ਮੁੰਬਈ: ਸਲਮਾਨ ਖਾਨ, ਕਾਲਾ ਹਿਰਨ ਅਤੇ ਲਾਰੈਂਸ ਬਿਸ਼ਨੋਈ ਦਾ ਮਾਮਲਾ ਦਿਨੋਂ-ਦਿਨ ਗਰਮ ਹੁੰਦਾ ਜਾ ਰਿਹਾ ਹੈ। ਕਾਲਾ ਹਿਰਨ ਦੇ ਮਾਮਲੇ 'ਚ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਹੁਣ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਸਾਫ ਕਹਿ ਦਿੱਤਾ ਹੈ ਕਿ ਉਨ੍ਹਾਂ ਦਾ ਬੇਟਾ ਮੁਆਫੀ ਨਹੀਂ ਮੰਗੇਗਾ। ਸਲੀਮ ਖਾਨ ਨੇ ਇਹ ਗੱਲ ਅਜਿਹੇ ਸਮੇਂ ਵਿੱਚ ਕਹੀ ਜਦੋਂ ਸਲਮਾਨ ਖਾਨ ਨੂੰ ਕੱਲ੍ਹ ਨਵੀਂ ਧਮਕੀ ਮਿਲੀ ਸੀ। ਨਵੀਂ ਧਮਕੀ 'ਚ ਲਾਰੈਂਸ ਬਿਸ਼ਨੋਈ ਨਾਲ ਸ਼ਾਂਤੀ ਬਣਾਉਣ ਲਈ ਸਲਮਾਨ ਖਾਨ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ।
ਸਲੀਮ ਖਾਨ ਨੇ ਆਪਣੇ ਹਾਲੀਆ ਇੰਟਰਵਿਊ 'ਚ ਸਾਫ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਅਤੇ ਉਹ ਮੁਆਫੀ ਨਹੀਂ ਮੰਗਣਗੇ। ਸਲੀਮ ਖਾਨ ਨੇ ਕਿਹਾ, 'ਮੇਰੇ ਬੇਟੇ ਨੇ ਕਦੇ ਕਿਸੇ ਜਾਨਵਰ ਦਾ ਸ਼ਿਕਾਰ ਨਹੀਂ ਕੀਤਾ, ਸਲਮਾਨ ਖਾਨ ਨੇ ਅੱਜ ਤੱਕ ਕਦੇ ਕਾਕਰੋਚ ਨੂੰ ਨਹੀਂ ਮਾਰਿਆ, ਅਸੀਂ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦੇ, ਲੋਕ ਜਾਣਦੇ ਹਨ ਕਿ ਅਸੀਂ ਧਰਤੀ ਨਾਲ ਜੁੜੇ ਹੋਏ ਲੋਕ ਹਾਂ। ਲੋਕ ਕਹਿੰਦੇ ਹਨ ਕਿ ਤੁਸੀਂ ਜ਼ਮੀਨ ਵੱਲ ਦੇਖ ਕੇ ਚੱਲਦੇ ਹੋ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਪੈਰਾਂ ਹੇਠ ਆ ਕੇ ਇੱਕ ਕੀੜਾ ਵੀ ਮਰੇ, ਮੈਂ ਉਨ੍ਹਾਂ ਨੂੰ ਵੀ ਸੰਭਾਲਦਾ ਰਹਿੰਦਾ ਹਾਂ, ਇਨਸਾਨੀਅਤ ਦੇ ਤੌਰ ਉਤੇ ਅਸੀਂ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਰਹੇ ਹਾਂ।
ਕੀ ਹੈ ਪੂਰਾ ਮਾਮਲਾ?
ਦੱਸ ਦੇਈਏ ਕਿ 1998 'ਚ ਰਾਜਸਥਾਨ ਦੇ ਜੋਧਪੁਰ 'ਚ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਇਲਜ਼ਾਮ ਲੱਗਿਆ ਸੀ, ਜਿਸ ਨੂੰ ਬਿਸ਼ਨੋਈ ਭਾਈਚਾਰੇ 'ਚ ਭਗਵਾਨ ਵਾਂਗ ਪੂਜਿਆ ਜਾਂਦਾ ਹੈ।
ਇਹ ਵੀ ਪੜ੍ਹੋ: