ਚੰਡੀਗੜ੍ਹ: ਭਾਜਪਾ ਆਗੂ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ, ਕੰਗਨਾ ਆਏ ਦਿਨ ਵਿਵਾਦਾਂ ਨੂੰ ਲੈ ਕੇ ਚਰਚਾ ਵਿੱਚ ਬਣੀ ਰਹਿੰਦੀ ਹੈ। ਹੁਣ ਤਾਜ਼ਾ ਮਾਮਲਾ ਚੰਡੀਗੜ੍ਹ ਏਅਰਪੋਰਟ ਉਤੇ ਸੀਆਈਐੱਸਐੱਫ ਦੀ ਕਾਂਸਟੇਬਲ ਦਾ ਕੰਗਨਾ ਨੂੰ ਥੱਪੜ ਮਾਰਨਾ ਹੈ।
ਦਰਅਸਲ, ਕੰਗਨਾ ਹਾਲ ਹੀ ਵਿੱਚ ਮੰਡੀ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਵਜੋਂ ਚੁਣੀ ਗਈ ਹੈ, ਹੁਣ ਕੰਗਨਾ ਨੇ ਉਦੋਂ ਆਪਣੇ ਆਪ ਨੂੰ ਇੱਕ ਵਿਵਾਦ ਵਿੱਚ ਪਾਇਆ ਜਦੋਂ ਇੱਕ CISF ਕਾਂਸਟੇਬਲ ਨੇ ਚੰਡੀਗੜ੍ਹ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ ਉਸ ਨੂੰ ਥੱਪੜ ਮਾਰ ਦਿੱਤਾ, ਹਾਲਾਂਕਿ ਬਾਅਦ ਵਿੱਚ ਕਾਂਸਟੇਬਲ ਨੇ ਇਸ ਘਟਨਾ ਦਾ ਕਾਰਨ ਕਿਸਾਨੀ ਅੰਦੋਲਨ ਦੌਰਾਨ ਕੰਗਨਾ ਦੇ ਬਿਆਨ ਨੂੰ ਦੱਸਿਆ।
ਅਦਾਕਾਰਾ ਹੁਣ ਆਪਣੀ ਘਟਨਾ ਨੂੰ ਸਾਂਝਾ ਕਰਨ ਲਈ ਅੱਗੇ ਆਈ ਹੈ ਅਤੇ ਇਹ ਦਾਅਵਾ ਕਰ ਰਹੀ ਹੈ ਕਾਂਸਟੇਬਲ ਨੇ ਜਾਣਬੁੱਝ ਕੇ ਖਾਲਿਸਤਾਨੀ ਸ਼ੈਲੀ ਦੀ ਯਾਦ ਦਿਵਾਉਣ ਵਾਲੇ ਤਰੀਕੇ ਨਾਲ ਪਹਿਲਾਂ ਉਸਦਾ ਰਸਤਾ ਪਾਰ ਕਰਨ ਦੀ ਉਡੀਕ ਕੀਤੀ ਸੀ।
ਪੰਜਾਬੀਆਂ ਨਾਲ ਕੰਗਨਾ ਦੇ ਵਿਵਾਦ: ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸਾਨੀ ਮੁੱਦੇ ਉਤੇ ਕੰਗਨਾ ਨੂੰ ਘੇਰਿਆ ਗਿਆ ਹੋਵੇ। ਇਸ ਤੋਂ ਪਹਿਲਾਂ ਕੰਗਨਾ ਨੂੰ ਕਿਸਾਨ ਯੂਨੀਅਨਾਂ ਨੇ ਕੀਰਤਪੁਰ ਸਾਹਿਬ ਦੋ ਘੰਟੇ ਤੱਕ ਘੇਰੀ ਰੱਖਿਆ ਸੀ। ਇਸ ਤੋਂ ਪਹਿਲਾਂ ਅਦਾਕਾਰਾ ਗਲੋਬਲ ਸਟਾਰ ਦਿਲਜੀਤ ਦੁਸਾਂਝ ਅਤੇ ਗਾਇਕ ਸ਼ੁਭ ਨਾਲ ਵੀ ਸ਼ਬਦੀ ਜੰਗ ਕਰ ਹਟੀ ਹੈ।
ਆਖਿਰ ਕੀ ਸੀ ਉਹ ਬਿਆਨ ਜਿਸ ਕਾਰਨ ਕੰਗਨਾ ਨਾਲ ਵਾਪਰੀ ਇਹ ਘਟਨਾ: ਇਸ ਤਾਜ਼ਾ ਘਟਨਾ ਤੋਂ ਬਾਅਦ ਹਰ ਇੱਕ ਦੇ ਮਨ ਵਿੱਚ ਇੱਕ ਹੀ ਸਵਾਲ ਹੋਣਾ ਹੈ ਕਿ ਆਖਿਰ ਉਹ ਬਿਆਨ ਕੀ ਸੀ, ਜਿਸ ਕਾਰਨ ਕੰਗਨਾ ਨਾਲ ਇਹ ਹੋਇਆ।
