ਹੈਦਰਾਬਾਦ: 'ਗਰੀਬਾਂ ਦੇ ਮਸੀਹਾ' ਵਜੋਂ ਜਾਣੇ ਜਾਂਦੇ ਸੋਨੂੰ ਸੂਦ ਅੱਜ 30 ਜੁਲਾਈ ਨੂੰ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਸੋਨੂੰ ਸੂਦ ਨੂੰ ਉਸ ਸਮੇਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ, ਜਦੋਂ ਕੋਵਿਡ-19 ਕਾਰਨ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਸੀ ਅਤੇ ਲੋਕ ਘਰੋਂ ਬਾਹਰ ਜਾਣ ਤੋਂ ਵੀ ਡਰਦੇ ਸਨ, ਪਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਸ ਜਾਨਲੇਵਾ ਸੰਕਟ ਵਿੱਚ ਲੋਕਾਂ ਲਈ ਖੜ੍ਹੇ ਰਹੇ। ਸੋਨੂੰ ਸੂਦ ਨੇ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਸੀ। ਸੋਨੂੰ ਸੂਦ ਨੇ ਲੋੜਵੰਦਾਂ ਦੀ ਮਦਦ ਕਰਨ ਦਾ ਸਿਲਸਿਲਾ ਅੱਜ ਵੀ ਜਾਰੀ ਰੱਖਿਆ ਹੈ। ਅੱਜ ਵੀ ਸੋਨੂੰ ਸੂਦ ਦੇ ਘਰ ਬਾਹਰ ਮਦਦ ਮੰਗਣ ਵਾਲਿਆਂ ਦੀ ਭੀੜ ਇਕੱਠੀ ਹੁੰਦੀ ਹੈ। ਜਨਮਦਿਨ ਮੌਕੇ ਵੀ ਸੋਨੂੰ ਸੋਦੂ ਦੇ ਘਰ ਇਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।
ਸੋਨੂੰ ਸੂਦ ਦਾ ਜਨਮ: 30 ਜੁਲਾਈ 1973 ਨੂੰ ਸੋਨੂੰ ਦਾ ਜਨਮ ਪੰਜਾਬ ਦੇ ਮੋਗਾ ਵਿੱਚ ਹੋਇਆ ਸੀ। ਸੋਨੂੰ ਦੇ ਪਿਤਾ ਸ਼ਕਤੀ ਸੂਦ ਦੀ ਕੱਪੜੇ ਦੀ ਦੁਕਾਨ ਸੀ ਅਤੇ ਮਾਂ ਸਰੋਜ ਸੂਦ ਅਧਿਆਪਕਾ ਸੀ। ਸੋਨੂੰ ਦੀ ਭੈਣ ਮੋਨਿਕਾ ਵਿਗਿਆਨੀ ਹੈ। ਸੋਨੂੰ ਸੂਦ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ ਅਤੇ ਉਸਨੇ ਆਪਣੇ ਕਾਲਜ਼ ਦੇ ਦਿਨਾਂ ਦੌਰਾਨ ਮਾਡਲਿੰਗ ਸ਼ੁਰੂ ਕੀਤੀ ਸੀ। ਸਾਲ 1996 'ਚ ਸਿਰਫ 23 ਸਾਲ ਦੀ ਉਮਰ 'ਚ ਸੋਨੂੰ ਨੇ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੋਨਾਲੀ ਸ਼੍ਰੀਧਰ ਨਾਲ ਵਿਆਹ ਕੀਤਾ ਸੀ। ਦੋਹਾਂ ਦੀ ਮੁਲਾਕਾਤ ਇੰਜੀਨੀਅਰਿੰਗ ਕਾਲਜ 'ਚ ਹੋਈ ਸੀ।
ਸੋਨੂੰ ਸੂਦ ਦਾ ਕਰੀਅਰ: ਸਾਲ 1999 'ਚ 27 ਸਾਲ ਦੀ ਉਮਰ 'ਚ ਸੋਨੂੰ ਨੇ ਤਾਮਿਲ ਫਿਲਮ 'ਕੱਲਾਝਗਰ' ਨਾਲ ਐਕਟਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਅੱਜ ਤੱਕ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਲ 2002 ਵਿੱਚ ਸੋਨੂੰ ਨੇ ਦੇਸ਼ ਭਗਤੀ ਫਿਲਮ 'ਸ਼ਹੀਦ-ਏ-ਆਜ਼ਮ' ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਾਲ 2004 'ਚ ਫਿਲਮ 'ਯੁਵਾ' 'ਚ ਅਭਿਸ਼ੇਕ ਬੱਚਨ ਦੇ ਭਰਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਹ ਸਾਲ 2005 'ਚ ਰੋਮਾਂਟਿਕ ਥ੍ਰਿਲਰ ਫਿਲਮ 'ਆਸ਼ਿਕ ਬਨਾਇਆ ਆਪਨੇ' ਨਾਲ ਦਰਸ਼ਕਾਂ ਦੀ ਲਾਈਮਲਾਈਟ 'ਚ ਆਏ।
Wishing The Real Hero And Good Humanitarian @SonuSood garu A Very Happy Birthday! 🎉🎊
— 🇷🇦🇯🇪🇸🇭 (@SirigiriRajesh7) July 30, 2024
May you continue to entertain us with many more versatile roles!! 🤗❤️#HappyBirthdaySonuSood #HBDSonuSood #RealHeroSonuSood pic.twitter.com/4x2Uq85zOp
ਉਹ ਵੱਡੇ ਬਜਟ ਦੀਆਂ ਫਿਲਮਾਂ ਜੋਧਾ ਅਕਬਰ, ਸ਼ੂਟਆਊਟ ਐਟ ਵਡਾਲਾ, ਦਬੰਗ, ਸਿੰਘ ਇਜ਼ ਕਿੰਗ, ਹੈਪੀ ਨਿਊ ਈਅਰ ਅਤੇ ਸਿੰਬਾ ਵਿੱਚ ਵੀ ਨਜ਼ਰ ਆ ਚੁੱਕੇ ਹਨ। ਦੱਖਣ ਤੋਂ ਬਾਲੀਵੁੱਡ ਤੱਕ, ਸੋਨੂੰ ਨੇ ਅਦਾਕਾਰ ਅਤੇ ਖਲਨਾਇਕ ਦੋਵਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਇਸ ਦੇ ਨਾਲ ਹੀ, ਸੋਨੂੰ ਨੇ ਐਮਟੀਵੀ ਰੋਡੀਜ਼ ਸੀਜ਼ਨ 19 ਅਤੇ 20 ਵਿੱਚ ਜੱਜ ਵਜੋਂ ਵੀ ਕੰਮ ਕੀਤਾ ਹੈ।
ਸੋਨੂੰ ਸੂਦ ਦੀ ਆਉਣ ਵਾਲੀ ਫਿਲਮ: ਸੋਨੂੰ ਸੂਦ ਦੀ ਆਉਣ ਵਾਲੀ ਫਿਲਮ 'ਫਤਿਹ' ਹੈ, ਜੋ ਕਿ ਐਕਸ਼ਨ ਕ੍ਰਾਈਮ ਥ੍ਰਿਲਰ ਫਿਲਮ ਹੈ। ਇਸ 'ਚ ਉਹ ਸ਼ਾਨਦਾਰ ਭੂਮਿਕਾ ਨਿਭਾਉਣ ਜਾ ਰਹੇ ਹਨ। ਅੱਜ ਆਪਣੇ ਜਨਮਦਿਨ 'ਤੇ ਸੋਨੂੰ ਇਸ ਫਿਲਮ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੌਹਫਾ ਦੇ ਸਕਦੇ ਹਨ। ਇਸ ਫਿਲਮ ਨੂੰ ਸੋਨੂੰ ਸੂਦ ਖੁਦ ਬਣਾ ਰਹੇ ਹਨ। ਫਿਲਮ ਵਿੱਚ ਜੈਕਲੀਨ ਫਰਨਾਂਡੀਜ਼ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
