ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਸਰਗੁਣ ਮਹਿਤਾ ਅਤੇ ਗਾਇਕ-ਅਦਾਕਾਰ ਗਿੱਪੀ ਗਰੇਵਾਲ ਸਟਾਰਰ ਆਉਣ ਵਾਲੀ ਪੰਜਾਬੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਾਮਲ ਹੋਣ ਲਈ ਬੁੱਧਵਾਰ ਦੀ ਰਾਤ ਸਿਤਾਰਿਆਂ ਨਾਲ ਭਰੀ ਰਾਤ ਸੀ, ਕਿਉਂਕਿ ਟੈਲੀਵਿਜ਼ਨ ਅਤੇ ਫਿਲਮੀ ਜਗਤ ਦੇ ਕੁਝ ਵੱਡੇ ਨਾਮ ਇੱਕ ਛੱਤ ਹੇਠ ਇਕੱਠੇ ਹੋਏ ਸਨ।
ਫਿਲਮ ਦੀ ਲੀਡ ਜੋੜੀ ਸਰਗੁਣ ਮਹਿਤਾ, ਰੂਪੀ ਗਿੱਲ ਅਤੇ ਗਿੱਪੀ ਗਰੇਵਾਲ ਨੂੰ ਵੀਡੀਓ ਵਿੱਚ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਸਕ੍ਰੀਨਿੰਗ 'ਤੇ ਸਰਗੁਣ ਆਪਣੇ ਅਦਾਕਾਰ ਪਤੀ ਰਵੀ ਦੂਬੇ ਨਾਲ ਪਹੁੰਚੀ ਸੀ। ਦੋਵੇਂ ਬਲੈਕ ਆਊਟਫਿਟਸ 'ਚ ਨਜ਼ਰ ਆਏ ਅਤੇ ਬੇਹੱਦ ਸ਼ਾਨਦਾਰ ਲੱਗ ਰਹੇ ਸਨ।
ਸਕ੍ਰੀਨਿੰਗ ਵਿੱਚ ਸ਼ਾਮਲ ਹੋਣ ਵਾਲੇ ਹੋਰ ਸਿਤਾਰਿਆਂ ਵਿੱਚ ਸਰਗੁਣ ਦੇ ਕਾਫੀ ਸਾਰੇ ਦੋਸਤ ਸ਼ਾਮਲ ਸਨ। ਇਸ ਤੋਂ ਇਲਾਵਾ ਬਿੱਗ ਬੌਸ ਦੇ ਪੁਰਾਣੇ ਪ੍ਰਤੀਯੋਗੀ ਮੰਨਾਰਾ ਚੋਪੜਾ, ਅੰਕਿਤ ਗੁਪਤਾ, ਪ੍ਰਿਅੰਕਾ ਚਾਹਰ ਚੌਧਰੀ ਅਤੇ ਸ਼ਾਲਿਨ ਭਨੋਟ ਨੇ ਵੀ ਇਸ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ। ਜਿੱਥੇ ਮੰਨਾਰਾ ਨੇ ਲਾਲ ਡਰੈੱਸ 'ਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਅੰਕਿਤ ਗੁਪਤਾ ਅਤੇ ਪ੍ਰਿਅੰਕਾ ਚਾਹਰ ਚੌਧਰੀ ਨੇ ਵੀ ਕਾਫੀ ਖੂਬਸੂਰਤ ਡਰੈੱਸ ਵਿੱਚ ਸਭ ਨੂੰ ਮੋਹਿਤ ਕੀਤਾ। ਇਸ ਤੋਂ ਇਲਾਵਾ ਗੀਤਕਾਰ ਜਾਨੀ ਅਤੇ ਗਾਇਕਾ ਜੈਸਮੀਨ ਸੈਂਡਲਿਸ ਵੀ ਨਜ਼ਰ ਆਏ।
ਉਲੇਖਯੋਗ ਹੈ ਕਿ 'ਜੱਟ ਨੂੰ ਚੁੜੈਲ ਟੱਕਰੀ' ਬਹੁਤ ਹੀ ਪ੍ਰਤਿਭਾਸ਼ਾਲੀ ਕਲਾਕਾਰਾਂ ਦਾ ਇੱਕ ਸਮੂਹ ਹੈ, ਜਿਸ ਵਿੱਚ ਗਿੱਪੀ ਗਰੇਵਾਲ, ਸਰਗੁਣ ਮਹਿਤਾ ਅਤੇ ਰੂਪੀ ਗਿੱਲ ਮੁੱਖ ਭੂਮਿਕਾ ਨਿਭਾ ਰਹੇ ਹਨ। ਮੁੱਖ ਭੂਮਿਕਾਵਾਂ ਵਿੱਚ ਅਜਿਹੀਆਂ ਸ਼ਾਨਦਾਰ ਪ੍ਰਤਿਭਾਵਾਂ ਦੀ ਮੌਜੂਦਗੀ ਇੱਕ ਮਨਮੋਹਕ ਯਾਤਰਾ ਉਤੇ ਲੈ ਕੇ ਜਾਣਦਾ ਵਾਅਦਾ ਕਰਦੀ ਹੈ।
ਸਹਾਇਕ ਕਲਾਕਾਰ ਵਿੱਚ ਨਿਰਮਲ ਰਿਸ਼ੀ, ਬੀ.ਐਨ. ਸ਼ਰਮਾ, ਰਵਿੰਦਰ ਮੰਡ, ਅੰਮ੍ਰਿਤ ਅੰਬੀ ਅਤੇ ਦੀਦਾਰ ਗਿੱਲ ਵਰਗੇ ਅਨੁਭਵੀ ਕਲਾਕਾਰ ਹਨ, ਜੋ ਆਪਣੀ ਵਿਲੱਖਣ ਅਦਾਕਾਰੀ ਲਈ ਜਾਣੇ ਜਾਂਦੇ ਹਨ। ਫਿਲਮ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ 2024 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।