ETV Bharat / entertainment

ਨਵੀਂ ਫਿਲਮ 'ਚੋਰ ਦਿਲ' ਨਾਲ ਸਿਨੇਮਾਘਰਾਂ ਵਿੱਚ ਧੂੰਮਾਂ ਪਾਉਣਗੇ ਜਗਜੀਤ ਸੰਧੂ, ਫਿਲਮ ਅਗਲੇ ਸਾਲ ਹੋਵੇਗੀ ਰਿਲੀਜ਼ - Jagjeet Sandhu New Film Chor Di - JAGJEET SANDHU NEW FILM CHOR DI

Jagjeet Sandhu New Film Chor Di: ਹਾਲ ਹੀ ਵਿੱਚ ਜਗਜੀਤ ਸੰਧੂ ਨੇ ਆਪਣੀ ਨਵੀਂ ਪੰਜਾਬੀ ਫਿਲਮ 'ਚੋਰ ਦਿਲ' ਦਾ ਐਲਾਨ ਕੀਤਾ ਹੈ, ਜਿਸ ਦਾ ਨਿਰਦੇਸ਼ਨ ਜੰਗਵੀਰ ਸਿੰਘ ਕਰਨਗੇ।

new Punjabi film Chor Di
new Punjabi film Chor Di (instagram)
author img

By ETV Bharat Entertainment Team

Published : Aug 10, 2024, 10:58 PM IST

Updated : Aug 11, 2024, 9:29 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਵਰਸਟਾਈਲ ਅਤੇ ਮੋਹਰੀ ਕਤਾਰ ਐਕਟਰਜ਼ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਜਗਜੀਤ ਸੰਧੂ, ਜੋ ਸ਼ੁਰੂ ਹੋਣ ਜਾ ਰਹੀ ਪੰਜਾਬੀ ਫਿਲਮ 'ਚੋਰ ਦਿਲ' ਵਿੱਚ ਲੀਡਿੰਗ ਕਿਰਦਾਰ ਨਿਭਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਇੱਕ ਹੋਰ ਅਲਹਦਾ ਕੰਟੈਂਟ ਅਧਾਰਿਤ ਫਿਲਮ ਦਾ ਨਿਰਦੇਸ਼ਨ ਜੰਗਵੀਰ ਸਿੰਘ ਕਰਨਗੇ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

'ਮਿਲੀਨੀਅਸ ਸਟੈਪਸ ਫਿਲਮਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ 'ਰੰਧਾਵਾ ਬ੍ਰੋਜ ਦੀ ਐਸੋਸੀਏਸ਼ਨ' ਅਧੀਨ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਫਿਲਮ ਵਿੱਚ ਜਗਜੀਤ ਸੰਧੂ ਲੀਡ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਰਾਣਾ ਜੰਗ ਬਹਾਦਰ, ਵਿੱਕੀ ਕੋਦੂ, ਅਮਜਦ ਰਾਣਾ, ਫਿਦਾ ਗਿੱਲ, ਰਵਿੰਦਰ ਮੰਡ, ਦਮਨ ਸਿੱਧੂ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਵਿਖਾਈ ਦੇਣਗੇ।

ਹਾਲ ਹੀ ਵਿੱਚ ਰਿਲੀਜ਼ ਹੋਈ 'ਭੋਲੇ ਓਏ ਭੋਲੇ' ਵਿੱਚ ਨਿਭਾਈ ਪ੍ਰਭਾਵੀ ਅਤੇ ਨਿਵੇਕਲੀ ਭੂਮਿਕਾ ਨੂੰ ਲੈ ਕੇ ਵੀ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਅਦਾਕਾਰਾ ਜਗਜੀਤ ਸੰਧੂ, ਜੋ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸਿਨੇਮਾ ਖੇਤਰ ਵਿੱਚ ਅਪਣੀ ਨਾਯਾਬ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ।

ਮੂਲ ਰੂਪ ਵਿੱਚ ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ਨਾਲ ਸੰਬੰਧਤ ਅਦਾਕਾਰ ਜਗਜੀਤ ਸੰਧੂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ, ਜਿੰਨ੍ਹਾਂ ਨੂੰ ਮੁੰਬਈ ਗਲਿਆਰਿਆਂ ਵਿੱਚ ਪਹਿਚਾਣ ਅਤੇ ਰੁਤਬਾ ਦੇਣ ਵਿੱਚ ਉਨ੍ਹਾਂ ਦੀ ਨੈੱਟਫਲਿਕਸ ਉਤੇ ਆਨ ਸਟਰੀਮ ਹੋਈ ਥ੍ਰਿਲਰ ਸੀਰੀਜ਼ 'ਪਤਾਲ ਲੋਕ' ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵਿੱਚ ਬਾਲੀਵੁੱਡ ਦੇ ਨਾਮਵਰ ਐਕਟਰਜ਼ ਵਿੱਚ ਅਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਇਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਰੌਕੀ ਮੈਂਟਲ', 'ਕਿੱਸਾ ਪੰਜਾਬ', 'ਰੰਗ ਪੰਜਾਬ', 'ਮਿੱਟੀ', 'ਪਲੀਜ਼ ਕਿਲ ਮੀਟ, 'ਸੁਫਨਾ', 'ਕਾਕਾ ਜੀ', 'ਸੱਜਣ ਸਿੰਘ ਰੰਗਰੂਟ', 'ਰੱਬ ਦਾ ਰੇਡਿਓ', 'ਰੱਬ ਦਾ ਰੇਡਿਓ 2', 'ਡਾਕੂਆਂ ਦਾ ਮੁੰਡਾ', 'ਛੜਾ' ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਨੇ ਉਸ ਦੀ ਸਿਨੇਮਾ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।

Last Updated : Aug 11, 2024, 9:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.