ਮੁੰਬਈ: 'ਬਾਲੀਵੁੱਡ ਦੇ ਬਾਦਸ਼ਾਹ' ਅਤੇ 'ਕਿੰਗ ਖਾਨ' ਵਰਗੇ ਨਾਵਾਂ ਨਾਲ ਮਸ਼ਹੂਰ ਸ਼ਾਹਰੁਖ ਖਾਨ ਦੇ ਨਾ ਸਿਰਫ ਭਾਰਤ ਸਗੋਂ ਦੁਨੀਆ ਭਰ 'ਚ ਕਰੋੜਾਂ ਪ੍ਰਸ਼ੰਸਕ ਹਨ, ਜੋ ਉਨ੍ਹਾਂ ਨੂੰ ਹਮੇਸ਼ਾ ਮੁਸਕਰਾਉਂਦੇ ਅਤੇ ਸਿਹਤਮੰਦ ਦੇਖਣਾ ਚਾਹੁੰਦੇ ਹਨ। ਤਾਂ ਜੋ ਉਹ ਵੱਧ ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਸਕਣ।
ਪਰ ਹਾਲ ਹੀ 'ਚ ਸ਼ਾਹਰੁਖ ਨੇ ਆਪਣੇ ਬਾਰੇ 'ਚ ਕੁਝ ਅਜਿਹਾ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਥੋੜ੍ਹਾ ਬੁਰਾ ਲੱਗ ਸਕਦਾ ਹੈ ਅਤੇ ਉਹ ਹੈਰਾਨ ਵੀ ਹੋ ਸਕਦੇ ਹਨ। ਦਰਅਸਲ ਸ਼ਾਹਰੁਖ ਨੇ ਆਪਣੀ ਦਿਲੀ ਇੱਛਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਕਿਸ ਤਰ੍ਹਾਂ ਮਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਆਖਰੀ ਇੱਛਾ ਕੀ ਹੋਵੇਗੀ।
ਫਿਲਮੀ ਅੰਦਾਜ਼ 'ਚ ਮਰਨਾ ਚਾਹੁੰਦੇ ਹਨ ਕਿੰਗ ਖਾਨ
ਸ਼ਾਹਰੁਖ ਖਾਨ 58 ਸਾਲ ਦੇ ਹੋ ਗਏ ਹਨ ਅਤੇ ਅੱਜ ਵੀ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਸ਼ਾਨਦਾਰ ਐਕਸ਼ਨ ਸੀਨ ਕਰਦੇ ਦੇਖਿਆ ਜਾ ਸਕਦਾ ਹੈ। ਹਾਲ ਹੀ 'ਚ ਕਿੰਗ ਖਾਨ ਨੂੰ ਲੋਕਾਰਨੋ ਫਿਲਮ ਫੈਸਟੀਵਲ 'ਚ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ।
ਇੱਥੇ ਹੀ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਆਖਰੀ ਪਲਾਂ ਤੱਕ ਐਕਟਿੰਗ ਜਾਰੀ ਰੱਖਣਗੇ। ਇਸ 'ਤੇ ਅਦਾਕਾਰ ਨੇ ਜਵਾਬ ਦਿੱਤਾ, "ਬੇਸ਼ੱਕ ਜਦੋਂ ਤੱਕ ਮੈਂ ਜ਼ਿੰਦਾ ਹਾਂ ਮੈਂ ਹਮੇਸ਼ਾ ਐਕਟਿੰਗ ਕਰਦਾ ਰਹਾਂਗਾ। ਮੇਰੀ ਜ਼ਿੰਦਗੀ ਦਾ ਸੁਪਨਾ ਵੀ ਫਿਲਮ ਸੈੱਟ 'ਤੇ ਮਰਨਾ ਹੈ। ਮੈਂ ਚਾਹੁੰਦਾ ਹਾਂ ਕਿ ਸਾਹਮਣੇ ਤੋਂ ਕੋਈ ਕੱਟ ਬੋਲੇ ਅਤੇ ਫਿਰ ਐਕਸ਼ਨ ਬੋਲਣ ਉਤੇ ਮੈਂ ਉੱਠਾ ਹੀ ਨਾ।"
ਇਸ ਇੰਟਰਵਿਊ 'ਚ ਸ਼ਾਹਰੁਖ ਖਾਨ ਤੋਂ 'ਦੇਵਦਾਸ' ਬਾਰੇ ਪੁੱਛਿਆ ਗਿਆ ਸੀ। ਇਸ ਲਈ ਦੇਵਦਾਸ ਵਰਗੀਆਂ ਫਿਲਮਾਂ ਕਰਨ ਪਿੱਛੇ ਮੇਰਾ ਇੱਕ ਹੀ ਕਾਰਨ ਹੈ। ਦਰਅਸਲ, ਜਦੋਂ ਮੇਰਾ ਫਿਲਮੀ ਕਰੀਅਰ ਸ਼ੁਰੂ ਹੋਇਆ, ਮੇਰੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਸੀ। ਇਸ ਲਈ ਮੈਂ ਆਪਣੇ ਕਰੀਅਰ 'ਚ ਹਮੇਸ਼ਾ ਵੱਡੀਆਂ ਫਿਲਮਾਂ ਕਰਨਾ ਚਾਹੁੰਦਾ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਦੋਵੇਂ ਸਵਰਗ ਤੋਂ ਮੇਰੀਆਂ ਫਿਲਮਾਂ ਦੇਖ ਰਹੇ ਹਨ। ਇਸੇ ਲਈ ਮੈਂ ਦੇਵਦਾਸ ਵੀ ਕੀਤੀ, ਹਾਲਾਂਕਿ ਇਸ ਫਿਲਮ ਤੋਂ ਬਾਅਦ ਮੈਂ ਸ਼ਰਾਬ ਦਾ ਆਦੀ ਹੋ ਗਿਆ ਅਤੇ ਇਸ ਕਾਰਨ ਮੇਰੀ ਸਿਹਤ 'ਤੇ ਵੀ ਅਸਰ ਪਿਆ।
ਕਿੰਗ ਖਾਨ ਦਾ ਵਰਕਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ 2023 ਵਿੱਚ ਸ਼ਾਹਰੁਖ ਖਾਨ ਨੇ 3 ਬੈਕ-ਟੂ-ਬੈਕ ਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ਵਿੱਚੋਂ 'ਪਠਾਨ' ਅਤੇ 'ਜਵਾਨ' ਬਲਾਕਬਸਟਰ ਸਾਬਤ ਹੋਈਆਂ। ਉਸ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਸੁਜੋਏ ਘੋਸ਼ ਦੀ ਕਿੰਗ ਵੀ ਹੈ, ਜਿਸ 'ਚ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਸੁਹਾਨਾ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕਿੰਗ ਖਾਨ ਹੋਰ ਵੀ ਕਈ ਫਿਲਮਾਂ ਨਾਲ ਸੁਰਖ਼ੀਆਂ ਵਿੱਚ ਬਣੇ ਹੋਏ ਹਨ।
ਇਹ ਵੀ ਪੜ੍ਹੋ: