ਚੰਡੀਗੜ੍ਹ: ਸਿੱਧੂ ਮੂਸੇਵਾਲਾ ਪੰਜਾਬ ਦੇ ਉੱਭਰਦੇ ਗਾਇਕਾਂ ਵਿੱਚੋਂ ਇੱਕ ਸਨ। ਅਫ਼ਸੋਸ ਉਹ ਜਲਦੀ ਹੀ ਸਾਨੂੰ ਛੱਡ ਗਏ। ਗਾਇਕ ਦੀ ਬੇਵਕਤੀ ਮੌਤ ਨੂੰ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਉਸਦੇ ਪੁਰਾਣੇ ਗੀਤ ਅਜੇ ਵੀ ਚਾਰਟ 'ਤੇ ਛਾਏ ਹੋਏ ਹਨ। ਇੰਨਾ ਹੀ ਨਹੀਂ ਹੌਲੀ-ਹੌਲੀ ਉਨ੍ਹਾਂ ਦੀ ਟੀਮ ਅਤੇ ਸਿੱਧੂ ਨੇ ਜਿਨ੍ਹਾਂ ਕਲਾਕਾਰਾਂ ਨਾਲ ਮਿਲ ਕੇ ਕੰਮ ਕੀਤਾ ਹੈ, ਉਹ ਆਪਣੇ ਟਰੈਕ ਰਿਲੀਜ਼ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਗੀਤ 'ਡ੍ਰਿਪੀ' (Drippy) ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਪੰਜਵਾਂ ਗੀਤ ਹੈ, ਜੋ ਲੋਕਾਂ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਇਸ ਗੀਤ ਨੂੰ ਰਿਲੀਜ਼ ਹੋਣ ਦੇ 10 ਮਿੰਟ ਦੇ ਅੰਦਰ-ਅੰਦਰ ਹੀ 1 ਲੱਖ ਤੋਂ ਜਿਆਦਾ ਲੋਕਾਂ ਨੇ ਦੇਖਿਆ ਹੈ।
ਇਸ ਗੀਤ ਬਾਰੇ ਜਾਣਕਾਰੀ ਗਾਇਕ ਦੀ ਮਾਂ ਚਰਨ ਕੌਰ ਨੇ ਦਿੱਤੀ ਹੈ। ਉਸਨੇ ਲਿਖਿਆ ਸੀ, "ਸ਼ੇਰ ਸ਼ੋਰ ਨੀ ਕਰਦਾ ਆ ਗਿਆ ਮੇਰਾ ਸ਼ੇਰ ਦੁਬਾਰਾ।" ਮੂਸੇਵਾਲਾ ਦੇ ਸਮਰਥਕਾਂ 'ਚ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਸਿੱਧੂ ਮੂਸੇ ਵਾਲਾ ਦੀ ਟੀਮ ਨੇ ਮਰਹੂਮ ਕਲਾਕਾਰ ਦੇ ਇੰਸਟਾਗ੍ਰਾਮ ਹੈਂਡਲ 'ਤੇ ਉਹੀ ਪੋਸਟਰ ਸਾਂਝਾ ਕਰਕੇ ਪ੍ਰਸ਼ੰਸਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
- " class="align-text-top noRightClick twitterSection" data="">
ਉਲੇਖਯੋਗ ਹੈ ਕਿ ਜਦੋਂ ਵੀ ਸਿੱਧੂ ਮੂਸੇਵਾਲਾ ਦੇ ਕਿਸੇ ਨਵੇਂ ਗੀਤ ਦਾ ਐਲਾਨ ਹੁੰਦਾ ਹੈ ਤਾਂ ਪ੍ਰਸ਼ੰਸਕਾਂ 'ਚ ਉਤਸ਼ਾਹ ਦਾ ਪੱਧਰ ਨਵੀਆਂ ਉਚਾਈਆਂ 'ਤੇ ਪਹੁੰਚ ਜਾਂਦਾ ਹੈ। ਇਸ ਵਾਰ ਵੀ ਉਹ ਆਪਣੇ ਉਤਸ਼ਾਹ 'ਤੇ ਕਾਬੂ ਨਹੀਂ ਰੱਖ ਪਾ ਰਹੇ ਹਨ। ਨਾਲ ਹੀ ਆਪਣੀ ਭਾਵਨਾਵਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਕੇ ਵਿਅਕਤ ਕਰ ਰਹੇ ਹਨ।
ਇੱਕ ਪ੍ਰਸ਼ੰਸਕ ਨੇ ਲਿਖਿਆ, 'ਮਿਊਜ਼ਿਕ ਇੰਡਸਟਰੀ ਕਾਫ਼ੀ ਦਿਨਾਂ ਤੋਂ ਸੁੰਨੀ ਪਈ ਸੀ, ਬਾਅਦ 'ਚ ਪਤਾ ਲੱਗਿਆ ਇਹ ਸਨਾਟਾ ਤੂਫ਼ਾਨ ਦੇ ਆਉਣ ਤੋਂ ਪਹਿਲਾਂ ਦਾ ਆ।' ਇੱਕ ਹੋਰ ਨੇ ਲਿਖਿਆ, 'ਸਿੱਧੂ ਮੂਸੇਵਾਲਾ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਚ ਜ਼ਿੰਦਾ ਰਹੇਗਾ।' ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਅਤੇ AR Paisley ਦੁਆਰਾ ਮਿਲ ਕੇ ਲਿਖਿਆ ਗਿਆ ਸੀ।
ਇਸ ਤੋਂ ਪਹਿਲਾਂ ਰਿਲੀਜ਼ ਹੋਏ ਗੀਤ: ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੇ ਚਾਰ ਗੀਤ ਰਿਲੀਜ਼ ਹੋਏ ਹਨ, 'ਐਸਵਾਈਐਲ', 'ਵਾਰ', 'ਮੇਰਾ ਨਾਂ' ਅਤੇ 'ਵੌਚ ਆਉਟ'। ਵਿਵਾਦ ਪੈਦਾ ਹੋਣ ਤੋਂ ਬਾਅਦ ਸਰਕਾਰ ਨੇ SYL ਗੀਤ 'ਤੇ ਪਾਬੰਦੀ ਲਗਾ ਦਿੱਤੀ ਸੀ। ਮੂਸੇਵਾਲਾ ਦਾ ਗੀਤ 'ਮੇਰਾ ਨਾਂ' 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ ਅਤੇ ਇਸ ਨੂੰ ਇੱਕ ਘੰਟੇ 'ਚ 20 ਲੱਖ ਵਿਊਜ਼ ਮਿਲ ਗਏ ਸਨ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੁਆਰਾ ਬੋਲ ਦਿੱਤੇ ਗਏ ਸਨ। ਇਸ ਤੋਂ ਪਹਿਲਾਂ ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੇ 40 ਤੋਂ 45 ਗੀਤ ਪੈਂਡਿੰਗ ਹਨ ਅਤੇ ਹੌਲੀ-ਹੌਲੀ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਰਿਲੀਜ਼ ਕੀਤੇ ਜਾਣਗੇ।
ਇਸ ਦੌਰਾਨ ਗਾਇਕ ਬਾਰੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁੱਭਦੀਪ ਸਿੰਘ ਸੀ। ਸਾਲ 2022 ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇੱਕ ਗਾਇਕ ਅਤੇ ਰੈਪਰ ਵਜੋਂ ਮਸ਼ਹੂਰ ਮੂਸੇਵਾਲਾ ਦੇ ਗੀਤ ਜਿਵੇਂ 'ਸੋ ਹਾਈ', 'ਦਿ ਲਾਸਟ ਰਾਈਡ', 'ਜਸਟ ਲਿਸਨ' ਅਤੇ '295' ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪ੍ਰਸਿੱਧ ਹਨ।