ਕਈ ਘਰਾਂ 'ਚ ਲੋਕ ਰੋਟੀ ਅਤੇ ਸਬਜ਼ੀ ਦੇ ਨਾਲ ਦਹੀਂ ਖਾਣਾ ਵੀ ਪਸੰਦ ਕਰਦੇ ਹਨ। ਦਹੀ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਇਸਦੇ ਸਿਰਫ਼ ਫਾਇਦੇ ਹੀ ਨਹੀਂ ਸਗੋਂ ਕੁਝ ਨੁਕਸਾਨ ਵੀ ਹੋ ਸਕਦੇ ਹਨ, ਜਿਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦਹੀਂ ਖਾਣਾ ਹਰ ਕਿਸੇ ਲਈ ਸਹੀ ਨਹੀਂ ਹੋ ਸਕਦਾ ਹੈ। ਇਸ ਲਈ ਕੁਝ ਲੋਕਾਂ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਹੀਂ ਸਵਾਦ ਵਿੱਚ ਖੱਟਾ, ਸੁਭਾਅ ਵਿੱਚ ਗਰਮ ਅਤੇ ਪਚਣ ਵਿੱਚ ਭਾਰੀ ਹੁੰਦਾ ਹੈ, ਜਿਸ ਕਰਕੇ ਇਸਨੂੰ ਹਜ਼ਮ ਕਰਨ 'ਚ ਲੰਬਾ ਸਮੇਂ ਲੱਗ ਜਾਂਦਾ ਹੈ।
ਡਾਕਟਰ Dixa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਦਹੀਂ ਬਾਰੇ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਐਸਿਡੀਟੀ ਹੋਣ 'ਤੇ ਦਹੀ ਖਾ ਲਓ। ਮੇਰਾ ਮੰਨਣਾ ਹੈ ਕਿ ਦਹੀਂ ਠੰਢਾ ਹੁੰਦਾ ਹੈ ਪਰ ਇਸਦੇ ਨਾਲ ਹੀ ਇਹ ਗਰਮ ਸੁਭਾਅ ਅਤੇ ਸਟਿੱਕੀ ਵੀ ਹੁੰਦਾ ਹੈ। ਡਾਕਟਰ ਨੇ ਕਿਹਾ ਕਿ ਜੇਕਰ ਤੁਸੀਂ ਦਹੀਂ ਨੂੰ ਰੋਜ਼ਾਨਾ ਖਾਂਦੇ ਹੋ ਤਾਂ ਸ਼ੂਗਰ ਵੀ ਹੋ ਸਕਦੀ ਹੈ, ਇਹ ਤੁਹਾਨੂੰ ਗੈਰ-ਸਿਹਤਮੰਦ ਵੀ ਬਣਾ ਸਕਦਾ ਹੈ, ਮੋਟਾਪੇ, ਕਫਾ ਵਿਕਾਰ, ਖੂਨ ਵਹਿਣ ਦੇ ਵਿਕਾਰ ਅਤੇ ਜਲਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।-ਡਾਕਟਰ Dixa
ਦਹੀਂ ਖਾਣ ਦੇ ਫਾਇਦੇ
ਜੇਕਰ ਨੁਕਸਾਨ ਤੋਂ ਪਹਿਲਾ ਇਸਦੇ ਫਾਇਦਿਆਂ ਬਾਰੇ ਗੱਲ ਕਰੀਏ ਤਾਂ ਦਹੀਂ ਦੇ ਫਾਇਦੇ ਹੇਠ ਲਿਖੇ ਅਨੁਸਾਰ ਹਨ:-
- ਦਹੀਂ ਭਾਰ ਨੂੰ ਵਧਾਉਂਦਾ ਹੈ।
- ਤਾਕਤ ਨੂੰ ਸੁਧਾਰਦਾ ਹੈ।
- ਕਫ ਅਤੇ ਪਿਟਾ ਵਧਾਉਂਦਾ ਹੈ
- ਪਾਚਨ ਸ਼ਕਤੀ ਨੂੰ ਸੁਧਾਰਦਾ ਹੈ।
ਆਯੁਰਵੈਦਿਕ ਅਨੁਸਾਰ ਇਸ ਤਰ੍ਹਾਂ ਦਹੀਂ ਦਾ ਸੇਵਨ ਨਾ ਕਰੋ
- ਦਹੀਂ ਨੂੰ ਗਰਮ ਨਹੀਂ ਕਰਨਾ ਚਾਹੀਦਾ। ਗਰਮ ਹੋਣ ਕਾਰਨ ਦਹੀਂ ਆਪਣੇ ਸਾਰੇ ਗੁਣ ਗੁਆ ਦਿੰਦਾ ਹੈ।
- ਮੋਟਾਪੇ, ਕਫ, ਖੂਨ ਵਹਿਣ ਦੇ ਵਿਕਾਰ ਅਤੇ ਜਲਣ ਵਾਲੀਆਂ ਸਥਿਤੀਆਂ ਵਾਲੇ ਲੋਕਾਂ ਨੂੰ ਦਹੀਂ ਤੋਂ ਬਚਣਾ ਚਾਹੀਦਾ ਹੈ।
- ਰਾਤ ਨੂੰ ਕਦੇ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਦਹੀਂ ਦਾ ਸੇਵਨ ਰੋਜ਼ਾਨਾ ਨਹੀਂ ਕਰਨਾ ਚਾਹੀਦਾ।
- ਦਹੀਂ ਨੂੰ ਫਲਾਂ ਵਿੱਚ ਨਾ ਮਿਲਾਓ। ਅਜਿਹਾ ਕਰਨ ਨਾ ਮੈਟਾਬੋਲਿਕ ਸਮੱਸਿਆਵਾਂ ਅਤੇ ਐਲਰਜੀ ਪੈਦਾ ਹੋ ਸਕਦੀ ਹੈ।
- ਦਹੀਂ ਮੀਟ ਅਤੇ ਮੱਛੀ ਦੇ ਅਨੁਕੂਲ ਨਹੀਂ ਹੈ। ਚਿਕਨ, ਮਟਨ ਜਾਂ ਮੱਛੀ ਨਾਲ ਦਹੀਂ ਦਾ ਕੋਈ ਵੀ ਸੁਮੇਲ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਪੈਦਾ ਕਰੇਗਾ।
ਦਹੀਂ ਕਦੋਂ ਖਾਣਾ ਫਾਇਦੇਮੰਦ ਹੋ ਸਕਦਾ ਹੈ?
ਦਹੀਂ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ। ਅਜਿਹਾ ਨਹੀਂ ਹੈ ਕਿ ਤੁਸੀਂ ਦਹੀਂ ਖਾਣਾ ਬਿਲਕੁਲ ਹੀ ਬੰਦ ਕਰ ਦਿਓ। ਇਸਨੂੰ ਸੀਮਿਤ ਮਾਤਰਾ ਅਤੇ ਸਹੀਂ ਸਮੇਂ 'ਤੇ ਖਾਣਾ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਦਹੀਂ ਖਾਣਾ ਚਾਹੁੰਦੇ ਹੋ, ਤਾਂ ਇਸਨੂੰ ਕਦੇ-ਕਦਾਈਂ ਜਾਂ ਦੁਪਹਿਰ ਦੇ ਸਮੇਂ ਸੀਮਿਤ ਮਾਤਰਾ 'ਚ ਖਾ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸਗੋਂ ਫਾਇਦਾ ਹੀ ਹੋਵੇਗਾ।
ਇਹ ਵੀ ਪੜ੍ਹੋ:-
- ਬੁਖਾਰ ਜਾਂ ਸਿਰਦਰਦ ਹੋਣ 'ਤੇ ਪੈਰਾਸੀਟਾਮੋਲ ਲੈ ਰਹੇ ਹੋ? ਇਸ ਉਮਰ ਦੇ ਲੋਕਾਂ ਲਈ ਇਹ ਦਵਾਈ ਕਿਸੇ ਖਤਰੇ ਤੋਂ ਘੱਟ ਨਹੀਂ, ਇੱਕ ਗਲਤੀ ਕਈ ਬਿਮਾਰੀਆਂ ਨੂੰ ਦੇ ਸਕਦੀ ਹੈ ਸੱਦਾ!
- ਇਹ 6 ਲੱਛਣ ਦੱਸਣਗੇ ਕਿ ਕਿਤੇ ਤੁਹਾਨੂੰ ਮਿਰਗੀ ਦਾ ਦੌਰਾ ਤਾਂ ਨਹੀਂ ਪੈ ਰਿਹਾ, ਗੰਭੀਰ ਹੋਣ ਤੋਂ ਪਹਿਲਾ ਹੀ ਜਾਣ ਲਓ ਸਾਵਧਾਨੀਆਂ ਬਾਰੇ
- ਕੀ ਸ਼ਹਿਦ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਅਤੇ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ? ਬਸ ਇਸਤੇਮਾਲ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