ETV Bharat / entertainment

ਇੱਕ ਵਾਰ ਫਿਰ ਦਿਲਜੀਤ ਦੁਸਾਂਝ ਦੇ ਖਿਲਾਫ਼ ਨਸੀਬ ਨੇ ਕੱਢੀ ਆਪਣੀ ਭੜਾਸ, ਕਿਹਾ-ਤੇਰੀ ਫੇਮ ਰਾਤੋਂ ਰਾਤ ਨਿਕਲ ਜਾਣੀ ਆ... - Rapper Naseeb - RAPPER NASEEB

Rapper Naseeb: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਇਸ ਸਮੇਂ ਆਪਣੀ ਪ੍ਰਸਿੱਧੀ ਦੇ ਨਾਲ-ਨਾਲ ਰੈਪਰ ਨਸੀਬ ਦੇ ਸੋਸ਼ਲ ਮੀਡੀਆ ਦੁਆਰਾ ਪੈਦਾ ਹੋਏ ਵਿਵਾਦ ਦਾ ਸਾਹਮਣਾ ਕਰ ਰਿਹਾ ਹੈ। ਹਾਲ ਹੀ ਵਿੱਚ ਰੈਪਰ ਨਸੀਬ ਨੇ ਦਿਲਜੀਤ ਦੀ ਪੱਗ ਰਹਿਤ ਫੋਟੋ ਨੂੰ ਨਿਸ਼ਾਨਾ ਬਣਾਇਆ ਅਤੇ ਹੁਣ ਰੈਪਰ ਨੇ ਗਾਇਕ ਲਈ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਗਾਇਕ ਲਈ ਕਾਫੀ ਕੁੱਝ ਬੋਲਿਆ ਹੈ।

Rapper Naseeb
Rapper Naseeb (instagram)
author img

By ETV Bharat Entertainment Team

Published : May 11, 2024, 5:35 PM IST

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਸੰਗੀਤ ਦੀ ਦੁਨੀਆ 'ਚ ਗਲੋਬਲ ਪੱਧਰ 'ਤੇ ਧੂਮ ਮਚਾ ਰਹੇ ਹਨ। ਉਹ ਹਾਲ ਹੀ ਵਿੱਚ ਭਾਰਤ ਤੋਂ ਬਾਹਰ ਸਭ ਤੋਂ ਵੱਡਾ ਪੰਜਾਬੀ ਸ਼ੋਅ ਕਰਨ ਵਾਲਾ ਪਹਿਲਾਂ ਕਲਾਕਾਰ ਬਣਿਆ ਹੈ। ਉਸਨੇ ਅਖਾੜੇ ਅਤੇ ਸਟੇਡੀਅਮਾਂ ਨਾਲ ਇਤਿਹਾਸ ਰਚਿਆ ਹੈ। ਹੁਣ ਆਲੇ-ਦੁਆਲੇ ਹੋ ਰਹੀਆਂ ਇਨ੍ਹਾਂ ਸਾਰੀਆਂ ਖੂਬਸੂਰਤ ਚੀਜ਼ਾਂ ਦੇ ਵਿਚਕਾਰ ਇੱਕ ਵੱਡਾ ਵਿਵਾਦ ਛਿੜਿਆ ਹੋਇਆ ਹੈ, ਜਿਸ ਵਿੱਚ ਦਿਲਜੀਤ ਦੁਸਾਂਝ ਨੂੰ ਪੰਜਾਬੀ ਰੈਪਰ ਨਸੀਬ ਨੇ ਨਿਸ਼ਾਨਾ ਬਣਾਇਆ ਹੈ।

ਹਾਲ ਹੀ ਵਿੱਚ ਰੈਪਰ ਨਸੀਬ ਨੇ ਦਿਲਜੀਤ ਦੀ ਪੱਗ ਰਹਿਤ ਫੋਟੋ ਨੂੰ ਨਿਸ਼ਾਨਾ ਬਣਾਇਆ। ਦਿਲਜੀਤ ਨੇ ਪਿਆਰ ਨਾਲ ਜਵਾਬ ਦਿੱਤਾ ਅਤੇ ਨਸੀਬ ਦੀ ਸਫਲਤਾ ਦੀ ਕਾਮਨਾ ਕੀਤੀ। ਹੁਣ ਇਸ ਵਿਵਾਦ ਦੇ ਵਿਚਕਾਰ ਰੈਪਰ ਨੇ ਗਾਇਕ ਲਈ ਇੱਕ ਵੀਡੀਓ ਸਾਂਝੀ ਕੀਤੀ ਅਤੇ ਗਾਇਕ ਨੂੰ ਲੈ ਕੇ ਕਾਫੀ ਚੀਜ਼ਾਂ ਕਹੀਆਂ।

ਜੀ ਹਾਂ...ਹਾਲ ਹੀ ਵਿੱਚ ਰੈਪਰ ਨਸੀਬ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਗਾਇਕ ਨੇ ਕਿਹਾ, 'ਪਹਿਲਾਂ ਤਾਂ ਜਿਹੜੇ ਲੋਕ ਕਹਿ ਰਹੇ ਹਨ ਕਿ ਦਿਲਜੀਤ ਨਾਲ ਵਿਵਾਦ ਪੈਦਾ ਕਰਕੇ ਨਸੀਬ ਫੇਮ ਭਾਲ ਰਿਹਾ। ਫੇਮ ਭਾਲਣ ਵਾਲੇ ਉਸ ਦੀਆਂ ਅੱਡੀਆਂ ਚੱਟਦੇ ਫਿਰਦੇ ਆ, ਉਸ ਨੂੰ ਰੱਬ ਰੱਬ ਕਰਦੇ ਫਿਰਦੇ ਆ, ਜਿਹਨਾਂ ਨੇ ਉਸ ਨਾਲ ਜੁੜ ਕੇ ਆਪਣੇ ਗਾਣੇ ਚਲਾਉਣੇ ਆ ਉਹ ਵੱਡੇ ਵੈਲੀ ਉਸਦੀਆਂ ਅੱਡੀਆਂ ਚੱਟਦੇ ਫਿਰਦੇ ਆ। ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਆ, ਆਡੇ ਲਾ ਕੇ ਫੇਮ ਨਹੀਂ ਮਿਲਦੀ ਅਤੇ ਆਡੇ ਉਹੀ ਲਾਉਂਦੇ ਆ, ਜਿਹਨਾਂ ਵਿੱਚ ਜ਼ਮੀਰਾਂ ਹੁੰਦੀਆਂ ਜਾਂ ਦਮ ਹੁੰਦਾ।'

ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਰੈਪਰ ਨੇ ਅੱਗੇ ਕਿਹਾ, 'ਦੂਜੀ ਗੱਲ ਮੈਂ ਸਿੱਧਾ ਕਹਿਣਾ...ਲੋਕ ਕਹਿੰਦੇ ਨੇ ਵੀ ਦਿਲਜੀਤ ਨੇ ਸੁਲਤਾਨ ਨੂੰ ਸਪੋਟ ਕੀਤਾ ਤਾਂ ਤੂੰ ਭੜਕਿਆ ਆ, ਹਾਂ ਮੈਂ ਭੜਕਿਆ ਹਾਂ, ਜਿਹੜਾ ਬੰਦਾ ਧੂੰਏ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ...ਉਹਨੂੰ ਇੱਕ ਪੱਗ ਆਲਾ ਬੰਦਾ ਪ੍ਰਮੋਟ ਕਰ ਰਿਹਾ, ਪੱਗ ਆਲੇ ਜੁਆਕਾਂ ਦੇ ਮੂਹਰੇ...ਬਾਕੀ ਮਾਵਾਂ ਸਾਰਿਆਂ ਦੀਆਂ ਸਾਂਝੀਆਂ ਨੇ, ਮੈਨੂੰ ਪਤਾ ਸੁਲਤਾਨ ਨੂੰ ਬਿਗਾਨੀਆਂ ਮਾਵਾਂ ਦੀ ਇੱਜ਼ਤ ਕਰਨੀ ਨਹੀਂ ਆਉਂਦੀ, ਉਹਨੇ ਪਹਿਲਾਂ ਸਿੱਧੂ ਦੀ ਮੰਮੀ ਨੂੰ ਵੀ ਬੋਲਿਆ ਸੀ। ਪਰ ਦਿਲਜੀਤ ਨੂੰ ਉਹ ਚੀਜ਼ਾਂ ਤਾਂ ਨੀ ਪਤਾ ਹੋਣੀਆਂ, ਕਿਉਂਕਿ ਦਿਲਜੀਤ ਉਦੋਂ ਚੁੱਪ ਸੀ। ਦੋ ਬੰਦੇ ਪੱਗ ਆਲੇ ਰੱਖ ਕੇ ਦਿਲਜੀਤ ਤੂੰ ਇਹ ਨੀ ਕਹਿ ਸਕਦਾ ਕਿ ਤੂੰ ਪੰਜਾਬ ਆ।'

ਇਸ ਤੋਂ ਬਾਅਦ ਰੈਪਰ ਨੇ ਗਾਇਕ ਦੀ ਪ੍ਰਸਿੱਧੀ ਉਤੇ ਕਾਫੀ ਕੁੱਝ ਬੋਲਿਆ ਅਤੇ ਕਿਹਾ ਕਿ ਤੇਰੀ ਫੇਮ ਰਾਤੋਂ ਰਾਤ ਨਿਕਲ ਜਾਣੀ ਆ। ਇਸ ਤੋਂ ਇਲਾਵਾ ਉਸ ਨੇ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨਾਲ ਸੰਬੰਧਿਤ ਵੀ ਕਾਫੀ ਗੱਲਾਂ ਕੀਤੀਆਂ। ਇਸਦੇ ਨਾਲ ਹੀ ਉਨ੍ਹਾਂ ਨੇ ਗਾਇਕ ਦਿਲਜੀਤ ਦੁਸਾਂਝ ਦੀ ਮੈਨੇਜਰ ਸੋਨਾਲੀ ਉਤੇ ਨਿਸ਼ਾਨਾ ਸਾਧਿਆ। ਫਿਰ ਅੰਤ ਉਤੇ ਰੈਪਰ ਨੇ ਗਾਇਕ ਲਈ ਕਾਫੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।

ਉਲੇਖਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿਲਜੀਤ ਦੁਸਾਂਝ ਵਿਵਾਦ ਵਿੱਚ ਘਿਰਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਿਵਾਦਾਂ ਨਾਲ ਉਹ ਜੁੜ ਚੁੱਕਿਆ ਹੈ। ਹਾਲ ਹੀ ਵਿੱਚ ਗਾਇਕ ਦੀ ਨਿੱਜੀ ਜ਼ਿੰਦਗੀ, ਪਤਨੀ ਅਤੇ ਬੱਚਿਆਂ ਬਾਰੇ ਕਾਫੀ ਖਬਰਾਂ ਆਈਆਂ ਸਨ, ਹਾਲਾਂਕਿ ਗਾਇਕ ਨੇ ਕਦੇ ਵੀ ਇਸ ਨਾਲ ਜੁੜੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.