ਫਰੀਦਕੋਟ: ਪੰਜਾਬੀ ਅਤੇ ਹਿੰਦੀ ਸੰਗੀਤ ਖੇਤਰ ਵਿੱਚ ਆਪਣੀ ਅਲੱਗ ਪਹਿਚਾਣ ਬਣਾਉਣ 'ਚ ਸਫ਼ਲ ਰਹੇ ਗਾਇਕ ਰਾਜਾ ਸੱਗੂ ਆਪਣਾ ਨਵਾਂ ਗਾਣਾ 'ਕੈਸੇ ਹੁਆ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਸ ਗੀਤ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮਾਂ 'ਤੇ ਰਿਲੀਜ਼ ਕੀਤਾ ਜਾਵੇਗਾ। ਮੋਲੋਡੀਅਸ ਸੰਗੀਤ ਅਤੇ ਮਨ ਨੂੰ ਮੋਹ ਲੈਣ ਵਾਲੀ ਸ਼ਬਦਾਵਲੀ ਅਧੀਨ ਤਿਆਰ ਕੀਤਾ ਗਿਆ ਇਹ ਗੀਤ 1 ਜੁਲਾਈ ਨੂੰ ਵੱਡੇ ਪੱਧਰ 'ਤੇ ਸੰਗੀਤ ਮਾਰਕੀਟ ਵਿੱਚ ਜਾਰੀ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਨੇ ਦੱਸਿਆ ਕਿ ਆਪਣੇ ਹੁਣ ਤੱਕ ਦੇ ਹਰ ਗੀਤ ਚਾਹੇ ਉਹ ਹਿੰਦੀ ਹੋਵੇ ਜਾਂ ਪੰਜਾਬੀ, ਉਨ੍ਹਾਂ ਨੇ ਹਰ ਗੀਤ ਨੂੰ ਪੂਰੀ ਮਿਹਨਤ ਦੇ ਨਾਲ ਕੀਤਾ ਹੈ। ਇਸ ਸਬੰਧੀ ਇੱਕ ਹੋਰ ਗੀਤ ਜਿਸ ਦਾ ਮਿਊਜ਼ਿਕ ਵੀਡੀਓ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਲਦ ਹੀ ਰਿਲੀਜ਼ ਕੀਤਾ ਜਾਵੇਗਾ।
- ਅਰਜੁਨ ਕਪੂਰ ਦੇ ਜਨਮਦਿਨ ਦੀ ਪਾਰਟੀ 'ਚ ਨਹੀਂ ਪਹੁੰਚੀ ਮਲਾਇਕਾ ਅਰੋੜਾ, ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ - Arjun Kapoor birthday
- ਸੋਨਾਕਸ਼ੀ ਸਿਨਹਾ ਦੇ ਵਿਆਹ ਨੂੰ ਲੈ ਕੇ ਧਮਕੀ ਦੇਣ ਵਾਲਿਆਂ ਉਤੇ ਭੜਕੇ ਸ਼ਤਰੂਘਨ ਸਿਨਹਾ, ਬੋਲੇ-ਕਿਸੇ ਨੂੰ ਦਖਲ ਦੇਣ ਦਾ ਹੱਕ ਨਹੀਂ... - sonakshi sinha wedding controvery
- ਪੰਜਾਬੀ ਸੂਟ ਦੇ ਨਾਲ ਹਰੀਆਂ ਚੂੜੀਆਂ, ਸੋਨਮ ਬਾਜਵਾ ਦੇ ਨਵੇਂ ਲੁੱਕ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ - Sonam Bajwa
ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਗਾਇਕ ਰਾਜਾ ਸੱਗੂ ਵੱਲੋਂ ਗਾਏ ਕਈ ਗੀਤ ਸਫ਼ਲ ਰਹਿ ਚੁੱਕੇ ਹਨ। ਇਨ੍ਹਾਂ ਗੀਤਾਂ ਵਿੱਚ 'ਪਿੰਡ', 'ਹੌਲੀ ਹੌਲੀ', 'ਜਿੰਨੀ ਤੇਰੀ ਯਾਦ ਆਉਗੀ', 'ਬੇਬੀ ਬੇਬੀ', 'ਸ਼ਹਿਰ ਦੇ ਹਾਲਾਤ', 'ਤੂੰ ਮੇਰੀ ਜਾਨਾ', ਨਦਿਓ ਪਾਰ ਆਦਿ ਸ਼ਾਮਿਲ ਰਹੇ ਹਨ। ਮੂਲ ਰੂਪ ਵਿੱਚ ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸਬੰਧ ਰੱਖਦੇ ਗਾਇਕ ਰਾਜਾ ਸੱਗੂ ਬਹੁਤ ਘੱਟ ਸਮੇਂ ਵਿੱਚ ਹੀ ਆਪਣੀ ਪਹਿਚਾਣ ਬਣਾਉਣ ਵਿੱਚ ਸਫਲ ਰਹੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਸੰਗੀਤਕ ਟਰੈਕ ਦਰਸ਼ਕਾਂ ਸਾਹਮਣੇ ਪੇਸ਼ ਕਰਨਗੇ।