ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਆਖਿਰਕਾਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਉਹ ਦਸਤਾਵੇਜ਼ਾਂ 'ਤੇ ਦਸਤਖਤ ਕਰਦੇ ਦੇਖੇ ਜਾ ਸਕਦੇ ਹਨ। ਕਪਲ ਇੱਕ ਦੂਜੇ ਨਾਲ ਖੂਬਸੂਰਤ ਲੱਗ ਰਿਹਾ ਹੈ। ਇਸ ਖਾਸ ਪਲ ਲਈ, ਸੋਨਾਕਸ਼ੀ ਨੇ ਘੱਟੋ-ਘੱਟ ਮੇਕਅਪ ਦੇ ਨਾਲ ਇੱਕ ਆਫ-ਵਾਈਟ ਸਾੜ੍ਹੀ ਪਹਿਨੀ ਅਤੇ ਇੱਕ ਹੇਅਰ ਬਨ ਬਣਾਇਆ ਜਿਸ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਜ਼ਹੀਰ ਨੇ ਇਸ ਨਾਲ ਮੇਲ ਖਾਂਦਾ ਚਿੱਟਾ ਕੁੜਤਾ ਪਾਇਆ ਹੈ। ਦੋਵਾਂ ਨੇ ਰਜਿਸਟਰਡ ਵਿਆਹ ਕਰਵਾਇਆ ਹੈ, ਜਿਸ 'ਚ ਉਨ੍ਹਾਂ ਦੇ ਪਰਿਵਾਰ ਅਤੇ ਖਾਸ ਦੋਸਤਾਂ ਨੇ ਸ਼ਿਰਕਤ ਕੀਤੀ।
Sonakshi-Zaheer wedding: ਇੱਕ-ਦੂਜੇ ਦੇ ਹੋਏ ਸੋਨਾਕਸ਼ੀ ਜ਼ਹੀਰ, ਵਿਆਹ ਵਾਲੇ ਖੁਬਸ਼ੂਰਤ ਕਪਲ ਦੀ ਪਹਿਲੀ ਝਲਕ ਆਈ ਸਾਹਮਣੇ, ਤੁਸੀਂ ਵੀ ਦੇਖੋ ਪਿਆਰੀ ਜੋੜੀ - Sonakshi Zaheer Wedding - SONAKSHI ZAHEER WEDDING
Published : Jun 23, 2024, 7:56 PM IST
|Updated : Jun 23, 2024, 10:23 PM IST
ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਅੱਜ 23 ਜੂਨ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ, ਕਰੀਬੀ ਦੋਸਤ ਅਤੇ ਪਰਿਵਾਰ ਵਾਲੇ ਵਿਆਹ 'ਚ ਸ਼ਾਮਿਲ ਹੋਣ ਲਈ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਜ਼ਹੀਰ ਦੇ ਪਿਤਾ ਇਕਬਾਲ ਰਤਨਸੀ ਨੇ ਅਧਿਕਾਰਤ ਤੌਰ 'ਤੇ ਦੱਸਿਆ ਸੀ ਕਿ ਸੋਨਾਕਸ਼ੀ ਅਤੇ ਜ਼ਹੀਰ ਦਾ ਵਿਆਹ ਨਾ ਤਾਂ ਹਿੰਦੂ ਅਤੇ ਨਾ ਹੀ ਮੁਸਲਿਮ ਰੀਤੀ-ਰਿਵਾਜ਼ਾਂ ਮੁਤਾਬਿਕ ਹੋਵੇਗਾ, ਸਗੋਂ ਉਨ੍ਹਾਂ ਦਾ ਵਿਆਹ ਰਜਿਸਟਰਡ ਵਿਆਹ ਹੈ। ਸੋਨਾਕਸ਼ੀ ਅਤੇ ਜ਼ਹੀਰ ਨੇ ਸੱਤ ਸਾਲ ਦੇ ਲੰਬੇ ਰਿਸ਼ਤੇ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਦੀਆਂ ਝਲਕੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਬੀ ਦੋਸਤ ਹੁਮਾ ਕੁਰੈਸ਼ੀ, ਹਨੀ ਸਿੰਘ ਅਤੇ ਹੋਰ ਮਸ਼ਹੂਰ ਬਾਲੀਵੁੱਡ ਸਿਤਾਰੇ ਵੀ ਵਿਆਹ 'ਚ ਸ਼ਾਮਿਲ ਹੋਣ ਜਾ ਰਹੇ ਹਨ।
LIVE FEED
ਵਿਆਹ 'ਚ ਸ਼ਾਮਲ ਹੋਣ ਲਈ ਪਤਨੀ ਨਾਲ ਘਰੋਂ ਨਿਕਲੇ ਸ਼ਤਰੂਘਨ ਸਿਨਹਾ
ਸ਼ਤਰੂਘਨ ਸਿਨਹਾ ਆਪਣੀ ਬੇਟੀ ਸੋਨਾਕਸ਼ੀ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਆਪਣੀ ਪਤਨੀ ਨਾਲ ਘਰੋਂ ਰਵਾਨਾ ਹੋ ਗਏ ਹਨ। ਉਨ੍ਹਾਂ ਨੂੰ ਘਰ ਦੇ ਬਾਹਰ ਆਪਣੀ ਕਾਰ 'ਚ ਬੈਠੇ ਦੇਖਿਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਸੋਨਾਕਸ਼ੀ-ਜ਼ਹੀਰ ਦੇ ਵਿਆਹ ਦੇ ਸਥਾਨ ਦੀ ਝਲਕ ਆਈ ਸਾਹਮਣੇ
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਉਨ੍ਹਾਂ ਦੇ ਵਿਆਹ ਵਾਲੀ ਥਾਂ ਦੀ ਝਲਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਖੂਬਸੂਰਤ ਸਜਾਵਟ ਦੇਖੀ ਜਾ ਸਕਦੀ ਹੈ।
ਸੋਨਾਕਸ਼ੀ ਦੀ ਬੇਸਟੀ ਹੁਮਾ ਕੁਰੈਸ਼ੀ-ਹਨੀ ਸਿੰਘ ਵਿਆਹ 'ਚ ਹੋਏ ਸ਼ਾਮਲ
ਸੋਨਾਕਸ਼ੀ-ਜ਼ਹੀਰ ਦੇ ਵਿਆਹ ਵਾਲੀ ਥਾਂ 'ਤੇ ਉਨ੍ਹਾਂ ਦੀ ਬੈਸਟੀ ਹੁਮਾ ਕੁਰੈਸ਼ੀ ਅਤੇ ਰੈਪਰ ਹਨੀ ਸਿੰਘ ਵੀ ਪਹੁੰਚ ਚੁੱਕੇ ਹਨ। ਹੁਮਾ ਨੂੰ ਕਾਰ ਰਾਹੀਂ ਵਿਆਹ ਵਾਲੀ ਥਾਂ 'ਤੇ ਜਾਂਦੇ ਸਮੇਂ ਪਾਪਰਾਜ਼ੀ ਨੇ ਦੇਖਿਆ ਸੀ। ਹਨੀ ਸਿੰਘ ਦਾ ਲੁੱਕ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਵਿਆਹ ਲਈ ਚਿੱਟੇ ਰੰਗ ਦੀ ਰਸਮੀ ਚੋਣ ਕੀਤੀ ਜਿਸ ਵਿੱਚ ਉਹ ਸ਼ਾਨਦਾਰ ਦਿਖਾਈ ਦੇ ਰਹੇ ਹਨ।

ਇੱਕ-ਦੂਜੇ ਦੇ ਹੋਏ ਸੋਨਾਕਸ਼ੀ ਜ਼ਹੀਰ, ਵਿਆਹ ਦੀ ਪਹਿਲੀ ਝਲਕ ਆਈ ਸਾਹਮਣੇ