ਉਲੇਖਯੋਗ ਹੈ ਕਿ ਕਰੀਬ-ਕਰੀਬ 4 ਸਾਲ ਪਹਿਲਾਂ ਪੂਰੇ ਦੇਸ਼ ਵਿੱਚ ਕਿਸਾਨ ਅੰਦੋਲਨ ਆਪਣੇ ਸਿਖਰ ਉਤੇ ਸੀ ਅਤੇ ਪੰਜਾਬ-ਹਰਿਆਣਾ ਦੇ ਕਿਸਾਨ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਸੜਕਾਂ ਉਤੇ ਉੱਤਰ ਆਏ ਸਨ। ਇਸ ਦੌਰਾਨ ਕਾਫੀ ਸਾਰੇ ਸਿਤਾਰਿਆਂ ਨੇ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਸਾਥ ਦਿੱਤਾ। ਉੱਥੇ ਹੀ ਕੰਗਨਾ ਨੇ ਇਸ ਅੰਦੋਲਨ ਨੂੰ ਬੇਬੁਨਿਆਦ ਦੱਸਿਆ ਸੀ।
- ਕੰਗਣਾ ਰਣੌਤ ਦੇ ਥੱਪੜ ਮਾਰਨ ਦਾ ਮਾਮਲਾ ਗਰਮਾਇਆ, ਵੱਖ-ਵੱਖ ਕਿਸਾਨ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੀਆਂ - CISF Official Slapped Kangana Ranaut
- ਚੰਡੀਗੜ੍ਹ ਏਅਰਪੋਰਟ 'ਤੇ ਕਥਿਤ ਥੱਪੜ ਕਾਂਡ ਤੋਂ ਬਾਅਦ ਦਿੱਲੀ ਪਹੁੰਚੀ ਕੰਗਨਾ ਰਣੌਤ - Kangana Ranaut Slapping Incident
- ਇਸ ਨਵੇਂ ਗਾਣੇ ਨਾਲ ਸਾਹਮਣੇ ਆਉਣਗੇ ਗਾਇਕ ਯੋ ਯੋ ਹਨੀ ਸਿੰਘ, ਜਲਦ ਹੋਵੇਗਾ ਰਿਲੀਜ਼ - Honey Singh new song Accounts
ਇਸ ਤੋਂ ਇਲਾਵਾ ਕੰਗਨਾ ਨੇ ਆਪਣੇ ਟਵਿੱਟਰ ਉਤੇ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਅਦਾਕਾਰਾ ਨੇ ਇਸ ਅੰਦੋਲਨ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ 100-100 ਰੁਪਏ ਦੇਣ ਬਾਰੇ ਟਿੱਪਣੀ ਕੀਤੀ ਸੀ। ਇੰਨਾ ਹੀ ਨਹੀਂ ਉਸ ਨੇ ਟਾਈਮ ਮੈਗਜ਼ੀਨ ਦੀ ਪ੍ਰਤਿਭਾਸ਼ਾਲੀ ਭਾਰਤੀਆਂ ਦੀ ਸੂਚੀ 'ਚ ਸ਼ਾਮਲ ਹੋਣ 'ਤੇ ਬਜ਼ੁਰਗ ਔਰਤ ਦਾ ਮਜ਼ਾਕ ਵੀ ਉਡਾਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਹੁਣ ਲੋਕ ਸ਼ੋਸ਼ਲ ਮੀਡੀਆ ਉਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ, ਅਜਿਹੇ ਵਿੱਚ ਕਾਮੇਡੀਅਨ ਗੁਰਚੇਤ ਸਿੰਘ ਚਿੱਤਰਕਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ।