ETV Bharat / entertainment

ਰਣਬੀਰ ਕਪੂਰ ਦੀ 'ਰਾਮਾਇਣ' ਲਈ 11 ਕਰੋੜ ਰੁਪਏ ਦਾ ਬਣਿਆ ਅਯੁੱਧਿਆ ਦਾ ਸੈੱਟ, ਦੇਖੋ ਵਾਇਰਲ ਤਸਵੀਰਾਂ - Ramayan Shooting Video - RAMAYAN SHOOTING VIDEO

Ramayan Shooting Video Leaked: ਰਣਬੀਰ ਕਪੂਰ ਸਟਾਰਰ ਐਪਿਕ ਡਰਾਮਾ ਰਾਮਾਇਣ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਹਾਲ ਹੀ 'ਚ ਸ਼ੂਟਿੰਗ ਸੈੱਟ ਤੋਂ ਕੁਝ ਵੀਡੀਓਜ਼ ਲੀਕ ਹੋਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੇਖੋ ਵਾਇਰਲ ਤਸਵੀਰਾਂ।

Ramayan Shooting Video Leaked
Ramayan Shooting Video Leaked
author img

By ETV Bharat Entertainment Team

Published : Apr 4, 2024, 10:59 AM IST

ਮੁੰਬਈ (ਬਿਊਰੋ): 'ਐਨੀਮਲ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਰਣਬੀਰ ਕਪੂਰ ਨੇ ਹੁਣ ਆਪਣੀ ਕਾਫੀ ਉਡੀਕੀ ਜਾ ਰਹੀ ਫਿਲਮ 'ਰਾਮਾਇਣ' ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫਿਲਮ 'ਚ ਰਣਬੀਰ ਭਗਵਾਨ ਰਾਮ ਦਾ ਕਿਰਦਾਰ ਨਿਭਾਉਣਗੇ। ਹਾਲਾਂਕਿ ਮੇਕਰਸ ਨੇ ਸਭ ਕੁਝ ਗੁਪਤ ਰੱਖਿਆ ਹੈ, ਪਰ ਸੈੱਟ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਹਨ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਲੀਕ ਹੋਈ ਇੱਕ ਫੁਟੇਜ ਵਿੱਚ ਪੁਰਾਤਨ ਸਮੇਂ ਨੂੰ ਦਰਸਾਉਣ ਲਈ ਕੁਝ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ। ਸੈੱਟ ਵਿੱਚ ਕਈ ਥੰਮ੍ਹ ਅਤੇ ਲੱਕੜ ਦੀਆਂ ਕੰਧਾਂ ਦਿਖਾਈ ਦਿੰਦੀਆਂ ਹਨ। ਕੁਝ ਮੰਦਿਰ ਬਣਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇੱਕ ਐਕਸ ਯੂਜ਼ਰ ਨੇ ਸੈੱਟ ਤੋਂ ਲੀਕ ਹੋਈ ਰਾਮ ਅਤੇ ਲਕਸ਼ਮਣ ਦੀ ਤਸਵੀਰ ਵੀ ਪੋਸਟ ਕੀਤੀ ਹੈ। ਵਾਇਰਲ ਤਸਵੀਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸੀਨ ਰਾਮ ਦੇ ਬਨਵਾਸ ਜਾਣ ਦਾ ਹੈ। ਦੂਜੀ ਤਸਵੀਰ ਮਾਰਕੀਟ ਸੈੱਟ ਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਕਪੂਰ ਨਿਤੀਸ਼ ਦੀ ਫਿਲਮ ਲਈ ਆਵਾਜ਼ ਅਤੇ ਉਚਾਰਨ ਦੀ ਸਿਖਲਾਈ ਲੈ ਰਹੇ ਹਨ। ਇੱਕ ਸੂਤਰ ਨੇ ਦੱਸਿਆ ਕਿ ਰਾਮਾਇਣ ਵਿੱਚ ਹਰ ਪੰਕਤੀ ਨੂੰ ਕਹਿਣ ਦਾ ਇੱਕ ਤਰੀਕਾ ਹੈ। ਰਣਬੀਰ ਉਚਾਰਨ ਨੂੰ ਲੈ ਕੇ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਇਹੀ ਕਾਰਨ ਹੈ ਕਿ ਉਹ ਇਸਦੀ ਸਿਖਲਾਈ ਲੈ ਰਹੇ ਹਨ।

ਰਿਪੋਰਟ ਮੁਤਾਬਕ ਮੇਕਰਸ ਨੇ ਸੀਤਾ ਦੇ ਰੋਲ ਲਈ ਦੱਖਣ ਦੀ ਅਦਾਕਾਰਾ ਸਾਈ ਪੱਲਵੀ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਭਗਵਾਨ ਹਨੂੰਮਾਨ ਦੀ ਭੂਮਿਕਾ ਲਈ ਸੰਨੀ ਦਿਓਲ ਦਾ ਨਾਂ ਸਾਹਮਣੇ ਆਇਆ ਹੈ। ਜਦੋਂਕਿ ਕੁੰਭਕਰਨ ਦੇ ਰੋਲ ਲਈ ਬੌਬੀ ਦਿਓਲ ਨੂੰ ਅਪ੍ਰੋਚ ਕੀਤੀ ਗਈ ਹੈ। ਹਾਲਾਂਕਿ ਫਿਲਮ ਦੇ ਕਿਰਦਾਰਾਂ ਨੂੰ ਲੈ ਕੇ ਨਿਰਮਾਤਾਵਾਂ ਵੱਲੋਂ ਕੋਈ ਅਧਿਕਾਰਤ ਖੁਲਾਸਾ ਨਹੀਂ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.