ETV Bharat / entertainment

ਸ਼ੁਰੂ ਹੋਈ ਨਵੀਂ ਪੰਜਾਬੀ ਫਿਲਮ 'ਤੈਨੂੰ ਘੋੜੀ ਕੀਹਨੇ ਚੜਾਇਆ' ਦੀ ਸ਼ੂਟਿੰਗ, ਲੀਡਿੰਗ ਰੋਲ 'ਚ ਨਜ਼ਰ ਆਉਣਗੇ ਕਈ ਚਰਚਿਤ ਚਿਹਰੇ - POLLYWOOD LATEST NEWS

ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ, ਜਿਸ ਵਿੱਚ ਕਈ ਵੱਡੇ ਚਿਹਰੇ ਨਜ਼ਰ ਆਉਣਗੇ।

tenu ghodi kinne chadaya
Shooting of new Punjabi film tenu ghodi kinne chadaya begins (facebook)
author img

By ETV Bharat Entertainment Team

Published : Nov 4, 2024, 4:04 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣਾਈਆਂ ਜਾ ਰਹੀਆਂ ਆਉਣ ਕਾਮੇਡੀ ਫਿਲਮਾਂ ਦੀ ਲੜੀ ਵਿੱਚ ਹੀ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਪੰਜਾਬੀ ਫਿਲਮ 'ਤੈਨੂੰ ਘੋੜੀ ਕੀਹਨੇ ਚੜਾਇਆ', ਜੋ ਅੱਜ ਕਰ ਦਿੱਤੇ ਗਏ ਰਸਮੀ ਆਗਾਜ਼ ਉਪਰੰਤ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ।

'ਮੇਨਸਾਈਟ ਪਿਕਚਰਜ਼' ਅਤੇ 'ਪਰਮ ਸਿੱਧੂ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਪਰਮ ਸਿੱਧੂ ਕੈਨੇਡਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਬੱਲੇ ਓ ਚਲਾਕ ਸੱਜਣਾ' ਜਿਹੀ ਬਿਹਤਰੀਨ ਅਤੇ ਅਰਥ-ਭਰਪੂਰ ਫਿਲਮ ਵੀ ਬਤੌਰ ਨਿਰਮਾਤਾ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਪੰਜਾਬੀਅਤ ਪਸਾਰੇ 'ਚ ਲਗਾਤਾਰ ਮਾਣ ਭਰੀਆਂ ਕੋਸ਼ਿਸ਼ਾਂ ਨੂੰ ਅੰਜ਼ਾਮ ਦੇ ਰਹੇ ਨਿਰਮਾਤਾ ਪਰਮ ਸਿੱਧੂ ਅਨੁਸਾਰ ਉਨ੍ਹਾਂ ਦੀ ਉਕਤ ਨਵੀਂ ਫਿਲਮ ਵੀ ਪੁਰਾਤਨ ਰੰਗਾਂ ਨੂੰ ਹੋਰ ਗੂੜਿਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਵੇਗੀ।

ਉਨ੍ਹਾਂ ਦੱਸਿਆ ਕਿ ਕਮਰਸ਼ਿਅਲ ਸੋਚ ਨੂੰ ਇਕਦਮ ਲਾਂਭੇ ਕਰ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਰੋਇਲ ਸਿੰਘ ਕਰਨਗੇ, ਜੋ ਅੱਜਕੱਲ੍ਹ ਅਲਹਦਾ ਫਿਲਮਾਂ ਦੀ ਸਿਰਜਨਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ।

ਪੰਜਾਬ ਦੇ ਮੋਹਾਲੀ ਅਤੇ ਹੋਰ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਇਸ ਫਿਲਮ ਵਿੱਚ ਬਹੁ-ਪੱਖੀ ਐਕਟਰ ਗੁਰਪ੍ਰੀਤ ਤੋਤੀ, ਵਿਕਰਮ ਚੌਹਾਨ, ਮਹਾਬੀਰ ਭੁੱਲਰ ਵੀ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਫਿਲਮ ਦੇ ਹੋਰਨਾਂ ਪੱਖਾਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ।

ਨਿਰਮਾਣ ਟੀਮ ਅਨੁਸਾਰ ਪਰਿਵਾਰਿਕ-ਡਰਾਮਾ ਕਹਾਣੀ ਅਧਾਰਿਤ ਉਕਤ ਕਾਮੇਡੀ ਅਤੇ ਡ੍ਰਾਮੈਟਿਕ ਫਿਲਮ ਨੂੰ ਬਹੁਤ ਹੀ ਮਿਆਰੀ ਹਾਸ-ਰਸ ਪ੍ਰਸਥਿਤੀਆਂ ਅਧੀਨ ਖੂਬਸੂਰਤੀ ਨਾਲ ਬੁਣਿਆ ਜਾ ਰਿਹਾ ਹੈ, ਜਿਸ ਦੇ ਗੀਤ-ਸੰਗੀਤ ਅਤੇ ਫੋਟੋਗ੍ਰਾਫਰੀ ਪੱਖਾਂ ਉਪਰ ਵੀ ਖਾਸੀ ਮਿਹਨਤ ਕੀਤੀ ਜਾ ਰਹੀ ਹੈ, ਤਾਂਕਿ ਇਨ੍ਹਾਂ ਨੂੰ ਤਰੋ-ਤਾਜ਼ਗੀ ਭਰਿਆ ਮੁਹਾਂਦਰਾ ਪ੍ਰਦਾਨ ਕੀਤਾ ਜਾ ਸਕੇ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.