ETV Bharat / entertainment

ਬਤੌਰ ਸੰਗੀਤਕਾਰ ਮੁੜ ਸਰਗਰਮ ਹੋਏ ਸਚਿਨ ਅਹੂਜਾ, ਜਲਦ ਰਿਲੀਜ਼ ਹੋਵੇਗਾ ਨਵਾਂ ਗਾਣਾ - Sachin Ahuja - SACHIN AHUJA

Sachin Ahuja Upcoming Song: ਹਾਲ ਹੀ ਵਿੱਚ ਸਚਿਨ ਅਹੂਜਾ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।

Sachin Ahuja Upcoming Song
Sachin Ahuja Upcoming Song (instagram)
author img

By ETV Bharat Entertainment Team

Published : Sep 4, 2024, 3:31 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਦੇ ਖੇਤਰ 'ਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਸੰਗੀਤਕਾਰ ਸਚਿਨ ਅਹੂਜਾ, ਜੋ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਫਿਰ ਬਤੌਰ ਸੰਗੀਤਕਾਰ ਸਰਗਰਮ ਹੁੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਸੰਗੀਤਬੱਧਤਾ ਨਾਲ ਸਜਿਆ ਗਾਣਾ 'ਅੱਖ' ਰਿਲੀਜ਼ ਲਈ ਤਿਆਰ ਹੈ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਤੇ ਜਾਰੀ ਹੋਣ ਜਾ ਰਹੇ ਇਸ ਗਾਣੇ ਨੂੰ ਆਵਾਜ਼ ਉੱਚੀ ਹੇਕ ਦੀ ਮਾਲਿਕ ਅਤੇ ਬਾਕਮਾਲ ਗਾਇਕਾ ਜਸਵਿੰਦਰ ਬਰਾੜ ਵੱਲੋਂ ਦਿੱਤੀ ਗਈ ਹੈ, ਜਿੰਨ੍ਹਾਂ ਵੱਲੋਂ ਆਪਣੇ ਹੀ ਘਰੇਲੂ ਸੰਗੀਤਕ ਲੇਬਲ ਅਧੀਨ ਇਹ ਗਾਣਾ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਵੱਲੋਂ 06 ਸਤੰਬਰ ਨੂੰ ਦੇਸ਼-ਵਿਦੇਸ਼ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।

ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਦੇ ਬੋਲ ਗੁਰਤੇਜ ਉਗੋਕੇ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਸਚਿਨ ਅਹੂਜਾ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਠੇਠ ਦੇਸੀ ਮਾਹੌਲ ਅਧੀਨ ਬੁਣੇ ਗਏ ਇਸ ਗਾਣੇ ਨੂੰ ਗਾਇਕਾ ਜਸਵਿੰਦਰ ਬਰਾੜ ਵੱਲੋਂ ਅਪਣੇ ਚਿਰ ਪਰਿਚਤ ਪਰ ਨਿਵੇਕਲੇ ਅੰਦਾਜ਼ ਵਿੱਚ ਗਾਇਆ ਗਿਆ ਹੈ, ਜਿਸ ਦੇ ਸੰਗੀਤ ਅਤੇ ਸਟਾਲਨਵੀਰ ਵੱਲੋਂ ਫਿਲਮਾਏ ਵੀਡੀਓ ਵਿੱਚ ਕਈ ਨਵੇਂ ਰੰਗ ਸ਼ਾਮਿਲ ਕੀਤੇ ਗਏ ਹਨ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਤਰੋ-ਤਾਜ਼ਗੀ ਭਰੇ ਸੰਗੀਤ ਅਤੇ ਗਾਇਕੀ ਦਾ ਅਹਿਸਾਸ ਕਰਵਾਉਣਗੇ।

ਸੰਗੀਤ ਸਮਰਾਟ ਮੰਨੇ ਜਾਂਦੇ ਅਤੇ ਅਜ਼ੀਮ ਸੰਗੀਤਕਾਰ ਜਨਾਬ ਚਰਨਜੀਤ ਅਹੂਜਾ ਦੇ ਹੋਣਹਾਰ ਫਰਜ਼ੰਦ ਸਚਿਨ ਅਹੂਜਾ ਦੇ ਹਾਲੀਆ ਕਰੀਅਰ ਵੱਲ ਝਾਤ ਮਾਰੀਏ ਤਾਂ ਉਹ ਅਮੂਮਨ ਵੱਖ-ਵੱਖ ਚੈਨਲਜ ਅਤੇ ਪਲੇਟਫ਼ਾਰਮ ਉਪਰ ਬਤੌਰ ਜੱਜ ਹੀ ਜਿਆਦਾ ਮੌਜ਼ੂਦਗੀ ਦਰਜ ਕਰਵਾਉਂਦੇ ਨਜ਼ਰੀ ਆ ਰਹੇ ਹਨ, ਜੋ ਉਕਤ ਨਵੇਂ ਗਾਣੇ ਨਾਲ ਇਕ ਵਾਰ ਫਿਰ ਬਤੌਰ ਸੰਗੀਤਕਾਰ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ, ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਬੇਸ਼ੁਮਾਰ ਸੁਪਰ ਹਿੱਟ ਗਾਣਿਆ ਦਾ ਸੰਗੀਤ ਤਿਆਰ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਗਾਣਿਆਂ ਨੇ ਕਈ ਗਾਇਕਾਂ ਨੂੰ ਉੱਚ-ਕੋਟੀ ਮੁਕਾਮ ਦਿਵਾਉਣ 'ਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.