ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਬਤੌਰ ਗਾਇਕ ਅਤੇ ਅਦਾਕਾਰ ਮਜ਼ਬੂਤ ਪੈੜਾਂ ਸਥਾਪਿਤ ਕਰ ਚੁੱਕੇ ਸੁਖਬੀਰ ਗਿੱਲ ਹੁਣ ਬਤੌਰ ਨਿਰਦੇਸ਼ਕ ਬਾਲੀਵੁੱਡ 'ਚ ਉੱਚੀ ਪਰਵਾਜ਼ ਭਰਨ ਵੱਲ ਵੱਧ ਚੁੱਕੇ ਹਨ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਪਲੇਠਾ ਹਿੰਦੀ ਮਿਊਜ਼ਿਕ ਵੀਡੀਓ 'ਆਖਰੀ ਮੁਲਾਕਾਤ', ਜੋ ਜਲਦ ਸੰਗੀਤਕ ਮਾਰਕੀਟ ਵਿੱਚ ਆਪਣੇ ਸ਼ਾਨਦਾਰ ਵਜ਼ੂਦ ਦਾ ਅਹਿਸਾਸ ਕਰਵਾਉਣ ਜਾ ਰਿਹਾ ਹੈ।
'ਟੀਪੀ 3' ਦੇ ਸੰਗੀਤਕ ਲੇਬਲ ਅਧੀਨ ਵੱਡੇ ਪੱਧਰ ਉੱਪਰ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਨੂੰ ਆਵਾਜ਼ਾਂ ਬਾਲੀਵੁੱਡ ਦੇ ਮਸ਼ਹੂਰ ਗਾਇਕ ਜਾਵੇਦ ਅਲੀ ਅਤੇ ਮੈਰੀਨ ਜੈਮਸ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਗੀਤ ਦੇ ਬੋਲ ਮਾਹੀ ਨੇ ਲਿਖੇ ਹਨ, ਜਿੰਨ੍ਹਾਂ ਦੇ ਲਿਖੇ ਖੂਬਸੂਰਤ ਅਤੇ ਮਨ ਨੂੰ ਮੋਹ ਲੈਣ ਵਾਲੇ ਅਲਫਾਜ਼ਾਂ ਨੂੰ ਸੰਗੀਤਕਾਰ ਅੰਕਿਤ ਸ਼ੁਕਲਾ ਦੁਆਰਾ ਸੰਗੀਤਬੱਧ ਗਿਆ ਹੈ।
ਮੁੰਬਈ ਅਤੇ ਇਸ ਦੇ ਆਸ-ਪਾਸ ਦੀਆਂ ਖੂਬਸੂਰਤ ਲੋਕੇਸ਼ਨਜ ਉੱਪਰ ਫਿਲਮਾਏ ਗਏ ਉਕਤ ਮਿਊਜ਼ਿਕ ਵੀਡੀਓ ਵਿੱਚ ਫੀਚਰਿੰਗ ਮੈਰਿਨ ਜੇਮਜ਼, ਸ਼ਰਦ ਮਲਹੋਤਰਾ (ਪਾਪੂਲਰ ਟੀਵੀ ਐਕਟਰ) ਪ੍ਰਭ ਗਰੇਵਾਲ (ਪੰਜਾਬੀ ਸਿਨੇਮਾ ਐਕਟ੍ਰੈਸ) ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਦੁਆਰਾ ਕੀਤੀ ਪ੍ਰਭਾਵਪੂਰਨ ਅਦਾਕਾਰੀ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਨਿਰਮਾਤਾ ਦਲੀਪ ਰਾਵਲ ਵੱਲੋਂ ਤਿਆਰ ਕੀਤੇ ਗਏ ਇਸ ਮਿਊਜ਼ਿਕ ਵੀਡੀਓ ਦੇ ਪ੍ਰੋਜੈਕਟ ਹੈਡਲ ਸੁਖਬੀਰ ਗਿੱਲ ਹੀ ਹਨ, ਜਿੰਨ੍ਹਾਂ ਉਕਤ ਗਾਣੇ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਇਸ ਗਾਣੇ ਦਾ ਬਤੌਰ ਨਿਰਦੇਸ਼ਕ ਹਿੱਸਾ ਬਣੇ, ਕਿਉਂਕਿ ਜਾਵੇਦ ਅਲੀ ਜਿਹੇ ਬਾਕਮਾਲ ਅਤੇ ਬਿਹਤਰੀਨ ਗਾਇਕ ਨੂੰ ਨਿਰਦੇਸ਼ਿਤ ਕਰਨਾ ਕਿਸੇ ਵੱਡੇ ਸੁਫਨੇ ਦੇ ਸੱਚ ਹੋ ਜਾਣ ਵਾਂਗ ਹੈ।
- 8 ਸਾਲ ਬਾਅਦ ਫਿਰ ਇੱਕਠੇ ਨਜ਼ਰ ਆਉਣਗੇ ਗਿੱਪੀ ਗਰੇਵਾਲ-ਬਾਦਸ਼ਾਹ, ਗਾਣਾ ਇਸ ਦਿਨ ਹੋਵੇਗਾ ਰਿਲੀਜ਼ - Gippy Grewal Badshah New Song Disco
- ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਨੇ ਪ੍ਰੈਗਨੈਂਸੀ ਦੀ ਖਬਰ 'ਤੇ ਦਿੱਤੀ ਪ੍ਰਤੀਕਿਰਿਆ, ਜੋੜੇ ਨੇ ਖੁਦ ਦੱਸੀ ਸੱਚਾਈ - Prince Narula Yuvika Pregnancy
- ਕਪਿਲ ਸ਼ਰਮਾ ਨੇ ਆਮਿਰ ਖਾਨ ਨੂੰ ਦੁਬਾਰਾ ਘਰ ਵਸਾਉਣ ਦੀ ਦਿੱਤੀ ਸਲਾਹ, ਸੁਪਰਸਟਾਰ ਨੇ ਦਿੱਤਾ ਇਹ ਰਿਐਕਸ਼ਨ - The Great Indian Kapil Show
ਮੂਲ ਰੂਪ ਵਿੱਚ ਮਾਝੇ ਦੇ ਇਤਿਹਾਸਿਕ ਜ਼ਿਲ੍ਹੇ ਤਰਨਤਰਨ ਨਾਲ ਸੰਬੰਧਤ ਹੈ ਇਹ ਪ੍ਰਤਿਭਾਸ਼ਾਲੀ ਨੌਜਵਾਨ ਸੁਖਬੀਰ ਗਿੱਲ, ਜਿਸਨੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਪਾਲੀਵੁੱਡ ਤੋਂ ਲੈ ਕੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਪਹਿਚਾਣ ਕਾਇਮ ਕਰ ਦਾ ਸਿਹਰਾ ਹਾਸਿਲ ਕਰ ਲਿਆ ਹੈ।
ਪੜਾਅ ਦਰ ਪੜਾਅ ਹੋਰ ਉੱਚ ਬੁਲੰਦੀਆਂ ਵੱਲ ਵੱਧ ਰਹੇ ਇਸ ਹੋਣਹਾਰ ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਵੱਲੋਂ ਹਾਲੀਆ ਸਮੇਂ ਨਿਰਦੇਸ਼ਤ ਕੀਤੇ ਪ੍ਰੋਜੈਕਟਸ ਜਿੰਨ੍ਹਾਂ ਵਿੱਚ ਵੈੱਬ ਸੀਰੀਜ਼, ਲਘੂ ਫਿਲਮਜ਼ ਅਤੇ ਪੰਜਾਬੀ ਮਿਊਜ਼ਿਕ ਵੀਡੀਓਜ਼ ਵੀ ਸ਼ਾਮਿਲ ਰਹੇ ਹਨ, ਉਹਨਾਂ ਨੂੰ ਚਾਰੇ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਉਪਰੰਤ ਹੋਰ ਮਾਣਮੱਤੀਆ ਪ੍ਰਾਪਤੀਆਂ ਅਪਣੀ ਝੋਲੀ ਪਾਉਣ ਵੱਲ ਵੱਧ ਰਿਹਾ ਇਹ ਗੱਭਰੂ ਨਿਰਦੇਸ਼ਕ ਦੇ ਰੂਪ ਵਿੱਚ ਹੀ ਕੁਝ ਹੋਰ ਵੱਡੇ ਹਿੰਦੀ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਿਹਾ ਹੈ।