ETV Bharat / entertainment

ਅੱਲੂ ਅਰਜੁਨ ਦੀ 'ਪੁਸ਼ਪਾ 2' ਦੇ ਪਹਿਲੇ ਗੀਤ 'ਪੁਸ਼ਪਾ ਪੁਸ਼ਪਾ' ਦਾ ਪ੍ਰੋਮੋ ਰਿਲੀਜ਼, ਇੱਥੇ ਦੇਖੋ - Pushpa 2 - PUSHPA 2

Pushpa 2 First Song Pushpa Pushpa Promo OUT: ਦੱਖਣੀ ਸੁਪਰਸਟਾਰ ਅੱਲੂ ਅਰਜੁਨ ਸਟਾਰਰ ਬਹੁਤ ਹੀ ਉਡੀਕੀ ਜਾ ਰਹੀ ਐਕਸ਼ਨ ਡਰਾਮਾ ਫਿਲਮ 'ਪੁਸ਼ਪਾ 2' ਦੇ ਪਹਿਲੇ ਗੀਤ ਦਾ ਪ੍ਰੋਮੋ ਅੱਜ 24 ਅਪ੍ਰੈਲ ਨੂੰ ਰਿਲੀਜ਼ ਹੋ ਗਿਆ ਹੈ।

Pushpa 2 First Song Pushpa Pushpa Promo OUT

author img

By ETV Bharat Entertainment Team

Published : Apr 24, 2024, 5:30 PM IST

ਹੈਦਰਾਬਾਦ: ਸਾਊਥ ਸੁਪਰਸਟਾਰ ਅੱਲੂ ਅਰਜੁਨ ਸਟਾਰਰ ਫਿਲਮ 'ਪੁਸ਼ਪਾ 2' ਦੇ ਪਹਿਲੇ ਗੀਤ 'ਪੁਸ਼ਪਾ ਪੁਸ਼ਪਾ' ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। 23 ਅਪ੍ਰੈਲ ਨੂੰ ਨਿਰਮਾਤਾਵਾਂ ਨੇ 24 ਅਪ੍ਰੈਲ ਨੂੰ ਪੁਸ਼ਪਾ 2 ਦੇ ਪਹਿਲੇ ਗੀਤ ਦਾ ਪ੍ਰੋਮੋ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਕੱਲ੍ਹ ਤੋਂ ਹੀ ਪੁਸ਼ਪਾ ਸਟਾਰ ਅੱਲੂ ਅਰਜੁਨ ਦੇ ਪ੍ਰਸ਼ੰਸਕ ਫਿਲਮ ਦੇ ਪਹਿਲੇ ਗੀਤ ਦੇ ਪ੍ਰੋਮੋ 'ਤੇ ਨਜ਼ਰ ਰੱਖ ਰਹੇ ਸਨ ਅਤੇ ਹੁਣ ਇਹ ਦਰਸ਼ਕਾਂ ਵਿਚਕਾਰ ਆ ਗਿਆ ਹੈ।

'ਪੁਸ਼ਪਾ 2' ਦਾ ਪਹਿਲਾਂ ਟ੍ਰੈਕ 'ਪੁਸ਼ਪਾ-ਪੁਸ਼ਪਾ' ਦੇਵੀ ਸ੍ਰੀ ਪ੍ਰਸਾਦ ਦੁਆਰਾ ਤਿਆਰ ਕੀਤਾ ਗਿਆ ਹੈ। 'ਮੈਥਰੀ ਮੂਵੀ ਮੇਕਰਸ' ਅਤੇ 'ਮੁੱਟਮਸੇਟੀ' ਮੀਡੀਆ ਦੁਆਰਾ ਨਿਰਮਿਤ ਇਹ ਫਿਲਮ 15 ਅਗਸਤ 2024 ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਮੁੱਖ ਅਦਾਕਾਰ ਅੱਲੂ ਅਰਜੁਨ ਨੂੰ ਪਹਿਲੇ ਭਾਗ ਵਿੱਚ ਆਪਣੀ ਭੂਮਿਕਾ ਲਈ ਰਾਸ਼ਟਰੀ ਪੁਰਸਕਾਰ ਮਿਲਿਆ। ਇਸ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਸੀ। ਫਿਲਮ 'ਚ ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਵੀ ਖਾਸ ਭੂਮਿਕਾਵਾਂ 'ਚ ਸਨ। ਰਸ਼ਮਿਕਾ ਮੰਡਾਨਾ 'ਪੁਸ਼ਪਾ' ਦੀ ਪਤਨੀ 'ਸ਼੍ਰੀਵੱਲੀ' ਦਾ ਰੋਲ ਕਰਦੀ ਨਜ਼ਰ ਆਵੇਗੀ। ਜਿੱਥੇ ਫਾਹਦ ਫਾਸਿਲ ਇੱਕ ਵਾਰ ਫਿਰ ਐਸਪੀ ਭੰਵਰ ਸਿੰਘ ਸ਼ੇਖਾਵਤ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।

  • " class="align-text-top noRightClick twitterSection" data="">

ਇਸ ਤੋਂ ਪਹਿਲਾਂ ਅੱਲੂ ਅਰਜੁਨ ਦੇ ਜਨਮਦਿਨ 'ਤੇ ਰਿਲੀਜ਼ ਕੀਤੇ ਗਏ ਪੁਸ਼ਪਾ 2 ਦੇ ਟੀਜ਼ਰ ਨੇ 101 ਮਿੰਟਾਂ ਦੇ ਅੰਦਰ ਕਮਾਲ ਦੇ 500 ਲੱਖ ਵਿਊਜ਼ ਹਾਸਲ ਕੀਤੇ ਸਨ। ਇੱਕ ਮਿੰਟ ਅਤੇ ਅੱਠ ਸਕਿੰਟਾਂ ਦਾ ਟੀਜ਼ਰ ਪੁਸ਼ਪਾ 2 ਦੀ ਦੁਨੀਆ ਵਿੱਚ ਇੱਕ ਝਲਕ ਪ੍ਰਦਾਨ ਕਰਦਾ ਹੈ। ਟੀਜ਼ਰ ਅੱਲੂ ਅਰਜੁਨ ਨੂੰ ਦੇਵੀ ਕਾਲੀ ਦੇ ਤੱਤ ਦਾ ਰੂਪ ਦਿੰਦੇ ਹੋਏ ਇੱਕ ਸਾੜੀ ਬੰਨ੍ਹੇ ਨਜ਼ਰੀ ਪੈਂਦੇ ਹਨ।

ਰਿਪੋਰਟਾਂ ਮੁਤਾਬਕ ਪੁਸ਼ਪਾ 2 ਦੇ ਡਿਜੀਟਲ ਰਾਈਟਸ ਨੂੰ OTT ਦੇ ਟੌਪ ਪਲੇਟਫਾਰਮ ਨੈੱਟਫਲਿਕਸ ਨੇ 250 ਤੋਂ 300 ਕਰੋੜ ਰੁਪਏ ਦੇ ਵਿਚਕਾਰ ਖਰੀਦਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੁਸ਼ਪਾ 2 ਦੇ ਟੀਜ਼ਰ ਨੂੰ ਹੁਣ ਤੱਕ ਯੂਟਿਊਬ 'ਤੇ 10 ਕਰੋੜ ਤੋਂ ਵੱਧ ਵਿਊਜ਼ ਅਤੇ 1 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

'ਪੁਸ਼ਪਾ' ਲਈ ਅੱਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਲਈ ਰਾਸ਼ਟਰੀ ਫਿਲਮ ਐਵਾਰਡ ਦਿੱਤਾ ਗਿਆ ਸੀ, ਇਸ ਐਵਾਰਡ ਨੇ ਹੁਣ ਪੁਸ਼ਪਾ 2 ਲਈ ਦੁਆਰਾ ਉਮੀਦਾਂ ਵਧਾ ਦਿੱਤੀਆਂ ਹਨ। 'ਪੁਸ਼ਪਾ 2' ਦੁਨੀਆਭਰ ਵਿੱਚ 15 ਅਗਸਤ 2024 ਨੂੰ ਰਿਲੀਜ਼ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.