The Great Khali Set to Make Punjabi Film Debut: ਬਾਕਸਿੰਗ ਦੀ ਦੁਨੀਆਂ ਵਿੱਚ ਇੰਟਰਨੈਸ਼ਨਲ ਪੱਧਰ ਉਪਰ ਅਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ 'ਦਿ ਗ੍ਰੇਟ ਖਲੀ', ਜੋ ਹੁਣ ਪੰਜਾਬੀ ਸਿਨੇਮਾ ਖੇਤਰ ਵਿੱਚ ਅਪਣੀ ਸ਼ਾਨਦਾਰ ਪ੍ਰੈਜੈਂਸ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨਾਲ ਸਜੀ ਪੰਜਾਬੀ ਫਿਲਮ 'ਰੇਡੂਆ ਰਿਟਰਨ' ਜਲਦ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਆਊਟਲਾਈਨ ਪ੍ਰੋਡੋਕਸ਼ਨ' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਨਵ ਬਾਜਵਾ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਮਾਹਿਰਾ ਸ਼ਰਮਾ ਨਜ਼ਰ ਆਵੇਗੀ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਨਮਨ ਹੰਜਰਾ, ਯੋਗਰਾਜ ਸਿੰਘ, ਜਸਵੰਤ ਸਿੰਘ ਰਠੌਰ ਅਤੇ ਸਤਿੰਦਰ ਸੱਤੀ ਨਾਲ ਅਹਿਮ ਰੋਲ ਨਿਭਾਉਂਦੇ ਨਜ਼ਰੀ ਪੈਣਗੇ ਇਹ ਇੰਡੀਅਨ ਹੈਵੀ ਵੇਟ ਚੈਂਪੀਅਨ।
ਸਾਲ 2018 ਵਿੱਚ ਰਿਲੀਜ਼ ਹੋਈ 'ਰੇਡੂਆ' ਦੇ ਇਸ ਦੂਸਰੇ ਸੀਕਵਲ ਦੁਆਰਾ ਪਹਿਲੀ ਵਾਰ ਪਾਲੀਵੁੱਡ ਸਕ੍ਰੀਨ ਉਤੇ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ 'ਦਿ ਗ੍ਰੇਟ ਖਲੀ', ਜੋ ਇਸ ਅਲਹਦਾ ਵਿਸ਼ਾਸਾਰ ਫਿਲਮ ਅਤੇ ਇਸ ਵਿੱਚ ਅਪਣੀ ਸਪੈਸ਼ਲ ਭੂਮਿਕਾ ਨੂੰ ਲੈ ਕੇ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ, ਜਿਸ ਦਾ ਇਜ਼ਹਾਰ ਉਨ੍ਹਾਂ ਅਪਣੀਆਂ ਕਈ ਸ਼ੋਸ਼ਲ ਵਾਰਤਾਵਾਂ 'ਚ ਵੀ ਕਈ ਵਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਅੰਤਰ-ਰਾਸ਼ਟਰੀ ਸਿਨੇਮਾ ਗਲਿਆਰਿਆਂ ਵਿੱਚ ਅਪਾਰ ਚਰਚਾ ਹਾਸਿਲ ਕਰ ਚੁੱਕੀਆਂ ਕੁਝ ਹਾਲੀਵੁੱਡ ਫਿਲਮਾਂ ਦਾ ਵੀ ਅਹਿਮ ਹਿੱਸਾ ਰਹੇ ਹਨ ਦਿ ਗ੍ਰੇਟ ਖਲੀ, ਜਿੰਨ੍ਹਾਂ ਵਿੱਚ 'ਗੈਟ ਸਮਾਰਟ', 'ਮੈਕਗਰਬਰ', 'ਦਾ ਬਾਸ਼', 'ਕੁਸ਼ਤੀ' ਆਦਿ ਸ਼ਾਮਿਲ ਰਹੀਆਂ ਹਨ, ਜਿਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਮੇਂ ਦਰ ਸਮੇਂ ਕਈ ਵੱਡੇ ਹਿੰਦੀ ਟੀਵੀ ਸ਼ੋਅਜ਼ ਵਿੱਚ ਵੀ ਅਪਣੀ ਉਪ-ਸਥਿਤੀ ਦਰਜ ਕਰਵਾਈ ਜਾ ਚੁੱਕੀ ਹੈ, ਪਰ ਪੰਜਾਬੀ ਸਿਨੇਮਾ ਖੇਤਰ ਵਿੱਚ ਉਨ੍ਹਾਂ ਦੀ ਅਨੂਠੀ ਪਹਿਲਕਦਮੀ ਦਾ ਦਰਸ਼ਕ ਪਹਿਲੀ ਵਾਰ ਆਨੰਦ ਮਾਣਨਗੇ।
ਇਹ ਵੀ ਪੜ੍ਹੋ: