ETV Bharat / entertainment

'ਤੇਰੀ ਮੇਰੀ ਡੋਰੀਆਂ' ਨੇ ਤੈਅ ਕੀਤਾ 400 ਐਪੀਸੋਡ ਦਾ ਸਫ਼ਰ, ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਈ ਟੀਮ - Punjabi TV Serial Show

TV Show Teri Meri Doriya : 'ਤੇਰੀ ਮੇਰੀ ਡੋਰੀਆਂ' ਨੇ 400 ਐਪੀਸੋਡ ਪੂਰੇ ਕਰ ਲਏ ਹਨ। ਇਸ ਤੋਂ ਬਾਅਦ, ਪੂਰੀ ਟੀਮ ਸ੍ਰੀ ਹਰਮਿੰਦਰ ਸਾਹਿਬ ਪੁੱਜੀ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਈ।

TV Show Teri Meri Doriya
TV Show Teri Meri Doriya
author img

By ETV Bharat Entertainment Team

Published : Feb 18, 2024, 10:14 AM IST

ਅੰਮ੍ਰਿਤਸਰ/ਮੁੰਬਈ: ਸਟਾਰ ਪਲੱਸ ਤੇ ਇੰਨੀ ਦਿਨੀ ਆਨ ਏਅਰ ਅਤੇ ਅਪਾਰ ਮਕਬੂਲੀਅਤ ਹਾਸਿਲ ਕਰ ਰਹੇ ਸੀਰੀਅਲ 'ਤੇਰੀ ਮੇਰੀ ਡੋਰੀਆਂ' ਨੇ ਅਪਣੇ 400 ਸ਼ਾਨਦਾਰ ਐਪੀਸੋਡ ਦਾ ਸਫ਼ਰ ਸਫਲਤਾ-ਪੂਰਵਕ ਤੈਅ ਕਰ ਲਿਆ ਹੈ। ਇਸ ਦੀ ਇਸ ਮਾਣਮੱਤੀ ਖੁਸ਼ੀ ਨੂੰ ਸਾਂਝੀ ਕਰ ਰਹੀ ਇਸ ਦੀ ਪੂਰੀ ਟੀਮ ਮੁੰਬਈ ਤੋਂ ਉਚੇਚੇ ਤੌਰ ਉੱਤੇ ਸ੍ਰੀ ਹਰਮਿੰਦਰ ਸਾਹਿਬ ਪੁੱਜੀ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਵਾਹਿਗੁਰੂ ਪ੍ਰਤੀ ਸ਼ੁਕਰਾਨਾ ਅਦਾ ਕੀਤਾ।

TV Show Teri Meri Doriya
ਟੀਵੀ ਸੀਰੀਅਲ ਤੇਰੀ ਮੇਰੀ ਡੋਰੀਆਂ

ਸੀਰੀਅਲ ਦੀ ਸਟਾਰ ਕਾਸਟ: 'ਕਾਕਰੂ ਐਂਟਰਟੇਨਮੈਂਟ ਅਤੇ ਸ਼ਾਇਕਾ ਫਿਲਮਜ਼ ਦੇ ਅਧੀਨ ਨਿਰਮਿਤ ਕੀਤਾ ਜਾ ਰਿਹਾ ਉਕਤ ਡੇਲੀ ਸੋਪ ਬੰਗਾਲੀ ਸੀਰੀਅਲ ਲੜੀ ਗਾਇਚੋਰਾ ਦਾ ਰੂਪਾਂਤਰ ਹੈ, ਜਿਸ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਵਿਜੇਂਦਰ ਕੁਮੇਰੀਆ, ਹਿਮਾਂਸ਼ੀ ਪਰਾਸ਼ਰ, ਤੁਸ਼ਾਰ ਦੁਬੇਲਾ, ਰੂਪਮ ਸ਼ਰਮਾ, ਜਤਿਨ ਅਰੋੜਾ, ਪ੍ਰਾਚੀ ਹਾਡਾ, ਅਵਿਨਾਸ਼ ਵਾਧਵਨ, ਹਰਸ਼ ਰਾਜਪੂਤ, ਲੁਬਨਾ ਸਲੀਮ, ਰੋਜ ਸਰਧਾਨਾ, ਵੈਸ਼ਨਵੀ ਗਣਤਾਰਾ, ਅੰਸ਼ੂ ਵਰਸਨੇ, ਨੀਤੂ ਵਧਵਾ, ਸ਼ਿਵਾਇਆ ਪਠਾਨਿਆ, ਸੁਰਿੰਦਰ ਪਾਲ, ਸੁਲੇਸ਼ ਗੁਲਾਬਨੀ, ਅਮਰਦੀਪ ਝਾਅ ਆਦਿ ਸ਼ਾਮਿਲ ਹਨ, ਜਿਨ੍ਹਾਂ ਵੱਲੋ ਇਸ ਵਿਚ ਕਾਫ਼ੀ ਲੀਡਿੰਗ ਭੂਮਿਕਾਵਾ ਅਦਾ ਕੀਤੀਆ ਜਾ ਰਹੀਆ ਹਨ।

TV Show Teri Meri Doriya
ਟੀਵੀ ਸੀਰੀਅਲ ਤੇਰੀ ਮੇਰੀ ਡੋਰੀਆਂ

ਪੰਜਾਬੀ ਬੈਕ ਡਰਾਪ ਉੱਤੇ ਆਧਾਰਿਤ ਸੀਰੀਅਲ: ਸਾਲ 2023 ਦੇ ਅਗਾਜ਼ ਦੌਰਾਨ 4 ਜਨਵਰੀ ਨੂੰ ਸਟਾਰ ਪਲੱਸ ਅਤੇ ਡਿਜ਼ਨੀ+ ਹੌਟਸਟਾਰ 'ਤੇ ਡਿਜੀਟਲ ਤੌਰ 'ਤੇ ਸਟ੍ਰੀਮ ਹੋਏ ਇਸ ਸੀਰੀਅਲ ਦੀ ਕਹਾਣੀ ਪੰਜਾਬੀ ਬੈਕ ਡਰਾਪ ਅਧਾਰਿਤ ਹੈ, ਜਿਸ ਵਿਚ ਪੰਜਾਬੀ ਸਿਨੇਮਾਂ ਜਗਤ ਵਿਚ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੇ ਪੰਜਾਬ ਮੂਲ ਐਕਟਰ ਸ਼ਰਹਾਨ ਸਿੰਘ ਵੱਲੋ ਵੀ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕੀਤਾ ਜਾ ਰਿਹਾ ਹੈ। ਮੁੰਬਈ ਦੇ ਫਿਲਮ ਸਿਟੀ ਸਟੂਡਿਓ ਵਿਖੇ ਲਗਾਏ ਗਏ ਵਿਸ਼ਾਲ ਅਤੇ ਆਲੀਸ਼ਾਨ ਸੈਟਸ ਉਪਰ ਫਿਲਮਾਏ ਜਾ ਰਹੇ (Punjabi TV Serial Show) ਉਕਤ ਸੀਰੀਅਲ ਦਾ ਲੇਖਣ ਰਾਜੇਸ਼ ਚਾਵਲਾ ਕਰ ਰਹੇ ਹਨ, ਜਦਕਿ ਇਸ ਦਾ ਸਕਰੀਨ-ਪਲੇਅ ਅਤੇ ਡਾਇਲਾਗ ਲੇਖਣ ਕਾਰਜ ਵਿਸ਼ਾਲ ਵਾਤਵਾਨੀ ਅਤੇ ਰੇਣੂ ਵਾਤਵਾਨੀ ਸੰਭਾਲ ਰਹੇ ਹਨ।

TV Show Teri Meri Doriya
ਟੀਵੀ ਸੀਰੀਅਲ ਤੇਰੀ ਮੇਰੀ ਡੋਰੀਆਂ

ਪੰਜਾਬੀਆਂ ਵੱਲੋ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਸ਼ੋਅ : ਉਕਤ ਸ਼ਾਨਦਾਰ ਪ੍ਰਾਪਤੀ 'ਤੇ ਟੀਮ ਸਣੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਲੇਖਕ ਰਜੇਸ਼ ਚਾਵਲਾ ਨੇ ਕਿਹਾ ਕਿ ਪੰਜਾਬੀ ਹੋਣ ਕਾਰਨ ਉਨਾਂ ਦੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਆਪਣੀ ਹਰ ਸੀਰੀਅਲ ਵਿੱਚ ਪੰਜਾਬੀਅਤ ਵੰਨਗੀਆ ਅਤੇ ਕਦਰਾਂ, ਕੀਮਤਾਂ ਨੂੰ ਜਰੂਰ ਨੁਮਾਇੰਦਗੀ (TV Serial On Punjab background) ਅਤੇ ਤਵੱਜੋ ਜਰੂਰ ਦਿੱਤੀ ਜਾਵੇ। ਇਹੀ ਕਾਰਨ ਹੈ ਕਿ ਹਾਲ ਹੀ ਵਿਚ ਲਿਖੇ ਹਰ ਸੀਰੀਅਲ ਚਾਹੇ ਉਹ 'ਉਡਾਰੀਆਂ' ਹੋਵੇ ਜਾਂ ਫਿਰ 'ਜਨੂੰਨੀਅਤ' ਨੂੰ ਹਰ ਭਾਸ਼ਾਈ ਵਰਗ ਦੀ ਤਰ੍ਹਾਂ ਪੰਜਾਬ ਅਤੇ ਦੁਨੀਆ-ਭਰ ਵਿਚ ਵਸੇ ਪੰਜਾਬੀਆਂ ਵੱਲੋ ਵੀ ਬੇਹੱਦ ਪਸੰਦ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.