ਹੈਦਰਾਬਾਦ: ਸੈਫ਼ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਬਾਲੀਵੁੱਡ ਦੀਆਂ ਮਸ਼ਹੂਰ ਸੁੰਦਰੀਆਂ 'ਚੋ ਇੱਕ ਹੈ। ਉਨ੍ਹਾਂ ਨੇ ਘੱਟ ਸਮੇਂ 'ਚ ਹੀ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ। ਸਾਰਾ ਆਪਣੀ ਲਵ ਲਾਈਫ਼ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹਿੰਦੀ ਹੈ। ਉਨ੍ਹਾਂ ਦਾ ਨਾਮ ਅਦਾਕਾਰ ਕਾਰਤਿਕ ਆਰੀਅਨ ਤੋਂ ਲੈ ਕੇ ਕਈ ਸਿਤਾਰਿਆਂ ਨਾਲ ਜੁੜ ਚੁੱਕਾ ਹੈ। ਇਸ ਦੌਰਾਨ ਹੁਣ ਖਬਰ ਸਾਹਮਣੇ ਆਈ ਹੈ ਕਿ ਸਾਰਾ ਅਲੀ ਖਾਨ ਨੇ ਗੁਪਤ ਰੂਪ 'ਚ ਮੰਗਣੀ ਕਰਵਾ ਲਈ ਹੈ ਅਤੇ ਉਹ ਜਲਦ ਹੀ ਵਿਆਹ ਕਰਨ ਵਾਲੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਰੇਡਿਟ 'ਤੇ ਇੱਕ ਪੋਸਟ ਕਾਫ਼ੀ ਵਾਈਰਲ ਹੋ ਰਹੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਸਾਰਾ ਅਲੀ ਖਾਨ ਦੀ ਅਮੀਰ ਬਿਜ਼ਨੇਸਮੈਨ ਦੇ ਨਾਲ ਮੰਗਣੀ ਹੋ ਗਈ ਹੈ। ਇਸ ਪੋਸਟ 'ਚ ਲਿਖਿਆ ਹੈ ਕਿ ਸਾਰਾ ਅਲੀ ਖਾਨ ਮੰਗਣੀ ਕਰ ਚੁੱਕੀ ਹੈ ਅਤੇ ਉਹ ਇਸ ਸਾਲ ਵਿਆਹ ਵੀ ਕਰਵਾ ਲਵੇਗੀ। ਇਸ ਤੋਂ ਇਲਾਵਾ, ਪੋਸਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਾਰਾ ਅਲੀ ਖਾਨ ਲਵ ਮੈਰਿਜ ਕਰਵਾ ਰਹੀ ਹੈ। ਸਾਰਾ ਅਤੇ ਉਨ੍ਹਾਂ ਦਾ ਪਰਿਵਾਰ ਇਸ ਰਿਸ਼ਤੇ ਤੋਂ ਖੁਸ਼ ਹੈ। ਹਾਲਾਂਕਿ, ਇਸ ਦਾਅਵੇ ਨੂੰ ਲੈ ਕੇ ਅਜੇ ਤੱਕ ਸਾਰਾ ਅਲੀ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋ ਕੋਈ ਪ੍ਰਤੀਕਿਰੀਆਂ ਨਹੀਂ ਦਿੱਤੀ ਗਈ ਹੈ।
- ਇਸ ਚਰਚਿਤ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਅਦਾਕਾਰ ਯਸ਼ਪਾਲ ਸ਼ਰਮਾ, ਅਹਿਮ ਭੂਮਿਕਾ 'ਚ ਅਉਣਗੇ ਨਜ਼ਰ - Punjabi Film Sector 17
- ਪੰਜਾਬੀ ਸਿਨੇਮਾ 'ਚ ਵਾਪਸੀ ਲਈ ਤਿਆਰ ਇਹ ਬਾਲੀਵੁੱਡ ਅਦਾਕਾਰਾ, ਜਲਦ ਹੀ ਕੁਝ ਪ੍ਰੋਜੋਕਟਾਂ ਦਾ ਬਣੇਗੀ ਹਿੱਸਾ - Varsha Choudhary
- ਅਦਾਕਾਰ ਜਿੰਮੀ ਸ਼ਰਮਾ ਫਿਲਮ 'ਅਲੜ੍ਹ ਵਰੇਸ' 'ਚ ਨੈਗੇਟਿਵ ਕਿਰਦਾਰ ਨਿਭਾਉਦੇ ਆਉਣਗੇ ਨਜ਼ਰ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ - Allahr Vres
ਸਾਰਾ ਅਲੀ ਖਾਨ ਦਾ ਕਰੀਅਰ: ਜੇਕਰ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਸਾਰਾ ਅਲੀ ਖਾਨ ਨੇ ਸਾਲ 2018 'ਚ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਹ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਨਜ਼ਰ ਆਈ ਸੀ। ਹਾਲਾਂਕਿ, ਇਹ ਫਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਕਰ ਸਕੀ ਸੀ। ਇਸ ਤੋਂ ਬਾਅਦ ਸਾਲ 2023 'ਚ ਰਿਲੀਜ਼ ਹੋਈ ਸਾਰਾ ਦੀ ਫਿਲਮ 'ਜਰਾ ਹਟਕੇ ਜਰਾ ਬਚਕੇ' ਹਿੱਟ ਸਾਬਿਤ ਹੋਈ ਸੀ। ਇਸ ਤੋਂ ਇਲਾਵਾ, ਅਦਾਕਾਰਾ ਦੀ ਮਰਡਰ ਮਿਸਟਰੀ ਫਿਲਮ 'ਮਰਡਰ ਮੁਬਾਰਕ ਹੋ' ਵੀ ਸੁਰਖੀਆਂ 'ਚ ਰਹੀ ਸੀ। ਇਹ ਫਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ।