ ਅਤੇ ਨਿਰਮਾਤਾ ਦੇ ਨਾਲ-ਨਾਲ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ, ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਧੀਰਜ ਕੁਮਾਰ, ਜੱਗੀ ਸਿੰਘ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।