ਮੁੰਬਈ: ਪੈਰਿਸ ਓਲੰਪਿਕ 2024 ਤੋਂ ਦੇਸ਼ ਲਈ ਬੁਰੀ ਖ਼ਬਰ ਆਈ ਹੈ। ਭਾਰਤੀ ਐਥਲੀਟ ਵਿਨੇਸ਼ ਫੋਗਾਟ ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਵਰਗ ਦੇ ਫਾਈਨਲ ਰਾਊਂਡ ਤੋਂ ਅਯੋਗ ਹੋ ਗਈ ਹੈ। ਖਬਰਾਂ ਮੁਤਾਬਕ ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਖਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਇਸ ਮੁੱਦੇ 'ਤੇ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵਿਨੇਸ਼ ਫੋਗਾਟ ਦੇ ਅਯੋਗ ਹੋਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੀ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਵਿਨੇਸ਼ ਦੀ ਇੱਕ ਪੋਸਟ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ 'ਚ 'ਨੋ' ਲਿਖਿਆ ਹੈ। ਜਦੋਂ ਕਿ ਦੂਜੀ ਪੋਸਟ ਵਿੱਚ ਲੋਕਾਂ ਨੂੰ ਸਵਾਲ ਕਰਦੇ ਹੋਏ ਲਿਖਿਆ ਹੈ ਕਿ '100 ਗ੍ਰਾਮ ਵਾਲੀ ਕਹਾਣੀ 'ਤੇ ਕੌਣ ਵਿਸ਼ਵਾਸ ਕਰ ਰਿਹਾ ਹੈ?' ਇਸ ਦੌਰਾਨ ਵਿੱਕੀ ਕੌਸ਼ਲ ਨੇ ਲਿਖਿਆ, 'ਵਿਨੇਸ਼ ਫੋਗਾਟ ਮੈਡਲ ਤੋਂ ਵੀ ਅੱਗੇ ਦੀ ਵਿਜੇਤਾ ਹੈ।'
ਸੋਨਾਕਸ਼ੀ ਸਿਨਹਾ: ਵਿਨੇਸ਼ ਨੂੰ ਅਯੋਗ ਕਰਾਰ ਦਿੱਤੇ ਜਾਣ ਦੀਆਂ ਖਬਰਾਂ 'ਤੇ ਸੋਨਾਕਸ਼ੀ ਸਿਨਹਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇੰਸਟਾਗ੍ਰਾਮ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਅਵਿਸ਼ਵਾਸ਼ਯੋਗ! ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਤੁਸੀਂ ਇਸ ਸਮੇਂ ਕਿਵੇਂ ਮਹਿਸੂਸ ਕਰ ਰਹੇ ਹੋਵੋਗੇ। ਮੈਂ ਇਸ ਤੋਂ ਇਲਾਵਾ ਕੀ ਕਹਿ ਸਕਦੀ ਹਾਂ ਕਿ ਤੁਸੀਂ ਚੈਂਪੀਅਨ ਸੀ, ਹੋ ਅਤੇ ਹਮੇਸ਼ਾ ਰਹੋਗੇ।'
Who believes this 100grams over weight story??? 💔
— Swara Bhasker (@ReallySwara) August 7, 2024
ਫਰਹਾਨ ਅਖਤਰ: ਫਿਲਮ ਨਿਰਮਾਤਾ, ਲੇਖਕ, ਅਦਾਕਾਰ ਫਰਹਾਨ ਅਖਤਰ ਨੇ ਵਿਨੇਸ਼ ਫੋਗਾਟ ਨੂੰ ਉਤਸ਼ਾਹਿਤ ਕਰਦੇ ਹੋਏ ਲਿਖਿਆ ਹੈ, 'ਡੀਅਰ ਵਿਨੇਸ਼ ਫੋਗਾਟ...ਅਸੀਂ ਸਿਰਫ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਕਿੰਨੇ ਨਿਰਾਸ਼ ਹੋਵੋਗੇ, ਪਰ ਅਜੇ ਤੱਕ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਸੱਚਮੁੱਚ ਤੁਹਾਡੇ ਲਈ ਬੁਰਾ ਮਹਿਸੂਸ ਹੁੰਦਾ ਹੈ ਕਿ ਖੋਜ ਇਸ ਤਰ੍ਹਾਂ ਖਤਮ ਹੋ ਗਈ। ਪਰ ਸਾਨੂੰ ਤੁਹਾਡੇ 'ਤੇ ਬਹੁਤ ਮਾਣ ਹੈ ਅਤੇ ਤੁਸੀਂ ਜੋ ਵੀ ਖੇਡ ਲਈ ਕੀਤਾ ਹੈ। ਤੁਸੀਂ ਹਮੇਸ਼ਾ ਇੱਕ ਚੈਂਪੀਅਨ ਅਤੇ ਲੱਖਾਂ ਲੋਕਾਂ ਲਈ ਪ੍ਰੇਰਣਾ ਬਣੋਗੇ। ਆਪਣੀ ਹਿੰਮਤ ਬਣਾਈ ਰੱਖੋ।'
ਸਮੰਥਾ ਰੂਥ ਪ੍ਰਭੂ: ਸਾਊਥ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਵਿਨੇਸ਼ ਨੂੰ ਦਿਲਾਸਾ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਅਥਲੀਟ ਦੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਕਈ ਵਾਰ ਸਭ ਤੋਂ ਨਿਮਰ ਵਿਅਕਤੀ ਸਭ ਤੋਂ ਮੁਸ਼ਕਿਲ ਰੁਕਾਵਟਾਂ ਦਾ ਸਾਹਮਣਾ ਕਰਦਾ ਹੈ। ਯਾਦ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ, ਇੱਕ ਸਭ ਤੋਂ ਸ਼ਕਤੀਸ਼ਾਲੀ ਸ਼ਕਤੀ ਤੁਹਾਡੇ ਉੱਤੇ ਨਜ਼ਰ ਰੱਖ ਰਹੀ ਹੈ। ਮੁਸ਼ਕਲਾਂ ਦੇ ਬਾਵਜੂਦ ਧੀਰਜ ਰੱਖਣ ਦੀ ਤੁਹਾਡੀ ਅਸਾਧਾਰਨ ਯੋਗਤਾ ਸੱਚਮੁੱਚ ਸ਼ਲਾਘਾਯੋਗ ਹੈ। ਅਸੀਂ ਤੁਹਾਡੇ ਹਰ ਉਤਰਾਅ ਚੜਾਅ ਵਿੱਚ ਹਮੇਸ਼ਾ ਤੁਹਾਡੇ ਨਾਲ ਖੜੇ ਰਹਾਂਗੇ।'
ਸਾਰਾ ਗੁਰਪਾਲ: ਇਸ ਪੋਸਟ ਨੇ ਮੇਰਾ ਦਿਲ ਤੋੜਿਆ ਹੈ...ਰਾਜਨੀਤਿਕ ਚੀਜ਼ ਜਾਂ ਨਜ਼ਰ ਲਗਨਾ...ਮੈਨੂੰ ਨਹੀਂ ਪਤਾ ਪਰ ਇਹ ਦਿਲ ਦਹਿਲਾਉਣ ਵਾਲਾ ਹੈ, ਬਹੁਤ ਉਦਾਸ, ਭਾਰਤ ਲਈ ਮੰਦਭਾਗਾ।
ਵਰੁਣ ਧਵਨ, ਤਾਪਸੀ ਪੰਨੂ, ਰਕੁਲ ਪ੍ਰੀਤ ਸਿੰਘ, ਪੁਲਕਿਤ ਸਮਰਾਟ, ਭੂਮੀ ਪੇਡਨੇਕਰ, ਪੰਜਾਬੀ ਅਦਾਕਾਰਾ ਤਾਨੀਆ, ਨਿਮਰਤ ਖਹਿਰਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਐਥਲੀਟ ਨੂੰ ਉਤਸ਼ਾਹਿਤ ਕੀਤਾ ਹੈ। ਇਸ ਦੇ ਲਈ ਸੈਲੇਬਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ।
ਓਲੰਪਿਕ 2024 ਵਿੱਚ ਵਿਨੇਸ਼ ਫੋਗਾਟ ਦਾ ਮੈਚ: ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਵਰਗ ਦੇ ਪਹਿਲੇ ਦੌਰ ਵਿੱਚ ਵਿਨੇਸ਼ ਨੇ 10 ਸਕਿੰਟ ਨਾਲ ਵਾਪਸੀ ਕੀਤੀ ਅਤੇ ਚੈਂਪੀਅਨ ਯੂਈ ਸੁਸਾਕੀ ਨੂੰ ਹਰਾਇਆ। ਇਸ ਤੋਂ ਬਾਅਦ ਉਸ ਨੇ ਕੁਆਰਟਰ ਫਾਈਨਲ ਵਿੱਚ ਓਕਸਾਨਾ ਲਿਵਾਚ ਨੂੰ ਹਰਾਇਆ ਅਤੇ ਸੈਮੀਫਾਈਨਲ ਵਿੱਚ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ।
- ਓਲੰਪਿਕ ਫਾਈਨਲ 'ਚ ਡਿਸਕੁਆਲੀਫਾਈ ਹੋਈ ਪਹਿਲਵਾਨ ਵਿਨੇਸ਼ ਫੋਗਾਟ, ਹੁਣ ਫੋਗਾਟ ਦੇ ਪਰਿਵਾਰ ਨੂੰ ਮਿਲਣਗੇ ਮੁੱਖ ਮੰਤਰੀ ਪੰਜਾਬ - CM maan meet Phogat family
- ਵਿਨੇਸ਼ ਫੋਗਾਟ ਦੀ ਅਯੋਗਤਾ 'ਤੇ ਬੋਲੇ PM ਮੋਦੀ, ਕਿਹਾ-ਸ਼ਬਦਾਂ 'ਚ ਦੁੱਖ ਨਹੀਂ ਕੀਤਾ ਜਾ ਸਕਦਾ ਬਿਆਨ - PMO Modi expressed grief
- ਭਾਰਤ ਦੇ ਹੱਥੋਂ ਨਿਕਲੀ ਮੈਡਲ ਦੀ ਆਸ, ਵਿਨੇਸ਼ ਫੋਗਾਟ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ - Vinesh Phogat disqualified