ਚੰਡੀਗੜ੍ਹ: ਚੜ੍ਹਦੇ ਪੰਜਾਬ ਦੀਆਂ ਫਿਲਮਾਂ ਨੂੰ ਪਾਕਿਸਤਾਨ ਭਰ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਉਤਸ਼ਾਹਿਤ ਹੋਏ ਉੱਥੋਂ ਦੇ ਫਿਲਮ ਡਿਸਟ੍ਰੀਬਿਊਟਰ ਹੁਣ ਇੱਧਰਲੇ ਪਾਸੇ ਰਿਲੀਜ਼ ਹੋ ਚੁੱਕੀਆਂ ਕੁਝ ਫਿਲਮਾਂ ਨੂੰ ਵੀ ਓਧਰ ਰਿਲੀਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵਿੱਚ ਗਿੱਪੀ ਗਰੇਵਾਲ ਅਤੇ ਰੌਸ਼ਨ ਪ੍ਰਿੰਸ ਦੀਆਂ ਫਿਲਮਾਂ ਵੀ ਸ਼ਾਮਿਲ ਹਨ।
ਲਹਿੰਦੇ ਪੰਜਾਬ ਵਿੱਚ ਰਿਲੀਜ਼ ਹੋਣ ਦੀ ਕਤਾਰ ਵਿੱਚ ਸ਼ਾਮਿਲ ਹੋ ਚੁੱਕੀਆਂ ਇੰਨ੍ਹਾਂ ਫਿਲਮਾਂ ਵਿੱਚ ਸਾਲ 2022 ਵਿੱਚ ਰਿਲੀਜ਼ ਹੋਈ ਅਤੇ ਵਿਕਾਸ ਵਸ਼ਿਸ਼ਠ ਵੱਲੋਂ ਨਿਰਦੇਸ਼ਿਤ ਕੀਤੀ ਕਾਮੇਡੀ ਡ੍ਰਾਮੈਟਿਕ ਫਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ' (ਸਟਾਰ ਕਾਸਟ: ਗਿੱਪੀ ਗਰੇਵਾਲ, ਤਨੂੰ ਅਗਰਵਾਲ, ਰਾਜ ਧਾਲੀਵਾਲ, ਅਕਸ਼ਿਤਾ ਸ਼ਰਮਾ, ਕਰਮਜੀਤ ਅਨਮੋਲ, ਸੀਮਾ ਕੌਸ਼ਲ, ਸਰਦਾਰ)।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸਤਿੰਦਰ ਸਿੰਘ ਦੇਵ ਦੁਆਰਾ ਨਿਰਦੇਸ਼ਿਤ ਕੀਤੀ ਰੌਸ਼ਨ ਪ੍ਰਿੰਸ ਸਟਾਰਰ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਤੋਂ ਇਲਾਵਾ ਸਾਲ 2023 ਵਿੱਚ ਸਾਹਮਣੇ ਆਈ ਅਤੇ ਹਰਮਨ ਢਿੱਲੋਂ ਦੁਆਰਾ ਨਿਰਦੇਸ਼ਿਤ ਜੂਨੀਅਰ (ਸਟਾਰ ਕਾਸਟ: ਅਮੀਕ ਵਿਰਕ, ਕਬੀਰ ਬੇਦੀ ਯੋਗਰਾਜ ਸਿੰਘ) ਆਦਿ ਸ਼ੁਮਾਰ ਹਨ।
ਪਾਕਿ ਦੇ ਮਸ਼ਹੂਰ ਫਿਲਮ ਡਿਸਟ੍ਰੀਬਿਊਟਰ ਆਬਿਦ ਸ਼ੇਖ ਅਨੁਸਾਰ ਪਾਕਿਸਤਾਨ ਵਿੱਚ ਇਸ ਸਮੇਂ ਚਾਰ ਪੰਜਾਬੀ ਫਿਲਮਾਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ, ਜਿੰਨ੍ਹਾਂ ਵਿੱਚ 'ਜੱਟ ਐਂਡ ਜੂਲੀਅਟ 3', 'ਕੁੜੀ ਹਰਿਆਣੇ ਵੱਲ ਦੀ', 'ਦਾਰੂ ਨਾ ਪੀਂਦਾ ਹੋਵੇ' ਅਤੇ 'ਰੋਜ਼ ਰੋਜ਼ੀ ਤੇ ਗੁਲਾਬ' ਸ਼ਾਮਿਲ ਹਨ, ਜਿੰਨ੍ਹਾਂ ਨੂੰ ਇਥੋਂ ਦੇ ਹਰ ਹਿੱਸੇ ਚਾਹੇ ਉਹ ਲਾਹੌਰ ਹੋਵੇ, ਫੈਜ਼ਲਾਬਾਦ ਜਾਂ ਫਿਰ ਸਾਹੀਵਾਲ ਆਦਿ ਵਿੱਚ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਮੱਦੇਨਜ਼ਰ ਭਾਰਤੀ ਪੰਜਾਬੀ ਫਿਲਮਾਂ ਦੀ ਦਰਸ਼ਕ ਮੰਗ ਵਿੱਚ ਭਾਰੀ ਇਜ਼ਾਫਾ ਹੋਇਆ ਹੈ ਅਤੇ ਇਸੇ ਦੇ ਚੱਲਦਿਆਂ ਚੜ੍ਹਦੇ ਪੰਜਾਬ ਵਿੱਚ ਰਿਲੀਜ਼ ਹੋ ਚੁੱਕੀਆਂ ਪੰਜਾਬੀ ਫਿਲਮਾਂ ਨੂੰ ਹੁਣ ਇੱਧਰ ਜਾਰੀ ਕਰਨ ਜਾ ਰਹੇ ਹਨ, ਜੋ ਕੁਝ ਕੁਝ ਦਿਨਾਂ ਦੇ ਵਕਫ਼ੇ ਦਰਮਿਆਨ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੇ ਸਨਮੁੱਖ ਕਰ ਦਿੱਤੀਆਂ ਜਾਣਗੀਆਂ।
ਭਾਰਤੀ ਪੰਜਾਬੀ ਫਿਲਮਾਂ ਨੂੰ ਉੱਧਰਲੇ ਪਾਸੇ ਮਿਲ ਰਹੇ ਇਸ ਮਣਾਂਮੂਹੀ ਹੁੰਗਾਰੇ ਸੰਬੰਧੀ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਉੱਥੇ ਦੇ ਉੱਘੇ ਫਿਲਮ ਡਿਸਟ੍ਰੀਬਿਊਟਰ ਸ਼ੇਖ ਆਬਿਦ ਨੇ ਦੱਸਿਆ ਕਿ ਇਸ ਦਾ ਕਾਰਨ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਦੀ ਪਰਿਵਾਰਿਕ-ਸਾਫ ਸੁਥਰੀ ਕਹਾਣੀ ਅਤੇ ਵਧੀਆ ਸੰਗੀਤ ਦਾ ਹੋਣਾ ਮੁੱਖ ਮੰਨਿਆ ਜਾ ਸਕਦਾ ਹੈ, ਪਾਕਿਸਤਾਨੀ ਫਿਲਮਾਂ ਵਿੱਚ ਅਜੇ ਵੀ ਦਹਾਕਿਆਂ ਪੁਰਾਣੇ ਅਤੇ ਐਕਸ਼ਨ ਸਿਨੇਮਾ ਟ੍ਰੈਂਡ ਨੂੰ ਹੀ ਤਰਜ਼ੀਹ ਦਿੱਤੀ ਜਾ ਰਹੀ ਹੈ, ਜਿਸ ਨੂੰ ਅਜੌਕੇ ਸਮੇਂ ਦੀ ਉੱਚ ਸਿੱਖਿਆ ਹਾਸਿਲ ਨਵੀਂ ਪੀੜ੍ਹੀ ਪਸੰਦ ਨਹੀਂ ਕਰ ਰਹੀ, ਸੋ ਇਸੇ ਦੇ ਮੱਦੇਨਜ਼ਰ ਮਾਰਧਾੜ ਵਾਲੀਆਂ ਫਿਲਮਾਂ ਤੋਂ ਕਿਨਾਰਾ ਕਰ ਰਹੇ ਲਹਿੰਦੇ ਪੰਜਾਬ ਦੇ ਦਰਸ਼ਕਾਂ ਨੂੰ ਵੰਨ-ਸੁਵੰਨਤਾ ਦਾ ਇਜ਼ਹਾਰ ਕਰਵਾ ਰਹੀਆਂ ਭਾਰਤੀ ਪੰਜਾਬੀ ਫਿਲਮਾਂ ਕਾਫ਼ੀ ਪਸੰਦ ਆ ਰਹੀਆਂ ਹਨ, ਜਿੰਨ੍ਹਾਂ ਦੀਆਂ ਇੱਧਰਲੇ ਸਿਨੇਮਿਆਂ ਵਿੱਚ ਹੋ ਮੁੜ ਆਮਦ ਨੇ ਇੱਥੋਂ ਦੀ ਪਤਨ ਵੱਲ ਵੱਧ ਰਹੀ ਸਿਨੇਮਾ ਇੰਡਸਟਰੀ ਨੂੰ ਫਿਰ ਜੀਵੰਤ ਕਰ ਦਿੱਤਾ ਹੈ, ਜਿਸ ਦੀ ਪ੍ਰਫੁੱਲਤਾ ਦਾ ਸਿਲਸਿਲਾ ਰੁਕਣ ਨਹੀਂ ਦਿੱਤਾ ਜਾਵੇਗਾ।
- ਆਸਟ੍ਰੇਲੀਆ ਪਹੁੰਚੇ ਗਿੱਪੀ ਗਰੇਵਾਲ ਅਤੇ ਜੈਸਮੀਨ ਭਾਸੀਨ, ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਕਰਨਗੇ ਪ੍ਰਮੋਸ਼ਨ - Ardaas Sarbat De Bhale Di
- ਸੈਫ ਅਲੀ ਖਾਨ ਦੀ 'ਦੇਵਰਾ' ਵਿਚਲੀ ਲੁੱਕ ਆਈ ਸਾਹਮਣੇ, ਅੱਜ ਜਨਮ ਦਿਨ ਮੌਕੇ ਕੀਤੀ ਗਈ ਰਿਵੀਲ - Saif Ali Khan New Movie
- 'ਸਤ੍ਰੀ 2' ਦੇ ਸਾਹਮਣੇ ਅਕਸ਼ੇ-ਜੌਨ ਦੀਆਂ ਫਿਲਮਾਂ ਦਾ ਨਹੀਂ ਚੱਲਿਆ ਜਾਦੂ, 2 ਦਿਨਾਂ 'ਚ ਬਸ ਇੰਨਾ ਹੀ ਕੀਤਾ ਕਲੈਕਸ਼ਨ - Khel Khel Mein Vs Veda