ਚੰਡੀਗੜ੍ਹ: ਸਾਲ 2002 ਵਿੱਚ ਰਿਲੀਜ਼ ਹੋਏ ਅਤੇ ਸੁਪਰ ਹਿੱਟ ਰਹੇ ਗਾਣੇ 'ਛੱਲੇ ਮੁਦੀਆਂ' ਨਾਲ ਚੋਟੀ ਦੇ ਗਾਇਕਾਂ ਵਿਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਸਨ ਗਾਇਕ ਸੁਖਵਿੰਦਰ ਪੰਛੀ, ਜੋ ਲੰਮੇਂ ਸਮੇਂ ਦੇ ਗਾਇਕੀ ਖਲਾਅ ਬਾਅਦ ਇੱਕ ਵਾਰ ਸੰਗੀਤਕ ਸਫਾਂ ਵਿੱਚ ਮੁੜ ਕਾਫ਼ੀ ਸਰਗਰਮ ਹੋਏ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਇਸ ਖਿੱਤੇ ਵਿੱਚ ਵੱਧ ਰਹੀ ਕਾਰਜਸ਼ੀਲਤਾ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ ਸਰਦਾਰ ਊਧਮ ਸਿੰਘ, ਜੋ ਜਲਦ ਹੀ ਸੰਗੀਤਕ ਮਾਰਕੀਟ ਵਿੱਚ ਦਸਤਕ ਦੇਣ ਜਾ ਰਿਹਾ ਹੈ।
'ਐਸਪੀ ਰਿਕਾਰਡ' ਦੇ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਅਤੇ ਦੇਸ਼-ਭਗਤੀ ਨਾਲ ਅੋਤ-ਪੋਤ ਇਸ ਗਾਣੇ ਦਾ ਸੰਗੀਤ ਕਮਲ ਸੂਰਮਾ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਗੀਤ ਦੀ ਸਿਰਜਣਾ ਬਿੱਟੂ ਕਾਂਝਲੀ ਵਾਲਾ ਨੇ ਕੀਤੀ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਦੇਸ਼ ਦੇ ਆਜ਼ਾਦੀ ਇਤਿਹਾਸ ਦਾ ਮਾਣਮੱਤਾ ਨਾਂਅ ਰਹੇ ਸਰਦਾਰ ਉਧਮ ਸਿੰਘ ਵੱਲੋਂ ਆਜ਼ਾਦੀ ਸੰਗਰਾਮ ਵਿੱਚ ਪਾਏ ਮਹਾਨ ਯੋਗਦਾਨ ਨੂੰ ਸਮਰਪਿਤ ਕੀਤਾ ਗਿਆ ਹੈ ਇਹ ਗਾਣਾ, ਜਿਸਨੂੰ ਗਾਇਕ ਸੁਖਵਿੰਦਰ ਪੰਛੀ ਵੱਲੋਂ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵੀ ਅੰਦਾਜ਼ ਵਿੱਚ ਗਾਇਆ ਗਿਆ ਹੈ।
ਵੱਖਰੇ ਮੁਹਾਂਦਰੇ ਦੇ ਮੱਦੇਨਜ਼ਰ ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੇ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦੀ ਸਿਰਜਣਾ ਵੀ ਬੇਹੱਦ ਪ੍ਰਭਾਵਪੂਰਨ ਕੀਤੀ ਗਈ ਹੈ, ਜਿਸ ਵਿੱਚ ਸ. ਊਧਮ ਸਿੰਘ ਦੇ ਜੀਵਨ ਪਹਿਲੂਆਂ ਅਤੇ ਅਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੇ ਅਨੂਠੇ ਯੋਗਦਾਨ ਦਾ ਦਿਲ-ਟੁੰਬਵਾਂ ਵਰਣਨ ਕੀਤਾ ਗਿਆ ਹੈ।
- ਸੋਨਮ ਬਾਜਵਾ ਤੋਂ ਲੈ ਕੇ ਨੀਰੂ ਬਾਜਵਾ ਤੱਕ, ਜਾਣੋ ਕਿੰਨੀਆਂ ਅਮੀਰ ਨੇ ਪੰਜਾਬੀ ਸਿਨੇਮਾ ਦੀਆਂ ਇਹ ਅਦਾਕਾਰਾਂ - Richest Punjabi Actresses
- ਨਿਰਮਲ ਰਿਸ਼ੀ ਤੋਂ ਲੈ ਕੇ ਰੁਪਿੰਦਰ ਰੂਪੀ ਤੱਕ, ਇੰਨ੍ਹਾਂ ਸ਼ਾਨਦਾਰ ਅਦਾਕਾਰਾਂ ਬਿਨ੍ਹਾਂ ਅਧੂਰੀਆਂ ਨੇ ਪੰਜਾਬੀ ਫਿਲਮਾਂ - punjabi actress
- OMG!...ਜਾਵੇਦ ਅਖਤਰ ਦਾ ਐਕਸ ਅਕਾਊਂਟ ਹੋਇਆ ਹੈਕ, ਦਿੱਗਜ ਨੇ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ - Javed Akhtar X ID Hacked
ਹਾਲ ਨਾਲ ਹੀ ਵਿੱਚ ਜਾਰੀ ਕੀਤੇ ਆਪਣੇ ਕੁਝ ਗੀਤਾਂ ਨਾਲ ਵੀ ਸੰਗੀਤਕ ਖੇਤਰ ਵਿੱਚ ਪ੍ਰਭਾਵੀ ਆਮਦ ਦਾ ਅਹਿਸਾਸ ਕਰਵਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ ਇਹ ਬਾਕਮਾਲ ਗਾਇਕ, ਜੋ ਹੌਲੀ ਹੌਲੀ ਮੁੜ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ।
ਗਾਇਕੀ ਦੇ ਖੇਤਰ ਵਿੱਚ ਢਾਈ ਦਹਾਕਿਆਂ ਦਾ ਪੈਂਡਾ ਸਫਲਤਾ ਪੂਰਵਕ ਤੈਅ ਕਰ ਚੁੱਕੇ ਗਾਇਕ ਸੁਖਵਿੰਦਰ ਪੰਛੀ ਦੀ ਧੱਕ ਅੱਜ ਇੰਨੇ ਸਾਲਾਂ ਬਾਅਦ ਵੀ ਸੰਗੀਤਕ ਖੇਤਰ ਵਿੱਚ ਜਿਉਂ ਦੀ ਤਿਉਂ ਕਾਇਮ ਹੈ, ਜਿਸ ਦਾ ਅੰਦਾਜ਼ਾਂ ਉਨਾਂ ਦੇ ਨਵੇਂ ਗੀਤਾਂ ਨੂੰ ਮਿਲ ਰਹੀ ਅਪਾਰ ਮਕਬੂਲੀਅਤ ਤੋਂ ਵੀ ਭਲੀਭਾਂਤ ਲਗਾਇਆ ਜਾ ਸਕਦਾ ਹੈ।