ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਜਗਜੀਤ ਸੰਧੂ, ਜਿੰਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ 'ਚੋਰ ਦਿਲ' ਦੀ ਨਵੀਂ ਝਲਕ ਸਾਹਮਣੇ ਆਈ ਹੈ, ਜਿਸ ਵਿੱਚ ਉਹ ਲੀਡ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
'ਮਿਲੀਅਨ ਸਟੈਪਸ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਰੰਧਾਵਾ ਬ੍ਰੋਜ ਦੀ ਇਨ ਹਾਊਸ ਐਸੋਸੀਏਸ਼ਨ' ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਜੰਗਵੀਰ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਦਿਲਚਸਪ ਡਰਾਮਾ ਫਿਲਮ ਨਾਲ ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਪ੍ਰਭਾਵੀ ਪਾਰੀ ਵੱਲ ਵਧਣ ਜਾ ਰਹੇ ਹਨ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਅਤੇ ਪੋਸਟ ਪ੍ਰੋਡੋਕਸ਼ਨ ਪੜਾਅ ਵਿੱਚੋਂ ਗੁਜ਼ਰ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਜਗਜੀਤ ਸੰਧੂ, ਫਿਦਾ ਗਿੱਲ, ਰਾਣਾ ਜੰਗ ਬਹਾਦਰ, ਵਿੱਕੀ ਕੁਡੋ, ਅਮਜਦ ਰਾਣਾ, ਗੁਰਚੇਤ ਚਿਤਰਕਾਰ, ਰਵਿੰਦਰ ਮੰਡ, ਰਵਿੰਦਰ ਮੰਡ, ਵਿਜੇ ਸਿੰਘ, ਸੁੱਖੀ ਚੋਟ, ਦਮਨ ਸੰਧੂ ਅਤੇ ਨੇਹਾ ਗਰੇਵਾਲ ਆਦਿ ਸ਼ੁਮਾਰ ਹਨ।
ਇਸ ਤੋਂ ਇਲਾਵਾ ਜੇਕਰ ਇਸ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਅਲਹਦਾ ਕੰਟੈਂਟ ਅਧਾਰਿਤ ਇਸ ਫਿਲਮ ਦੇ ਸਕਰੀਨ ਪਲੇਅ ਲੇਖਕ ਜੰਗਵੀਰ ਸਿੰਘ, ਰਵਿੰਦਰ ਮੰਡ, ਸੰਵਾਦਕਾਰ ਰਵਿੰਦਰ ਮੰਡ, ਐਸੋਸੀਏਟ ਡਾਇਰੈਕਟਰ ਭਾਰਤ, ਦੀਪ ਸਿੰਘ, ਰਚਨਾਤਮਕ ਨਿਰਦੇਸ਼ਕ ਅਕਸ਼ਰਤ ਭਾਰਦਵਾਜ ਅਤੇ ਦੀਪ ਸਿੰਘ, ਮੁੱਖ ਏਡੀ ਸੰਦੀਪ ਪੂਨੀਆ ਅਤੇ ਜਾਪ ਰਾਂਝਾ, ਸਹਾਇਕ ਨਿਰਦੇਸ਼ਕ ਸੰਦੀਪ ਸਿੰਘ ਗਿੱਲ ਅਤੇ ਧਾਲੀਵਾਲ ਕਰਨ, ਗੀਤਕਾਰ ਵਿੰਦਰ ਨੱਥੂ ਮਾਜਰਾ, ਸੰਨੀ ਕੁਮਾਰਬੈਕ ਗਰਾਊਂਡ ਸਕੋਰਰ ਸੰਗੀਤ ਦੋਨੀ, ਰਾਗਿਨੀ, ਪੁਨੀਤ ਰੰਧਾਵਾ ਸੰਪਾਦਕ ਰਿੱਕੀ, ਸੰਪਾਦਨ ਹਰਮੀਤ ਐਸ ਕਾਲੜਾ, ਪੋਸਟ ਪ੍ਰੋਡੋਕਸ਼ਨ ਮਦਨ ਚੌਧਰੀ, ਕਾਰਜਕਾਰੀ ਨਿਰਮਾਤਾ ਗੌਰਵ ਕੰਬੋਜ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਫਿਲਮ 'ਭੋਲੇ ਓਏ ਭੋਲੇ' ਨਾਲ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੇ ਰਹੇ ਅਦਾਕਾਰ ਜਗਜੀਤ ਸੰਧੂ ਇੰਨੀਂ ਦਿਨੀਂ ਕਈ ਵੱਡੀਆਂ ਫਿਲਮਾਂ ਦਾ ਹਿੱਸਾ ਬਣੇ ਹੋਏ ਹਨ, ਜੋ ਪੰਜਾਬੀ ਦੇ ਨਾਲ ਨਾਲ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਅਪਣੀਆਂ ਪੈੜਾਂ ਮਜ਼ਬੂਤ ਕਰਦੇ ਜਾ ਰਹੇ ਹਨ।
ਇਹ ਵੀ ਪੜ੍ਹੋ: