ਚੰਡੀਗੜ੍ਹ: ਇੱਕੋਂ ਤੋਂ ਵੱਧ ਕੇ ਇੱਕ ਸ਼ਾਨਦਾਰ ਗੀਤ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਝੋਲੀ ਪਾ ਚੁੱਕੇ ਨੇ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੀਆਂ 'ਸੱਤ ਕਵਿਤਾਵਾਂ' ਕਰਕੇ ਲਗਾਤਾਰ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਇਸ ਦੇ ਨਾਲ ਹੀ ਗਾਇਕ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਦਰਅਸਲ, ਗਾਇਕ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਦੀ ਖਾਸੀਅਤ ਇਹ ਹੈ ਕਿ ਇਸ ਵੀਡੀਓ ਵਿੱਚ ਗਾਇਕ ਨੇ ਆਪਣੇ ਘਰ ਦੇ ਉਸ ਕਮਰੇ ਦੀ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਬੈਠ ਕੇ ਲਿਖਦੇ ਹਨ। ਜੇਕਰ ਹੁਣ ਇੱਥੇ ਕਮਰੇ ਦੀ ਗੱਲ ਕਰੀਏ ਤਾਂ ਇਸ ਕਮਰੇ ਵਿੱਚ ਗਾਇਕ ਨੇ ਆਪਣੀਆਂ ਅਤੇ ਹੋਰ ਕਈ ਸ਼ਾਨਦਾਰ ਗਾਇਕਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਹਨ, ਇਸ ਤੋਂ ਇਲਾਵਾ ਕਮਰੇ ਵਿੱਚ ਮੱਧਮ ਜਿਹੀ ਲਾਈਟ ਚੱਲ ਰਹੀ ਹੈ। ਵੀਡੀਓ ਦਰਸ਼ਕਾਂ ਦਾ ਕਾਫੀ ਧਿਆਨ ਖਿੱਚ ਰਹੀ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਹੁਣ ਲੱਗਦਾ ਸਾਜ਼ਾਂ ਨੂੰ ਮੱਥਾ ਟੇਕ ਦਿਆਂ, ਬੁਲਬੁਲ ਨੇ ਕੁਛ ਨਜ਼ਮਾਂ ਏਦਾਂ ਗਾਈਆਂ ਨੇ, ਤਾਨਪੁਰਾ ਤੂੰਬੀ ਨੂੰ ਕਹਿੰਦੇ ਸੁਣਿਆ ਸੀ, ਤੂੰ ਗੱਲਾਂ ਅਵਾਮ ਤੀਕ ਪਹੁੰਚਾਈਆਂ ਨੇ।'
ਵੀਡੀਓ ਦੇਖ ਕੇ ਕੀ ਬੋਲੇ ਯੂਜ਼ਰਸ
ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਪਿਆਰੇ ਪਿਆਰੇ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਵਾਹ ਜੀ ਵਾਹ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਲਾਲ ਦਿਲ ਦਾ ਇਮੋਜੀ ਸਾਂਝਾ ਕੀਤਾ ਹੈ।
ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਹ ਸਦਾ ਬਹਾਰ ਗਾਇਕ ਆਪਣੇ ਕਈ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਿਹਾ ਹੈ, ਗਾਇਕ ਨਵੀਂ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਆਪਣਾ ਅਰਸਤੂ) ਦੁਆਰਾ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣਗੇ, ਜਿਸ ਵਿੱਚ ਗਾਇਕ ਦੇ ਨਾਲ ਸਿੰਮੀ ਚਾਹਲ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਗਾਇਕ ਦੇ ਗੀਤ ਹਮੇਸ਼ਾ ਦੀ ਤਰ੍ਹਾਂ ਦਰਸ਼ਕਾਂ ਨੂੰ ਕਾਫੀ ਪਸੰਦ ਆਉਂਦੇ ਹਨ।
ਇਹ ਵੀ ਪੜ੍ਹੋ:
- ਕਸੂਤੀ ਮੁਸੀਬਤ 'ਚ ਫਸੇ ਗਾਇਕ ਸਤਿੰਦਰ ਸਰਤਾਜ, 30 ਅਕਤੂਬਰ ਨੂੰ ਅਦਾਲਤ 'ਚ ਹੋਣਾ ਪਏਗਾ ਪੇਸ਼
- ਕਾਂਗੜਾ ਵਿੱਚ ਸਤਿੰਦਰ ਸਰਤਾਜ ਨੇ ਲਾਈਆਂ ਰੌਣਕਾਂ, ਇੰਨ੍ਹਾਂ ਗੀਤਾਂ ਉਤੇ ਖੂਬ ਨੱਚੇ ਲੋਕ, ਦੇਖੋ ਵੀਡੀਓ - Kangra Valley Carnival
- ਕੀ ਤੁਸੀਂ ਦੇਖਿਆ ਸਤਿੰਦਰ ਸਰਤਾਜ ਦਾ ਘਰ, ਆਖਿਰ ਕਿਉਂ ਆਪਣੇ ਘਰ ਨੂੰ 'ਫ਼ਿਰਦੌਸ' ਕਹਿੰਦੇ ਨੇ ਗਾਇਕ, ਕੀ ਹੈ ਇਸ ਦਾ ਮਤਲਬ - Satinder Sartaaj Home Pictures