ETV Bharat / state

ਸ਼ਰਾਰਤੀ ਅਨਸਰਾਂ ਨੂੰ ਸਬਕ ਸਿਖਾਉਣ ਲਈ ਪੁਲਿਸ ਵੱਲੋਂ ਥਾਣਿਆਂ 'ਚ ਬਣਾਏ ਜਾ ਰਹੇ ਪੱਕੇ ਮੋਰਚੇ - TEACHING LESSON TO BAD GUYS

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਬਦਮਾਸ਼ਾਂ ਨੂੰ ਸਬਕ ਸਿਖਾਉਣ ਲਈ ਥਾਣਿਆਂ ਵਿੱਚ ਪੱਕੇ ਮੋਰਚੇ ਬਣਾਏ ਜਾ ਰਹੇ ਹਨ।

JANDIALA GURU POLICE STATION
ਲਿਸ ਵੱਲੋਂ ਥਾਣਿਆਂ 'ਚ ਬਣਾਏ ਜਾ ਰਹੇ ਪੱਕੇ ਮੋਰਚੇ (ETV Bharat (ਅੰਮ੍ਰਿਤਸਰ, ਪੱਤਰਕਾਰ))
author img

By ETV Bharat Punjabi Team

Published : Dec 18, 2024, 10:22 AM IST

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਵਿੱਚ ਆਏ ਦਿਨ ਵੱਧ ਰਹੀਆਂ ਜੁਰਮਾਂ ਦੀਆਂ ਘਟਨਾਵਾਂ ਜਿੱਥੇ ਪੁਲਿਸ ਦੇ ਲਈ ਪਹਿਲਾਂ ਹੀ ਸਿਰਦਰਦੀ ਬਣੀਆਂ ਹੋਈਆਂ ਸਨ। ਉੱਥੇ ਹੀ ਹੁਣ ਅੰਮ੍ਰਿਤਸਰ ਸਿਟੀ ਅਤੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤਿੰਨ ਥਾਣਿਆਂ, ਅਜਨਾਲਾ, ਮਜੀਠਾ, ਇਸਲਾਮਾਬਾਦ ਵਿੱਚ ਹੁਣ ਤੱਕ ਕਥਿਤ ਧਮਾਕੇ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵਿੱਚ ਹੜਕੰਪ ਮੱਚਿਆ ਹੋਇਆ ਨਜ਼ਰ ਆ ਰਿਹਾ ਹੈ।

ਲਿਸ ਵੱਲੋਂ ਥਾਣਿਆਂ 'ਚ ਬਣਾਏ ਜਾ ਰਹੇ ਪੱਕੇ ਮੋਰਚੇ (ETV Bharat (ਅੰਮ੍ਰਿਤਸਰ, ਪੱਤਰਕਾਰ))

ਲੋਕਾਂ ਵਿੱਚ ਖੌਫ ਪਾਉਣ ਦੀ ਕੋਸ਼ਿਸ਼

ਇੱਥੇ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਪੁਲਿਸ ਪ੍ਰਸ਼ਾਸਨ ਖੌਫ ਦੇ ਵਿੱਚ ਹੈ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਬੀਤੇ ਦਿਨਾਂ ਤੋਂ ਅਲੱਗ-ਅਲੱਗ ਥਾਣਿਆਂ ਦੇ ਅੰਦਰ ਜਾਂ ਬਾਹਰ ਪੁਲਿਸ ਅਧਿਕਾਰੀਆਂ ਵੱਲੋਂ ਮੋਰਚੇ ਤਿਆਰ ਕਰਵਾਏ ਜਾ ਰਹੇ ਹਨ। ਜਿਸ ਨੂੰ ਦੇਖ ਕੇ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਸਭ ਕੁਝ ਠੀਕ-ਠਾਕ ਹੈ। ਬੇਸ਼ੱਕ ਕੁਖਿਆਤ ਬਦਮਾਸ਼ਾਂ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਅਜਿਹੀਆਂ ਗਤੀਵਿਧੀਆਂ ਕਰਕੇ ਲੋਕਾਂ ਵਿੱਚ ਖੌਫ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਥਾਣੇ ਦੇ ਅੰਦਰ ਅਤੇ ਬਾਹਰ ਮੋਰਚੇ

ਦੱਸ ਦੇਈਏ ਕਿ ਬੀਤੇ ਦਿਨਾਂ ਦੌਰਾਨ ਜਿੱਥੇ ਅੰਮ੍ਰਿਤਸਰ ਜ਼ਿਲ੍ਹੇ ਦੀ ਸ਼ੁਰੂਆਤੀ ਹੱਦ ਦਰਿਆ ਬਿਆਸ ਹਾਈਟੈਕ ਪੁਲਿਸ ਨਾਕਾ ਤੋਂ ਸਾਡੇ ਵੱਲੋਂ ਨਵੇਂ ਮੋਰਚੇ ਉਸਾਰੀ ਹੋਣਗੀਆਂ ਤਸਵੀਰਾਂ ਸਬੰਧੀ ਖ਼ਬਰ ਦਿਖਾਈ ਗਈ ਸੀ ਅਤੇ ਉਸ ਤੋਂ ਬਾਅਦ ਅੱਜ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਅਜਿਹੀਆਂ ਹੀ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਕਿ ਪੁਲਿਸ ਵੱਲੋਂ ਥਾਣੇ ਦੇ ਅੰਦਰ ਅਤੇ ਬਾਹਰ ਮੋਰਚੇ ਤਿਆਰ ਕੀਤੇ ਜਾ ਰਹੇ ਹਨ।
ਹਾਲਾਂਕਿ ਪੁਲਿਸ ਇਸ ਸਾਰੇ ਮਾਮਲੇ ਉੱਤੇ ਕੁਝ ਵੀ ਬੋਲਣ ਤੋਂ ਇਨਕਾਰੀ ਕਰ ਰਹੀ ਹੈ।

ਪੰਜਾਬ ਪੁਲਿਸ ਵੱਲੋਂ ਸਬਕ ਸਿਖਾਇਆ ਜਾਵੇਗਾ

ਇਨ੍ਹਾਂ ਤਸਵੀਰਾਂ ਤੋਂ ਇੰਝ ਲੱਗ ਰਿਹਾ ਹੈ ਜਿਵੇਂ ਕਿ ਪੁਲਿਸ ਪ੍ਰਸ਼ਾਸਨ ਬਦਮਾਸ਼ਾਂ ਨੂੰ ਸਬਕ ਸਿਖਾਉਣ ਦੇ ਲਈ ਆਪਣੇ ਅਗਾਊ ਪ੍ਰਬੰਧ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਦੁਨੀਆ ਦੇ ਵਿੱਚ ਆਪਣੇ ਆਪ 'ਚ ਇੱਕ ਅਲੱਗ ਰੁਤਬਾ ਰੱਖਣ ਵਾਲੀ ਪੰਜਾਬ ਪੁਲਿਸ ਵੱਲੋਂ ਸਬਕ ਸਿਖਾਇਆ ਜਾਵੇਗਾ। ਜਿਸ ਨਾਲ ਇਹ ਮਿਸਾਲ ਪੈਦਾ ਹੋ ਸਕੇ ਕਿ ਜੋ ਵੀ ਸ਼ਰਾਰਤੀ ਅਨਸਰ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਾਨੂੰਨ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਦਾ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.