ETV Bharat / entertainment

ਮਰੀਆਂ ਜ਼ਮੀਰਾਂ ਵਾਲੇ ਲੋਕਾਂ ਦੀ ਗੱਲ ਕਰੇਗੀ ਵੈੱਬ ਸੀਰੀਜ਼ 'ਮੁਰਦੇ ਲੋਕ', ਗੁਰਚੇਤ ਚਿੱਤਰਕਾਰ ਨਿਭਾਉਣਗੇ ਮੁੱਖ ਭੂਮਿਕਾ

ਹਾਲ ਹੀ ਵਿੱਚ ਨਵੀਂ ਵੈੱਬ ਸੀਰੀਜ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਗੁਰਚੇਤ ਚਿੱਤਰਕਾਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Gurchet Chitarkar
Gurchet Chitarkar (facebook)
author img

By ETV Bharat Entertainment Team

Published : Oct 25, 2024, 10:42 AM IST

Web Series Murde Lok: ਪੰਜਾਬੀ ਕਾਮੇਡੀ ਫਿਲਮਾਂ ਦੇ ਬਾਦਸ਼ਾਹ ਬਣ ਉਭਰੇ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਅੱਜਕੱਲ੍ਹ ਅਪਣੀ ਪੁਰਾਣੀ ਲੀਕ ਨੂੰ ਮਿਟਾ ਨਵੀਆਂ ਪੈੜ੍ਹਾਂ ਸਿਰਜਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵੱਲੋਂ ਕੁਝ ਅਲਹਦਾ ਕੋਸ਼ਿਸ਼ਾਂ ਕੀਤੇ ਜਾਣ ਦੀ ਜਾਰੀ ਕਵਾਇਦ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਐਲਾਨੀ ਗਈ ਪੰਜਾਬੀ ਵੈੱਬ ਸੀਰੀਜ਼ 'ਮੁਰਦੇ ਲੋਕ', ਜੋ ਜਲਦ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ ਹੈ।

ਗੁਰਚੇਤ ਚਿੱਤਰਕਾਰ ਵੱਲੋਂ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਚਰਚਿਤ ਪੰਜਾਬੀ ਵੈੱਬ ਸੀਰੀਜ਼ ਦਾ ਨਿਰਮਾਣ ਅਤੇ ਲੇਖਨ ਗੁਰਚੇਤ ਚਿੱਤਰਕਾਰ, ਜਦਕਿ ਨਿਰਦੇਸ਼ਨ ਬਿਕਰਮ ਗਿੱਲ ਕਰਨਗੇ, ਜੋ ਲਘੂ ਅਤੇ ਓਟੀਟੀ ਫਿਲਮਾਂ ਦੇ ਖੇਤਰ ਵਿੱਚ ਬਤੌਰ ਨਿਰਦੇਸ਼ਕ ਅਪਣਾ ਘੇਰਾ ਇੰਨੀਂ ਦਿਨੀਂ ਕਾਫ਼ੀ ਵਿਸ਼ਾਲ ਕਰਦੇ ਜਾ ਰਹੇ ਹਨ।

ਕਾਮੇਡੀ, ਹੌਰਰ ਅਤੇ ਸਸਪੈਂਸ ਕਹਾਣੀ ਸਾਰ ਅਧੀਨ ਬੁਣੀ ਜਾ ਰਹੀ ਉਕਤ ਵੈੱਬ ਸੀਰੀਜ਼ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਚੇਤ ਚਿੱਤਰਕਾਰ, ਰਾਜ ਧਾਲੀਵਾਲ, ਰਜਿੰਦਰ ਰੋਜ਼ੀ, ਕੁਲਬੀਰ ਮੁਸ਼ਕਾਬਾਦ, ਗੁਰਨਾਮ ਗਾਮਾ, ਕਮਲ ਰਾਜਪਾਲ, ਗੁਰਨਾਮ ਗਾਮਾ, ਕੁਲਦੀਪ ਸਿੱਧੂ, ਸਤਬੀਰ ਬੈਨੀਪਾਲ, ਮੰਜੂ ਮਾਹਲ, ਜੋਹਨ ਮਸੀਹ, ਦਿਲਜੀਤ ਸਰਪੰਚ ਆਦਿ ਸ਼ੁਮਾਰ ਹਨ।

ਹਾਲ ਹੀ ਵਿੱਚ ਸਾਹਮਣੇ ਆਈ ਅਰਥ-ਭਰਪੂਰ ਪੰਜਾਬੀ ਲਘੂ ਫਿਲਮ 'ਸਾਂਝਾ ਪੰਜਾਬ' ਨੂੰ ਲੈ ਕੇ ਵੀ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੇ ਹਨ ਅਦਾਕਾਰ ਗੁਰਚੇਤ ਚਿੱਤਰਕਾਰ, ਜਿੰਨ੍ਹਾਂ ਉਕਤ ਵੈੱਬ ਸੀਰੀਜ਼ ਦੇ ਥੀਮ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਮੇਸ਼ਾ ਦੀ ਤਰ੍ਹਾਂ ਕੁਝ ਵੱਖਰਾ ਕਰਨ ਦੀ ਸੋਚ ਰੱਖਦੇ ਹੋਏ ਇਹ ਪ੍ਰੋਜੈਕਟ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਿਹਾ ਹਾਂ, ਜੋ ਮਰੀਆਂ ਜ਼ਮੀਰਾਂ ਵਾਲਿਆਂ ਲੋਕਾਂ ਦੀ ਗੱਲ ਕਰਦੀ ਐ।

ਉਨ੍ਹਾਂ ਕਿਹਾ ਕਿ ਪ੍ਰਭਾਵੀ ਕਹਾਣੀ ਸਾਰ ਅਧਾਰਿਤ ਇਸ ਵੈੱਬ ਸੀਰੀਜ਼ ਵਿੱਚ ਇਹ ਦਰਸਾਇਆ ਗਿਆ ਹੈ ਕਿ ਜੇਕਰ ਆਪਣੇ ਆਪ ਨੂੰ ਜਿਉਂਦਾ ਸਮਝਦੇ ਹੋ ਤਾਂ ਗ਼ਲਤ ਨੂੰ ਗ਼ਲਤ ਕਹਿਣਾ ਸਿੱਖੋ, ਕਿਉਂਕਿ ਲਹਿਰਾਂ ਨਾਲ ਲਾਸ਼ਾਂ ਤਰਦੀਆਂ ਨੇ ਤੈਰਾਕ ਨਹੀਂ। ਉਨ੍ਹਾਂ ਕਿਹਾ ਕਿ ਮੇਨ ਸਟ੍ਰੀਮ ਸਾਂਚੇ ਤੋਂ ਬਿਲਕੁਲ ਹੱਟ ਕੇ ਬਣਾਈ ਜਾ ਰਹੀ ਇਹ ਵੈੱਬ ਸੀਰੀਜ਼, ਜੋ ਕੁਝ ਵੱਖਰਾ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਨੂੰ ਭਰਪੂਰ ਪਸੰਦ ਆਵੇਗੀ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.