ਚੰਡੀਗੜ੍ਹ: ਸਿੱਖਾਂ ਦੇ ਦਸਵੇਂ ਗੁਰੂ...ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਭਾਰਤੀ ਸਿੱਖ ਇਤਿਹਾਸ ਅਤੇ ਭਾਰਤੀ ਸੱਭਿਆਚਾਰ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਦੇਸ਼ ਭਰ ਵਿੱਚ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਵੀ ਧਰਮ ਅਤੇ ਸਿਧਾਂਤਾਂ ਦੀ ਰੱਖਿਆ ਲਈ ਮਹਾਨ ਕੁਰਬਾਨੀ ਦਿੱਤੀ।
ਇਸ ਦੇ ਨਾਲ ਹੀ ਪੰਜਾਬ ਵਿੱਚ ਇਸ ਸ਼ਹਾਦਤ ਲਈ ਜਗ੍ਹਾਂ-ਜਗ੍ਹਾਂ ਉਤੇ ਲੰਗਰ ਲਾਏ ਜਾਂਦੇ ਹਨ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ, ਹੁਣ ਪੰਜਾਬੀ ਗਾਇਕ ਦੀਪ ਢਿੱਲੋਂ ਨੇ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਾਇਆ ਅਤੇ ਲੰਗਰ ਤੋਂ ਬਾਅਦ ਉਨ੍ਹਾਂ ਨੇ ਆਲੇ-ਦੁਆਲੇ ਦੀ ਸਫ਼ਾਈ ਵੀ ਕੀਤੀ, ਜਿਸ ਦੀ ਵੀਡੀਓ ਗਾਇਕ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।
ਸਾਂਝੀ ਕੀਤੀ ਵੀਡੀਓ ਵਿੱਚ ਗਾਇਕ ਕਹਿੰਦੇ ਹਨ, 'ਲਓ ਜੀ ਗੁਰੂ ਜੀ ਦੀ ਕਿਰਪਾ ਨਾਲ ਲੰਗਰ ਸਾਡਾ ਪੂਰਾ ਹੋ ਗਿਆ।' ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਵਿੱਚ ਗਾਇਕ ਲੰਗਰ ਤੋਂ ਬਾਅਦ ਖਿੱਲਰੇ ਹੋਏ ਬਰਤਨ ਵੀ ਚੁੱਕਦੇ ਨਜ਼ਰੀ ਆ ਰਹੇ ਹਨ।
ਇਸ ਦੌਰਾਨ ਜੇਕਰ ਗਾਇਕ ਬਾਰੇ ਗੱਲ ਕਰੀਏ ਤਾਂ ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੇ ਮਨਾਂ ਨੂੰ ਮੋਹ ਲੈਣ ਵਾਲੀ ਸੁਰੀਲੀ ਗਾਇਕੀ ਦਾ ਬਾਖ਼ੂਬੀ ਪ੍ਰਗਟਾਵਾ ਕਰਵਾਉਣ ਵਾਲਾ ਗਾਇਕ ਦੀਪ ਢਿੱਲੋਂ ਲੰਮੇਂ ਸਮੇਂ ਤੋਂ ਆਪਣੀ ਪਤਨੀ ਨਾਲ ਗਾਉਂਦਾ ਨਜ਼ਰੀ ਪੈ ਰਿਹਾ ਹੈ।
ਜੋੜੀ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਸਫ਼ਲ ਰਹੇ ਹਨ, ਜਿੰਨ੍ਹਾਂ ਦੇ ਵਿੱਚ 'ਸਤਿਕਾਰ ਬਜ਼ੁਰਗਾਂ ਦਾ', 'ਭਾਬੀ', 'ਪੱਗ ਲਹਿੰਗਾ', 'ਕੰਗਣਾ', 'ਕਾਰ ਮਾਰੂਤੀ', 'ਜੋੜੀ', 'ਜਾ ਕੇ ਚੰਡੀਗੜ੍ਹ', 'ਡਾਊਨਟੋਨ', 'ਫੋਰਡ 3600', ਹਾਈ ਰੇਟਡ ਨਖਰਾ', 'ਬਦਲਾ', 'ਮੇਰੇ ਤੋਂ ਪਿਆਰਾ', 'ਦਿਲ ਤੇ ਜਾਨ', 'ਹੱਕ ਦੀ ਕਮਾਈ', 'ਚੱਕੇ ਜਾਮ' ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ: