ਮੁੰਬਈ: ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਫਿਲਮ 'ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ' ਦੀ ਰਿਲੀਜ਼ 'ਤੇ 10 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਮਸ਼ਹੂਰ ਫਿਲਮ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਬਿਨਾਂ ਇਜਾਜ਼ਤ ਫਿਲਮ 'ਚ ਆਪਣੇ ਨਾਂਅ ਦੀ ਵਰਤੋਂ 'ਤੇ ਇਤਰਾਜ਼ ਜਤਾਉਂਦੇ ਹੋਏ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਕਰਨ ਜੌਹਰ ਦੀ ਤਰਫੋਂ ਸੀਨੀਅਰ ਵਕੀਲ ਜਲ ਅੰਧਿਆਰੁਜੀਨਾ ਨੇ ਦਲੀਲਾਂ ਦਿੱਤੀਆਂ। ਇਸ ਮੌਕੇ ਡੀਐਸਕੇ ਲੀਗਲ ਦੇ ਐਡਵੋਕੇਟ ਪਰਾਗ ਕੰਧਾਰ, ਐਡਵੋਕੇਟ ਰਸ਼ਮੀਨ ਖਾਂਡੇਕਾ, ਐਡਵੋਕੇਟ ਚੰਦਰੀਮਾ ਮਿੱਤਰਾ, ਐਡਵੋਕੇਟ ਪ੍ਰਣੀਥਾ ਸਾਬੂ, ਐਡਵੋਕੇਟ ਅਨਾਹਿਤਾ ਵਰਮਾ ਹਾਜ਼ਰ ਸਨ। ਜਸਟਿਸ ਛਾਗਲਾ ਨੇ ਨਿਰਮਾਤਾਵਾਂ ਨੂੰ ਫਿਲਮ ਦੇ ਸਿਰਲੇਖ ਜਾਂ ਇਸ਼ਤਿਹਾਰਾਂ ਵਿੱਚ ਕਰਨ ਜੌਹਰ ਦਾ ਨਾਂਅ ਪੂਰਾ ਜਾਂ ਕੁਝ ਹਿੱਸਾ ਵਰਤਣ ਤੋਂ ਰੋਕ ਦਿੱਤਾ।
ਨਹੀਂ ਵਰਤਿਆ ਜਾਵੇਗਾ ਕਰਨ ਜੌਹਰ ਦਾ ਨਾਂਅ: ਅਦਾਲਤ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਫਿਲਮ ਦੀ ਪ੍ਰਮੋਸ਼ਨ ਜਾਂ ਕਿਸੇ ਵੀ ਤਰ੍ਹਾਂ ਨਾਲ ਕਰਨ ਜੌਹਰ ਦੇ ਨਾਂ ਦੀ ਵਰਤੋਂ ਨਾ ਕੀਤੀ ਜਾਵੇ। ਅਦਾਲਤ ਦਾ ਵਿਚਾਰ ਸੀ ਕਿ ਜਿਨ੍ਹਾਂ ਲੋਕਾਂ ਨੇ ਇਹ ਫਿਲਮ ਬਣਾਈ ਹੈ, ਉਹ ਕਰਨ ਜੌਹਰ ਵਾਂਗ ਫਿਲਮ ਨਿਰਮਾਣ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ, ਇਸ ਲਈ ਉਹ ਬ੍ਰਾਂਡ ਦੀ ਮਹੱਤਤਾ ਨੂੰ ਜਾਣਦੇ ਹਨ।
- ਫਿਲਮ 'ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ' ਦੇ ਨਾਂਅ 'ਤੇ ਗੁੱਸੇ 'ਚ ਆਏ ਕਰਨ ਜੌਹਰ, ਪਹੁੰਚੇ ਹਾਈਕੋਰਟ, ਬੋਲੇ-ਹੁਣੇ ਹੀ ਰੋਕੋ... - Director Karan Johar
- ਕੰਗਨਾ ਦੇ ਥੱਪੜ ਕਾਂਡ 'ਚ ਕਰਨ ਜੌਹਰ ਦੀ ਐਂਟਰੀ, ਬੋਲੇ-ਮੈਂ ਕਿਸੇ ਤਰ੍ਹਾਂ ਦਾ ਸਮਰਥਨ... - Kangana Ranaut Slapping Incident
- ਪਹਿਲੀ ਵਾਰ ਪਰਦੇ 'ਤੇ ਨਜ਼ਰ ਆਵੇਗੀ ਆਯੁਸ਼ਮਾਨ-ਸਾਰਾ ਦੀ ਜੋੜੀ, ਜਲਦ ਹੋਵੇਗਾ ਫਿਲਮ ਦੇ ਟਾਈਟਲ ਦਾ ਐਲਾਨ
ਜੌਹਰ ਦੇ ਵਕੀਲਾਂ ਨੇ ਇਸ ਸਮੇਂ ਮਦਰਾਸ ਹਾਈ ਕੋਰਟ ਦੇ ਸ਼ਿਵਾਜੀਰਾਓ ਗਾਇਕਵਾੜ ਦੇ ਫੈਸਲੇ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਅਦਾਕਾਰ ਅਨਿਲ ਕਪੂਰ ਅਤੇ ਸਾਬਕਾ ਮੰਤਰੀ ਅਰੁਣ ਜੇਤਲੀ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਦਿੱਤੇ ਫੈਸਲੇ ਦਾ ਵੀ ਜ਼ਿਕਰ ਕੀਤਾ।