ਸੋਨੂੰ ਸੂਦ ਦੀ ਸਮਾਜ ਸੇਵਾ: ਸੋਨੂੰ ਸੂਦ ਨੇ ਕੋਵਿਡ 19 ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ ਹੈ, ਜਿਸ ਕਰਕੇ ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਹੈ। ਅਦਾਕਾਰ ਨੇ ਲੋੜਵੰਦਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ, ਉਨ੍ਹਾਂ ਦਾ ਇਲਾਜ, ਸਿੱਖਿਆ ਅਤੇ ਨੌਕਰੀਆਂ ਦੇਣ ਵਰਗੇ ਕੰਮ ਕੀਤੇ ਹਨ। ਇਸ ਲਈ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਦੁਆਰਾ SDG ਵਿਸ਼ੇਸ਼ ਮਾਨਵਤਾਵਾਦੀ ਕਾਰਵਾਈ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਸੋਨੂੰ ਸੂਦ ਨੇ ਕਿਰਗਿਸਤਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਇੱਕ ਚਾਰਟਰਡ ਜਹਾਜ਼ ਵੀ ਭੇਜਿਆ ਸੀ।
ਮੁਫ਼ਤ ਮੈਡੀਕਲ ਕੈਂਪ: ਸਾਲ 2020 ਵਿੱਚ ਸੋਨੂੰ ਸੂਦ ਨੇ 50,000 ਤੋਂ ਵੱਧ ਲੋੜਵੰਦ ਲੋਕਾਂ ਨੂੰ ਇਲਾਜ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਦੇਸ਼ ਭਰ ਵਿੱਚ ਮੁਫਤ ਮੈਡੀਕਲ ਕੈਂਪ ਲਗਵਾਏ ਸੀ।
ਪ੍ਰਵਾਸੀ ਰੁਜ਼ਗਾਰ ਐਪ: ਕੋਵਿਡ ਮਹਾਂਮਾਰੀ ਦੌਰਾਨ ਆਪਣੀਆਂ ਨੌਕਰੀਆਂ ਗੁਆਉਣ ਵਾਲੇ ਪ੍ਰਵਾਸੀਆਂ ਲਈ ਸੋਨੂੰ ਸੂਦ ਨੇ ਪ੍ਰਵਾਸੀ ਰੁਜ਼ਗਾਰ ਐਪ ਲਿਆਂਦੀ ਸੀ, ਜਿਸ ਨੇ ਕਾਮਿਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਬਣਾਇਆ।
ਸਕਾਲਰਸ਼ਿਪ: ਸੋਨੂੰ ਸੂਦ ਨੇ ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਅਦਾਕਾਰ ਨੇ ਇਸ ਪਹਿਲਕਦਮੀ ਦਾ ਨਾਂ ਆਪਣੀ ਮਰਹੂਮ ਮਾਂ ਪ੍ਰੋਫੈਸਰ ਸਰੋਜ ਸੂਦ ਦੇ ਨਾਂ ’ਤੇ ਰੱਖਿਆ ਹੈ।
ਸਿਹਤ ਕਰਮਚਾਰੀਆਂ ਦੀ ਮਦਦ: ਕੋਵਿਡ-19 ਲੌਕਡਾਊਨ ਦੌਰਾਨ ਸਿਹਤ ਕਰਮਚਾਰੀਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਦੌਰਾਨ ਸੋਨੂੰ ਸੂਦ ਨੇ ਉੱਥੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਿਹਤ ਕਰਮਚਾਰੀਆਂ ਦੇ ਰਹਿਣ ਲਈ ਆਪਣੇ ਜੁਹੂ ਹੋਟਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਸੀ। ਉਨ੍ਹਾਂ ਨੂੰ ਫੇਸ ਸ਼ੀਲਡ ਅਤੇ ਪੀਪੀਈ ਕਿੱਟ ਵੀ ਦਿੱਤੀ ਗਈ ਸੀ।
Happy Birthday, @SonuSood!
