ਮੁੰਬਈ: ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਇੱਕ ਵਾਰ ਫਿਰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ 'ਚ ਕ੍ਰਾਈਮ ਬ੍ਰਾਂਚ ਨੇ ਛੇਵੇਂ ਮੁਲਜ਼ਮ ਨੂੰ ਹਰਿਆਣਾ ਦੇ ਫਤਿਹਾਬਾਦ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਫੜੇ ਗਏ ਇਸ ਛੇਵੇਂ ਮੁਲਜ਼ਮ ਦਾ ਨਾਂਅ ਹਰਪਾਲ ਸਿੰਘ ਦੱਸਿਆ ਜਾ ਰਿਹਾ ਹੈ। ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ ਵਿੱਚ ਹਰਪਾਲ ਦੀ ਭੂਮਿਕਾ ਇੱਕ ਫਾਈਨਾਂਸਰ ਦੀ ਦੱਸੀ ਜਾ ਰਹੀ ਹੈ। ਹਰਪਾਲ ਨੇ ਪੰਜਵੇਂ ਮੁਲਜ਼ਮ ਰਫੀਕ ਚੌਧਰੀ ਨੂੰ ਵੀ ਪੈਸੇ ਦਿੱਤੇ ਸਨ ਅਤੇ ਰੇਕੀ ਕਰਨ ਦੀ ਯੋਜਨਾ ਬਣਾਈ ਸੀ।
ਕੀ ਹੈ ਪੂਰਾ ਮਾਮਲਾ?: ਤੁਹਾਨੂੰ ਦੱਸ ਦੇਈਏ ਕਿ 14 ਅਪ੍ਰੈਲ ਨੂੰ ਸਵੇਰੇ 5 ਵਜੇ ਸਾਗਰ ਪਾਲ ਅਤੇ ਵਿੱਕੀ ਗੁਪਤਾ ਬਾਈਕ 'ਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਪਹੁੰਚੇ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੇ ਨਾਲ ਹੀ ਇੱਕ ਗੋਲੀ ਸਲਮਾਨ ਦੇ ਘਰ ਦੀ ਕੰਧ 'ਤੇ ਵੀ ਲੱਗੀ।
- 'ਸਿਕੰਦਰ' ਕਾਰਨ 'ਬਿੱਗ ਬੌਸ OTT 3' ਨੂੰ ਹੋਸਟ ਨਹੀਂ ਕਰਨਗੇ ਸਲਮਾਨ ਖਾਨ, ਹੋਸਟਿੰਗ ਲਈ ਆਏ ਇਨ੍ਹਾਂ 3 ਸਿਤਾਰਿਆਂ ਦੇ ਨਾਂਅ - Bigg Boss OTT 3 Salman Khan
- ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ ਉਤੇ ਬੋਲੀ 'ਭਾਈਜਾਨ' ਦੀ ਐਕਸ ਗਰਲਫ੍ਰੈਂਡ ਸੋਮੀ ਅਲੀ, ਕਿਹਾ-ਮੈਂ ਮੇਰੇ ਦੁਸ਼ਮਣ... - Somy Ali
- ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਵੱਡਾ ਅਪਡੇਟ, ਅਦਾਕਾਰ ਦੇ ਘਰ ਦੀ ਰੇਕੀ ਕਰਨ ਵਾਲੇ ਨੇ ਬਣਾਈ ਸੀ ਵੀਡੀਓ - salman khan firing case
ਗੋਲੀਬਾਰੀ ਤੋਂ ਬਾਅਦ ਦੋਵੇਂ ਮੁਲਜ਼ਮ ਮੁੰਬਈ ਤੋਂ ਸਿੱਧੇ ਗੁਜਰਾਤ ਚਲੇ ਗਏ, ਜਿੱਥੇ ਭੁਜ ਪੁਲਿਸ ਨੇ ਦੋਵਾਂ ਨੂੰ ਕੱਛ ਤੋਂ ਫੜ ਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ। ਗੁਜਰਾਤ ਜਾਂਦੇ ਸਮੇਂ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਸੂਰਤ ਦੀ ਤਾਪੀ ਨਦੀ ਵਿੱਚ ਬੰਦੂਕ ਸੁੱਟ ਦਿੱਤੀ ਸੀ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ। ਦੋਵੇਂ ਮੁਲਜ਼ਮ ਮੁੰਬਈ ਪੁਲਿਸ ਦੀ ਗ੍ਰਿਫਤ 'ਚ ਹਨ, ਜਿਨ੍ਹਾਂ ਨੇ ਪੂਰੀ ਯੋਜਨਾ ਦਾ ਖੁਲਾਸਾ ਕੀਤਾ ਹੈ।
ਜੇਲ੍ਹ 'ਚ ਇੱਕ ਨੇ ਕੀਤੀ ਖੁਦਕੁਸ਼ੀ: ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਦੋਸ਼ੀ ਅਨੁਜ ਥਾਪਨ ਨੇ ਜੇਲ੍ਹ 'ਚ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਮੁਹੰਮਦ ਰਫੀਕ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਛੇਵੇਂ ਮੁਲਜ਼ਮ ਹਰਪਾਲ ਦਾ ਨਾਂਅ ਲਿਆ ਹੈ।