ਚੰਡੀਗੜ੍ਹ: ਪੰਜਾਬੀ ਸਟਾਰ ਗੁਰਨਾਮ ਭੁੱਲਰ, ਅਦਾਕਾਰਾ ਮਾਹੀ ਸ਼ਰਮਾ ਅਤੇ ਪ੍ਰਾਂਜਲ ਦਹੀਆ ਆਪਣੀ ਨਵੀਂ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਇਸ ਸਮੇਂ ਸੁਰਖ਼ੀਆਂ ਬਟੋਰ ਰਹੇ ਹਨ। ਇਹ ਫਿਲਮ ਕੱਲ੍ਹ ਯਾਨੀ ਕਿ 9 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਉਤੇ ਸਪੈਸ਼ਲ ਆਫਰ: ਜਿਵੇਂ ਕਿ ਫਿਲਮ ਦੇ ਰਿਲੀਜ਼ ਹੋਣ ਵਿੱਚ ਹੁਣ ਕੁੱਝ ਹੀ ਘੰਟੇ ਬਚੇ ਹਨ, ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਫਿਲਮ ਪ੍ਰੇਮੀਆਂ ਲਈ ਇੱਕ ਸਪੈਸ਼ਲ ਆਫਰ ਦਾ ਪ੍ਰਬੰਧ ਕੀਤਾ ਹੈ, ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ, ਦਰਅਸਲ, ਫਿਲਮ ਦੇ ਮੁੱਖ ਕਿਰਦਾਰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਫਿਲਮ ਦੇ ਆਫਰ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਨੇ ਪੋਸਟ ਵਿੱਚ ਦੱਸਿਆ ਹੈ ਕਿ ਤੁਸੀਂ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਸਿਨੇਮਾਘਰਾਂ ਵਿੱਚ ਸਿਰਫ਼ 99 ਰੁਪਏ ਵਿੱਚ ਦੇਖ ਸਕਦੇ ਹੋ।
9 ਅਗਸਤ 2024 ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਪ੍ਰੀਤ ਸੰਘਰੇੜੀ ਦੁਆਰਾ ਲਿਖਿਆ ਗਿਆ ਹੈ ਅਤੇ ਫਿਲਮ 'ਲੇਖ' ਫੇਮ ਨਿਰਦੇਸ਼ਕ ਮਨਵੀਰ ਬਰਾੜ ਨੇ ਇਸ ਦਾ ਨਿਰਦੇਸ਼ਨ ਹੈ। ਫਿਲਮ ਵਿੱਚ ਅਦਾਕਾਰ ਗੁਰਨਾਮ ਭੁੱਲਰ ਨੂੰ ਗੁਲਾਬ ਨਾਂਅ ਦੇ ਕਿਰਦਾਰ ਵਿੱਚ ਦਿਖਾਇਆ ਗਿਆ ਹੈ, ਜੋ ਇੱਕ ਲੜਕੇ ਦੀ ਭੂਮਿਕਾ ਨਿਭਾਉਂਦਾ ਹੈ, ਜੋ ਆਪਣੀ ਸਿੰਗਲ ਲਾਈਫ ਤੋਂ ਤੰਗ ਆਇਆ ਹੋਇਆ ਹੈ। ਫਿਰ ਉਸ ਦੀ ਜ਼ਿੰਦਗੀ ਵਿੱਚ (ਪ੍ਰਾਂਜਲ ਦਹੀਆ) ਅਤੇ ਰੋਜ਼ੀ (ਮਾਹੀ ਸ਼ਰਮਾ) ਆਉਂਦੀਆਂ ਹਨ ਅਤੇ ਉਹ ਪ੍ਰੇਮ ਦੇ ਤਿਕੋਣ ਵਿੱਚ ਫਸ ਜਾਂਦਾ ਹੈ। ਬਾਕੀ ਕਹਾਣੀ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗੀ। ਫਿਲਮ ਵਿੱਚ ਹਾਰਬੀ ਸੰਘਾ, ਅਨੀਤਾ ਸ਼ਬਦੀਸ਼, ਨੂਰ, ਸਤਿੰਦਰ ਕੌਰ, ਧਰਮਿੰਦਰ ਕੌਰ, ਰਮਨਦੀਪ ਜੱਗਾ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ।
- ਪਾਕਿਸਤਾਨ ਦੇ ਸਿਨੇਮਾ 'ਚ ਭਿੜਣਗੀਆਂ ਦੋ ਫਿਲਮਾਂ, ਕੀ ਪਾਕਿਸਤਾਨੀ ਫਿਲਮ ਨੂੰ ਹਰਾ ਪਾਏਗੀ ਗੁਰਨਾਮ ਭੁੱਲਰ ਦੀ 'ਰੋਜ਼ ਰੋਜ਼ੀ ਤੇ ਗੁਲਾਬ' - Two Films Clash In Pakistani Cinema
- ਰਿਲੀਜ਼ ਲਈ ਤਿਆਰ ਗੁਰਨਾਮ ਭੁੱਲਰ ਦੀ ਨਵੀਂ ਫਿਲਮ ਦਾ ਇਹ ਸਦਾਬਹਾਰ ਗੀਤ, ਇਸ ਦਿਨ ਆਵੇਗਾ ਸਾਹਮਣੇ - Gurnam Bhullar new film
- ਹੁਣ 24 ਮਈ ਨੂੰ ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ', ਸਾਹਮਣੇ ਆਇਆ ਇਹ ਵੱਡਾ ਕਾਰਨ - Rose Rosy Te Gulab Postponed