Rapper Badshah Fined in Gurugram: ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਗਾਇਕ ਕਰਨ ਔਜਲਾ ਦਾ 15 ਦਸੰਬਰ 2024 ਨੂੰ ਲਾਈਵ ਕੰਸਰਟ ਸੀ, ਇਸ ਦੌਰਾਨ ਇਸ ਕੰਸਰਟ ਵਿੱਚ ਰੈਪਰ ਬਾਦਸ਼ਾਹ ਵੀ ਸ਼ਾਮਲ ਹੋਏ, ਜਿਸ ਥਾਰ ਵਿੱਚ ਰੈਪਰ ਬਾਦਸ਼ਾਹ ਇਸ ਕੰਸਰਟ 'ਚ ਸ਼ਿਰਕਤ ਕਰਨ ਜਾ ਰਹੇ ਸਨ, ਪੁਲਿਸ ਨੇ ਉਸ ਦਾ 15500 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਦਰਅਸਲ, ਥਾਰ ਗਲਤ ਪਾਸੇ ਤੋਂ ਜਾ ਰਹੀ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਥਾਰ ਚਾਲਕ ਦਾ ਚਲਾਨ ਕੀਤਾ। ਇਹ ਮਾਮਲਾ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਜਿਸ ਥਾਰ ਦਾ ਚਲਾਨ ਕੀਤਾ ਗਿਆ ਹੈ, ਉਹ ਰੈਪਰ ਬਾਦਸ਼ਾਹ ਦੀ ਨਹੀਂ ਹੈ। ਉਹ ਥਾਰ ਪਾਣੀਪਤ ਦੇ ਕੁਝ ਨੌਜਵਾਨਾਂ ਦੇ ਨਾਂਅ 'ਤੇ ਰਜਿਸਟਰਡ ਹੈ। ਦਰਅਸਲ, ਕਰਨ ਔਜਲਾ ਦੇ ਕੰਸਰਟ 'ਚ ਸ਼ਿਰਕਤ ਕਰਨ ਪਹੁੰਚੇ ਰੈਪਰ ਬਾਦਸ਼ਾਹ ਦੇ ਕਾਫਲੇ ਨੂੰ ਰੌਂਗ ਸਾਈਡ ਤੋਂ ਲਿਜਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਤਰਾਜ਼ ਜਤਾਇਆ ਅਤੇ ਗੁਰੂਗ੍ਰਾਮ ਪੁਲਿਸ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਲੋਕਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਗੁਰੂਗ੍ਰਾਮ ਪੁਲਿਸ ਨੇ ਗਲਤ ਸਾਈਡ 'ਤੇ ਚੱਲ ਰਹੀਆਂ ਕਾਰਾਂ ਦਾ ਚਲਾਨ ਕੀਤਾ ਹੈ।
ਇਸ ਦੌਰਾਨ ਜੇਕਰ ਗਾਇਕ ਦੇ ਕੰਸਰਟ ਦੀ ਗੱਲ ਕਰੀਏ 15 ਦਸੰਬਰ ਨੂੰ 'ਤੌਬਾ ਤੌਬਾ' ਗਾਇਕ ਕਰਨ ਔਜਲਾ ਨੇ ਗੁਰੂਗ੍ਰਾਮ 'ਚ ਇੱਕ ਸਮਾਰੋਹ ਕੀਤਾ। ਕਰਨ ਨੇ ਕੰਸਰਟ ਦੌਰਾਨ ਅਚਾਨਕ ਬਾਦਸ਼ਾਹ ਨੂੰ ਸਟੇਜ 'ਤੇ ਬੁਲਾ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਜਿਵੇਂ ਹੀ ਬਾਦਸ਼ਾਹ ਸਟੇਜ 'ਤੇ ਆਏ, ਉਨ੍ਹਾਂ ਨੇ ਕਰਨ ਨੂੰ ਬਹੁਤ ਭਾਵੁਕਤਾ ਨਾਲ ਗਲੇ ਲਗਾਇਆ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਗੱਲਬਾਤ ਦੇਖ ਕੇ ਬਹੁਤ ਖੁਸ਼ ਹੋਏ।
ਬਾਦਸ਼ਾਹ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਮਸ਼ਹੂਰ ਮਿਊਜ਼ਿਕ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' 'ਚ ਬਤੌਰ ਜੱਜ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਰੈਪਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਲਗਾਤਾਰ ਸੁਰਖ਼ੀਆਂ ਵਿੱਚ ਬਣੇ ਰਹਿੰਦੇ ਹਨ।
ਇਹ ਵੀ ਪੜ੍ਹੋ: