ETV Bharat / entertainment

ਪਿੰਡ ਦੁਸਾਂਝ ਕਲਾ ਤੋਂ ਵਿਛੜੀ ਭੈਣ ਨਾਲ ਆਪਣੇ ਕੰਨਸਰਟ ਦੌਰਾਨ ਮਿਲੇ ਦਿਲਜੀਤ ਦੁਸਾਂਝ, ਬੋਲੇ-ਧੰਨਵਾਦ ਭੈਣ... - Diljit Dosanjh - DILJIT DOSANJH

Diljit Dosanjh Met Sister During His Concert: ਹਾਲ ਹੀ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ, ਜਿਸ ਨੇ ਸਭ ਦਾ ਧਿਆਨ ਖਿੱਚਿਆ। ਆਓ ਜਾਣਦੇ ਹਾਂ ਕਿ ਇਸ ਪੋਸਟ ਵਿੱਚ ਅਜਿਹਾ ਖਾਸ ਕੀ ਹੈ।

Diljit Dosanjh
Diljit Dosanjh (instagram)
author img

By ETV Bharat Entertainment Team

Published : May 17, 2024, 1:52 PM IST

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਇਸ ਸਮੇਂ ਕਾਫੀ ਚੀਜ਼ਾਂ ਨੂੰ ਲੈ ਕੇ ਚਰਚਾ ਵਿੱਚ ਹੈ, ਹਾਲ ਹੀ ਵਿੱਚ ਗਾਇਕ ਦੀ ਹਿੰਦੀ ਫਿਲਮ 'ਚਮਕੀਲਾ' ਰਿਲੀਜ਼ ਹੋਈ, ਜਿਸ ਨੇ ਦਿਲਜੀਤ ਨੂੰ ਆਪਣੀ ਪ੍ਰਸ਼ੰਸਾ ਹਾਸਲ ਕਰਵਾਈ। ਇਸ ਦੇ ਨਾਲ ਹੀ ਦਿਲਜੀਤ ਆਪਣੇ ਲਾਈਵ ਕੰਨਸਰਟਜ਼ ਨੂੰ ਲੈ ਕੇ ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ।

ਹੁਣ ਇਸੇ ਕੰਨਸਰਟ ਤਹਿਤ ਪੰਜਾਬੀ ਗਾਇਕ ਦਿਲਜੀਤ ਖੂਬਸੂਰਤ ਸ਼ਹਿਰ ਸ਼ਿਕਾਗੋ ਪਹੁੰਚੇ ਹੋਏ ਸਨ, ਜਿੱਥੇ ਗਾਇਕ ਦੀ ਮੁਲਾਕਾਤ ਉਸ ਦੇ ਬਚਪਨ ਵਾਲੇ ਘਰ ਦੇ ਗੁਆਂਢ ਵਿੱਚ ਰਹਿੰਦੀ ਇੱਕ ਭੈਣ ਨਾਲ ਹੋਈ, ਜਿਸ ਸੰਬੰਧੀ ਆਪਣੀਆਂ ਭਾਵਨਾਵਾਂ ਵਿਅਕਤ ਕਰਦੇ ਹੋਏ ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਅਤੇ ਫੋਟੋਆਂ ਵੀ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ।

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਬੁੱਬੇ ਭੈਣ ਪਿੰਡ ਦੁਸਾਂਝ ਕਲਾ ਤੋਂ, ਜਨਮ ਮੈਨੂੰ ਮੇਰੇ ਮਾਤਾ-ਪਿਤਾ ਨੇ ਦਿੱਤਾ ਪਰ ਨਿੱਕੇ ਹੁੰਦੇ 8-9 ਸਾਲ ਤੱਕ ਮੈਨੂੰ ਭੈਣ ਹੁਨਾ ਨੇ ਹੀ ਪਾਲਿਆ, ਸਾਡੇ ਗੁਆਂਢ ਵਿੱਚ ਘਰ ਸੀ...ਰੋਟੀ ਨੀ ਸੀ ਖਾਂਦਾ ਹੁੰਦਾ ਮੈਂ ਮਾਂ ਦੱਸਦੀ ਸੀ...ਫਿਰ ਭੈਣ ਹੁਨਾ ਨੇ ਮੈਨੂੰ ਗੁੜ ਨਾਲ ਰੋਟੀ ਖਾਣ ਲਾਇਆ।'

ਗਾਇਕ ਨੇ ਅੱਗੇ ਕਿਹਾ, 'ਪਰ ਇੱਕ ਦਿਨ ਅਚਾਨਕ ਸਾਰਾ ਪਰਿਵਾਰ ਯੂਐੱਸਏ ਮੂਵ ਹੋ ਗਿਆ...ਮੈਂ ਬਹੁਤ ਕਿਹਾ ਮੈਨੂੰ ਨਾਲ ਲੈ ਜਾਓ...ਕਹਿੰਦੇ ਹਾਂ ਬੈਗ ਵਿੱਚ ਪਾ ਕੇ ਲੈ ਜਾ ਗੇ...ਮੈਨੂੰ ਲੱਗਿਆ ਸੱਚੀ ਲੈ ਜਾਣਗੇ...ਪਰ ਬੱਚਿਆਂ ਨਾਲ ਅਕਸਰ ਅਸੀਂ ਮਜ਼ਾਕ ਕਰਦੇ ਆਂ...ਜਦੋਂ ਸਾਰਾ ਪਰਿਵਾਰ ਯੂਐੱਸਏ ਚਲਾ ਗਿਆ ਮੈਂ ਬਹੁਤ ਰੋਇਆ...ਮੈਨੂੰ ਲੱਗਿਆ ਮੇਰੀ ਲਾਈਫ਼ ਹੀ ਖਤਮ ਹੋ ਗਈ, ਇਹ ਸ਼ਾਇਦ ਪਹਿਲਾਂ ਪਾਠ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ...ਕੱਲ੍ਹ ਸ਼ਿਕਾਗੋ ਦੇ ਸ਼ੋਅ ਉਤੇ ਆਇਆ ਸੀ, ਧੰਨਵਾਦ ਭੈਣ...ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਅਤੇ ਬਹੁਤ ਸਤਿਕਾਰ।' ਇਸ ਦੇ ਨਾਲ ਹੀ ਗਾਇਕ ਦੇ ਕਾਫੀ ਭਾਵੁਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਉਨ੍ਹਾਂ ਨੂੰ ਗਲ਼ ਲਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਕੋਲ ਕਾਫੀ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਰਿਲੀਜ਼ ਅਧੀਨ ਪਈਆਂ ਹਨ, ਜੋ ਇਸ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.