— N Chandrababu Naidu (@ncbn) July 30, 2024
You have touched and transformed countless lives. Your compassion and devotion to helping people are inspiring. I pray to God for your continued success, happiness, and fulfilment in all your endeavours. pic.twitter.com/NVlQXqn35C
ਸ਼ਕਤੀ ਅੰਨਦਾਨਮ ਸਕੀਮ: ਕੋਵਿਡ 19 ਦੇ ਦੌਰਾਨ ਸੋਨੂੰ ਸੂਦ ਨੇ ਸ਼ਕਤੀ ਅੰਨਦਾਨਮ ਸਕੀਮ ਵੀ ਚਲਾਈ ਸੀ। ਅਦਾਕਾਰ ਨੇ ਇਸ ਯੋਜਨਾ ਨੂੰ ਆਪਣੇ ਮਰਹੂਮ ਪਿਤਾ ਸ਼ਕਤੀ ਸਾਗਰ ਸੂਦ ਦੀ ਯਾਦ ਵਿੱਚ ਨਾਮ ਦਿੱਤਾ ਅਤੇ ਫਿਰ ਮੁੰਬਈ ਵਿੱਚ ਹਰ ਰੋਜ਼ 45,000 ਤੋਂ ਵੱਧ ਲੋਕਾਂ ਨੂੰ ਭੋਜਨ ਦਿੱਤਾ।
ਸਮਾਰਟਫੋਨ ਦਿੱਤੇ: ਲੰਬੇ ਲੌਕਡਾਊਨ ਕਾਰਨ ਪੜ੍ਹਾਈ ਆਨਲਾਈਨ ਹੋਣ ਲੱਗੀ ਸੀ। ਹਾਲਾਂਕਿ, ਬਹੁਤ ਸਾਰੇ ਵਿਦਿਆਰਥੀ ਸਮਾਰਟਫੋਨ ਜਾਂ ਲੈਪਟਾਪ ਖਰੀਦਣ ਦੇ ਯੋਗ ਨਹੀਂ ਸਨ। ਇਸ ਦੌਰਾਨ ਸੋਨੂੰ ਸੂਦ ਨੇ ਉਨ੍ਹਾਂ ਗਰੀਬ ਬੱਚਿਆਂ ਨੂੰ ਹਜ਼ਾਰਾਂ ਸਮਾਰਟਫ਼ੋਨ ਵੰਡੇ, ਜਿਨ੍ਹਾਂ ਦੀ ਪੜ੍ਹਾਈ ਵਿੱਚ ਰੁਕਾਵਟ ਆ ਰਹੀ ਸੀ।
- ਸੋਨਮ ਬਾਜਵਾ ਤੋਂ ਲੈ ਕੇ ਨੀਰੂ ਬਾਜਵਾ ਤੱਕ, ਜਾਣੋ ਕਿੰਨੀਆਂ ਅਮੀਰ ਨੇ ਪੰਜਾਬੀ ਸਿਨੇਮਾ ਦੀਆਂ ਇਹ ਅਦਾਕਾਰਾਂ - Richest Punjabi Actresses
- ਨਿਰਮਲ ਰਿਸ਼ੀ ਤੋਂ ਲੈ ਕੇ ਰੁਪਿੰਦਰ ਰੂਪੀ ਤੱਕ, ਇੰਨ੍ਹਾਂ ਸ਼ਾਨਦਾਰ ਅਦਾਕਾਰਾਂ ਬਿਨ੍ਹਾਂ ਅਧੂਰੀਆਂ ਨੇ ਪੰਜਾਬੀ ਫਿਲਮਾਂ - punjabi actress
- 300 ਕੁੜੀਆਂ ਨਾਲ ਅਫੇਅਰ ਅਤੇ ਤਿੰਨ ਵਾਰ ਵਿਆਹ, ਕਾਫੀ ਰੰਗੀਨ ਰਹੀ ਹੈ ਅਦਾਕਾਰ ਸੰਜੇ ਦੱਤ ਦੀ ਜ਼ਿੰਦਗੀ - Sanjay Dutt Birthday
ਸੋਨੂੰ ਸੂਦ ਫਾਊਂਡੇਸ਼ਨ: ਸੋਨੂੰ ਸੂਦ ਅਜੇ ਵੀ ਆਪਣੇ NGO ਸੂਦ ਚੈਰਿਟੀ ਫਾਊਂਡੇਸ਼ਨ ਰਾਹੀਂ ਬਹੁਤ ਸਾਰੇ ਸਮਾਜਕ ਕੰਮ ਕਰ ਰਹੇ ਹਨ, ਜਿਸਦਾ ਉਦੇਸ਼ ਗਰੀਬ ਲੋਕਾਂ ਨੂੰ ਸਿਹਤਮੰਦ ਅਤੇ ਸਹੀ ਜੀਵਨ ਜਿਉਣ ਲਈ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੈ।