ETV Bharat / entertainment

ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ 'ਚ ਜਾਣ ਵਾਲਿਆਂ ਨੂੰ ਮਿਲ ਰਹੀ ਹੈ ਇਹ ਵਿਸ਼ੇਸ਼ ਚੀਜ਼, ਸਿਰਫ਼ 'ਸਿੰਗਲ' ਲੋਕ ਉੱਠਾ ਸਕਣਗੇ ਫਾਇਦਾ - DILJIT DOSANJH CONCERT

ਦਿਲਜੀਤ ਦੁਸਾਂਝ ਆਪਣੇ ਲਾਈਵ ਸ਼ੋਅ ਲਈ ਇਸ ਸਮੇਂ ਦਿੱਲੀ ਵਿੱਚ ਹਨ, ਗਾਇਕ ਦੇ ਇਸ ਸ਼ੋਅ ਵਿੱਚ ਖਾਸ ਲੋਕਾਂ ਲਈ ਇੱਕ ਆਫ਼ਰ ਦੇਖਣ ਨੂੰ ਮਿਲਿਆ।

Diljit Dosanjh Delhi concert
Diljit Dosanjh Delhi concert (getty)
author img

By ETV Bharat Entertainment Team

Published : Oct 27, 2024, 2:03 PM IST

ਚੰਡੀਗੜ੍ਹ: ਬੀਤੀ ਰਾਤ (26 ਅਕਤੂਬਰ) ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ 'ਦਿਲ-ਲੂਮਿਨਾਟੀ' ਟੂਰ ਵਜੋਂ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪ੍ਰਦਰਸ਼ਨ ਕਰਕੇ ਦਿੱਲੀ ਵਾਸੀਆਂ ਨੂੰ ਇੱਕ ਨਵੀਂ ਊਰਜਾ ਪ੍ਰਦਾਨ ਕੀਤੀ। ਹੁਣ ਪੂਰਾ ਸ਼ੋਸ਼ਲ ਮੀਡੀਆ ਗਾਇਕ ਦੀਆਂ ਪੋਸਟਾਂ ਨਾਲ ਭਰਿਆ ਹੋਇਆ ਹੈ। ਇਸ ਦੌਰਾਨ ਸ਼ੋਸ਼ਲ ਮੀਡੀਆ ਉਤੇ ਇੱਕ ਅਜੀਬੋ-ਗਰੀਬ ਪੋਸਟ ਸਭ ਦਾ ਧਿਆਨ ਖਿੱਚ ਰਹੀ ਹੈ।

ਕੀ ਹੈ ਦਿਲਜੀਤ ਦੇ ਕੰਸਰਟ ਉਤੇ ਆਫ਼ਰ

ਦਰਅਸਲ, Jeevanshathi.com, ਜੋ ਕਿ ਇੱਕ ਵਿਆਹੁਤਾ ਪਲੇਟਫਾਰਮ ਹੈ, ਇਸ ਦੇ ਕਰਮਚਾਰੀ ਕੰਸਰਟ ਵਿੱਚ ਸਿੰਗਲ ਜਾਣ ਵਾਲਿਆਂ ਨੂੰ ਮੁਫਤ ਪਾਣੀ ਦੀਆਂ ਬੋਤਲਾਂ ਵੰਡਦੇ ਹੋਏ ਨਜ਼ਰ ਆਏ। ਟਵਿੱਟਰ ਉਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਇੱਕ ਵਲੰਟੀਅਰ ਨੂੰ "ਸਿੰਗਲਾਂ ਲਈ ਮੁਫਤ ਪਾਣੀ ਦੀਆਂ ਬੋਤਲਾਂ" ਵਾਲੀ ਇੱਕ ਤਖ਼ਤੀ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਬੋਤਲ ਵਿੱਚ ਇੱਕ ਖਾਸ ਸੰਦੇਸ਼ ਸੀ, ਜਿਸ ਵਿੱਚ ਲਿਖਿਆ ਸੀ, "ਜੀਵਨਸਾਥੀ ਪੇ ਆ ਗਏ ਹੋਤੇ ਤੋਹ ਆਜ ਯੇ ਬੋਤਲ ਨਹੀਂ ਉਸਕਾ ਹੱਥ ਪਕੜਾ ਹੋਤਾ।"

ਪੋਸਟ ਉਤੇ ਪ੍ਰਸ਼ੰਸਕਾਂ ਦਾ ਪ੍ਰਤੀਕਿਰਿਆਵਾਂ

ਜਦੋਂ ਤੋਂ ਇਹ ਪੋਸਟ ਸ਼ੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ, ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਜਿਸ ਵਿੱਚ ਕਾਫੀ ਹਾਸੋਹੀਣੀਆਂ ਪ੍ਰਤੀਕਿਰਿਆਵਾਂ ਵੀ ਆਈਆਂ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੀ ਟੂ ਜੀਵਨਸਾਥੀ: ਐਸੀ ਬਾਤੋਂ ਸੇ ਦਿਲ ਦੁਖ ਹੈ ਹਮਾਰਾ।'

ਇੱਕ ਹੋਰ ਨੇ ਲਿਖਿਆ, "ਕੀ ਸਿੰਗਲਜ਼ ਵੀ ਸੰਗੀਤ ਸਮਾਰੋਹਾਂ ਵਿੱਚ ਸ਼ਾਮਲ ਹੋ ਰਹੇ ਹਨ? ਮੈਂ ਸੋਚਿਆ ਕਿ ਇਹ ਸਿਰਫ਼ ਜੋੜਿਆਂ ਦੇ ਜਾਣ ਵਾਲੀ ਜਗ੍ਹਾਂ ਹੈ।" ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਇਸ ਪੋਸਟ ਉਤੇ ਹੱਸਣ ਵਾਲੇ ਇਮੋਜੀ ਸਾਂਝੇ ਕੀਤੇ ਹਨ।

ਉਲੇਖਯੋਗ ਹੈ ਕਿ ਆਪਣੇ ਅੰਤਰਰਾਸ਼ਟਰੀ ਸੰਗੀਤ ਪ੍ਰੋਗਰਾਮਾਂ ਨੂੰ ਖਤਮ ਕਰਨ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਦੀ ਸ਼ਾਨ ਦਿਲਜੀਤ ਦੁਸਾਂਝ ਹੁਣ ਨਵੀਂ ਦਿੱਲੀ, ਹੈਦਰਾਬਾਦ, ਪੂਨੇ, ਲਖਨਊ, ਅਹਿਮਦਾਬਾਦ, ਕੋਲਕਾਤਾ, ਇੰਦੌਰ, ਗੁਹਾਟੀ, ਚੰਡੀਗੜ੍ਹ ਅਤੇ ਬੈਂਗਲੁਰੂ ਵਰਗੇ ਸ਼ਾਨਦਾਰਾਂ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਨਗੇ।

ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਦੁਸਾਂਝ ਨੂੰ ਪਿਛਲੀ ਵਾਰ ਨੀਰੂ ਬਾਜਵਾ ਦੇ ਨਾਲ 'ਜੱਟ ਐਂਡ ਜੂਲੀਅਟ 3' ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਇਸ ਸਮੇਂ ਗਾਇਕ ਕਈ ਬਾਲੀਵੁੱਡ ਫਿਲਮਾਂ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.