ETV Bharat / entertainment

ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਫਿਲਮ 'ਸੌਦਾ', ਆਲਮ ਗਹੀਰ ਕਰਨਗੇ ਨਿਰਦੇਸ਼ਿਤ - Punjabi cinema area

author img

By ETV Bharat Punjabi Team

Published : Jul 10, 2024, 2:29 PM IST

Film Sauda Khara Khara: ਪੰਜਾਬੀ ਸਿਨੇਮਾਂ ਖੇਤਰ ਵਿੱਚ ਸ਼ੂਟਿੰਗਜ ਅਤੇ ਨਵੀਆਂ ਫਿਲਮਾਂ ਦੀ ਸ਼ੁਰੂਆਤ ਦਾ ਸਿਲਸਿਲਾ ਕਾਫ਼ੀ ਤੇਜ਼ ਹੁੰਦਾ ਨਜ਼ਰੀ ਆ ਰਿਹਾ ਹੈ। ਪੰਜਾਬੀ ਫਿਲਮ 'ਸੌਦਾ ਖਰਾ ਖਰਾ ' ਜਿਸ ਦਾ ਨਿਰਦੇਸ਼ਨ ਆਲਮ ਗਹੀਰ ਵੱਲੋਂ ਕੀਤਾ ਜਾਵੇਗਾ। ਪੜ੍ਹੋ ਪੂਰੀ ਖਬਰ...

Punjabi cinema area
ਆਲਮ ਗਹੀਰ ਕਰਨਗੇ ਨਿਰਦੇਸ਼ਿਤ (Etv Bharat Faridkot)

ਚੰਡੀਗੜ੍ਹ: ਪੰਜਾਬੀ ਸਿਨੇਮਾਂ ਖੇਤਰ ਵਿੱਚ ਸ਼ੂਟਿੰਗਜ ਅਤੇ ਨਵੀਆਂ ਫਿਲਮਾਂ ਦੀ ਸ਼ੁਰੂਆਤ ਦਾ ਸਿਲਸਿਲਾ ਕਾਫ਼ੀ ਤੇਜ਼ ਹੁੰਦਾ ਨਜ਼ਰੀ ਆ ਰਿਹਾ ਹੈ। ਜਿਸ ਦਾ ਹੀ ਅਹਿਸਾਸ ਕਰਵਾ ਰਹੀ ਹੈ ਅੱਜ ਅਨਾਊਸ ਹੋਈ ਇੱਕ ਹੋਰ ਪੰਜਾਬੀ ਫਿਲਮ 'ਸੌਦਾ ਖਰਾ ਖਰਾ ' ਜਿਸ ਦਾ ਨਿਰਦੇਸ਼ਨ ਆਲਮ ਗਹੀਰ ਵੱਲੋਂ ਕੀਤਾ ਜਾਵੇਗਾ। 'ਦਾ ਮਿਲਦ' ਪਿਕਚਰਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ ਕੁਮਾਰ ਵੀਡੀਓ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫਿਲਮ ਨੂੰ ਟੀਐਮਪੀ ਸਟੂਡਿਓਜ ਦੀ ਸੁਯੰਕਤ ਨਿਰਮਾਣ ਐਸੋਸੀਏਸ਼ਨ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਜਿਸ ਦੇ ਨਿਰਮਾਤਾ ਅਸ਼ਵਨੀ ਕੁਮਾਰ ਅਤੇ ਤਰੁਣ ਕੁਮਾਰ ਹਨ।

ਬਿਗ ਸੈਟਅੱਪ ਅਧੀਨ ਬਣਾਈ ਜਾ ਰਹੀ ਫਿਲਮ: ਜੋ ਕਿ ਫਿਲਮਾਂ ਦੇ ਨਿਰਮਾਣ ਅਤੇ ਵਿਸਥਾਰ ਵਿੱਚ ਪਿਛਲੇ ਕਈ ਸਾਲਾਂ ਤੋਂ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਸਾਲ 2022 ਵਿੱਚ ਰਿਲੀਜ਼ ਹੋਈ ਅਤੇ ਗੌਰਵ ਕੱਕੜ ਸਟਾਰਰ ਬਹੁ-ਚਰਚਿਤ ਪੰਜਾਬੀ ਫਿਲਮ 'ਰਾਉਡੀ ਸਿੰਘ' ਦਾ ਨਿਰਮਾਣ ਕਰ ਚੁੱਕੇ ਉਕਤ ਮੇਕਰਜ ਵੱਲੋ ਬਿਗ ਸੈਟਅੱਪ ਅਧੀਨ ਬਣਾਈ ਜਾ ਰਹੀ ਇਸ ਨਵੀਂ ਫਿਲਮ ਦਾ ਲੇਖਣ ਮਿੰਟੂ ਅਤੇ ਗੋਪਾਲ ਝਾਅ ਕਰ ਰਹੇ ਹਨ। ਕਾਮੇਡੀ , ਡਰਾਮਾ ਕਹਾਣੀ ਅਧਾਰਿਤ ਇਸ ਦਿਲਚਸਪ ਫ਼ਿਲਮ ਦੁਆਰਾ ਇੱਕ ਨਵਾਂ ਚਿਹਰਾ ਕਦੀਰ ਥਿੰਦ ਪੰਜਾਬੀ ਸਿਨੇਮਾਂ ਦਾ ਸ਼ਾਨਦਾਰ ਹਿੱਸਾ ਬਣੇਗਾ। ਜਿਸ ਤੋਂ ਇਲਾਵਾ ਫਿਲਮ ਨਾਲ ਜੁੜੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇੰਨਾਂ ਵਿੱਚੋਂ ਅਸ਼ੀਸ਼ ਦੁੱਗਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਗੁਰਿੰਦਰ ਮਕਨਾ, ਭੋਟੂ ਸ਼ਾਹ, ਮਿੰਟੂ, ਸੇਹਰ, ਸੰਨੀ ਗਿੱਲ, ਗੁਰਚੇਤ ਚਿੱਤਰਕਾਰ, ਦਿਲਰਾਜ ਉਦੇ, ਗੁਰਕਰਨ, ਗਗਨੀਤ ਮੱਖਣ ਸ਼ਾਮਿਲ ਹਨ।

ਆਨ ਫਲੌਰ ਪੜਾਅ : ਦੁਆਬੇ ਦੇ ਜਲੰਧਰ ਅਤੇ ਲਾਗਲੇ ਇਲਾਕਿਆ ਵਿੱਚ ਫਿਲਮਾਂਈ ਜਾਣ ਵਾਲੀ ਇਸ ਫਿਲਮ ਦੇ ਰਚਨਾਤਮਕ ਨਿਰਦੇਸ਼ਕ ਫਤਹਿ ਧਵਨ ਅਤੇ ਐਸੋਸੀਏਟ ਨਿਰਦੇਸ਼ਕ ਓਕਾਂਰ ਜੈਲੀ ਹਨ। ਜਿੰਨਾਂ ਅਨੁਸਾਰ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਉਕਤ ਫਿਲਮ ਦੇ ਨਿਰਦੇਸ਼ਨ ਦੇ ਨਾਲ-ਨਾਲ ਸਿਨੇਮਾਟੋਗ੍ਰਾਫ਼ਰ ਵਜੋਂ ਜਿੰਮੇਵਾਰੀ ਵੀ ਆਲਮ ਗਹੀਰ ਹੀ ਸੰਭਾਲਣਗੇ। ਜੋ ਬੇਸ਼ੁਮਾਰ ਫਿਲਮਾਂ ਨੂੰ ਪ੍ਰਭਾਵੀ ਰੂਪ ਦੇਣ ਵਿਚ ਅਹਿਮ ਭੁੂਮਿਕਾ ਨਿਭਾ ਚੁੱਕੇ ਹਨ।

ਅਹਿਮ ਭੁੂਮਿਕਾ ਨਿਭਾਉਣ ਜਾ ਰਹੀ ਇਹ ਫਿਲਮ: ਕਮਰਸ਼ਿਅਲ ਸਿਨੇਮਾਂ ਪੈਟਰਨ ਅਧੀਨ ਬਣਾਈ ਜਾ ਰਹੀ ਹੋਣ ਦੇ ਬਾਵਜੂਦ ਸੈਟਅੱਪ ਪੱਖੋ ਨਿਵੇਕਲਾਪਣ ਦਾ ਇਜ਼ਹਾਰ ਕਰਵਾ ਰਹੀ ਇਸ ਫ਼ਿਲਮ ਦਾ ਖਾਸ ਆਕਰਸ਼ਨ ਹੋਣਗੇ ਅਦਾਕਾਰ ਕਾਦਿਰ ਥਿੰਦ , ਜੋ ਬਤੌਰ ਗਾਇਕ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ। ਸੋਸ਼ਲ ਮੀਡੀਆ ਦੀ ਦੁਨੀਆਂ ਵਿੱਚ ਵੀ ਚੋਖਾ ਪ੍ਰਸੰਸਕ ਦਾਇਰਾ ਕਾਇਮ ਕਰ ਚੁੱਕੇ ਹਨ। ਜਿੰਨਾਂ ਦੇ ਵਜੂਦ ਨੂੰ ਹੋਰ ਵਿਸ਼ਾਲਤਾ ਦੇਣ ਵਿੱਚ ਵੀ ਅਹਿਮ ਭੁੂਮਿਕਾ ਨਿਭਾਉਣ ਜਾ ਰਹੀ ਹੈ, ਉਨਾਂ ਦੀ ਇਹ ਪਲੇਠੀ ਫਿਲਮ।

ETV Bharat Logo

Copyright © 2024 Ushodaya Enterprises Pvt. Ltd., All Rights Reserved.