ਜਲੰਧਰ: 'ਭਾਬੀ ਤੇ ਨਨਾਣ', 'ਰੱਬ ਜਿਹੇ', 'ਮਾਛੀਵਾੜੇ', 'ਘੈਂਟ ਬੰਦੇ', 'ਉੱਚੀ ਉੱਚੀ ਮੰਗ ਲੋਹੜੀਆਂ' ਅਤੇ 'ਮੇਲਾ' ਵਰਗੇ ਸ਼ਾਨਦਾਰ ਗੀਤਾਂ ਲਈ ਜਾਣੇ ਜਾਂਦੇ ਪੰਜਾਬੀ ਗਾਇਕ ਰਾਏ ਜੁਝਾਰ ਇਸ ਸਮੇਂ ਵਿਵਾਦ ਦਾ ਸਾਹਮਣਾ ਕਰ ਰਹੇ ਹਨ।
ਜੀ ਹਾਂ...ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਪੰਜਾਬੀ ਗਾਇਕ ਰਾਏ ਜੁਝਾਰ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਦਰਅਸਲ, ਇਹ ਇੱਕ NRI ਔਰਤ ਨੇ ਦਰਜ ਕਰਵਾਈ ਹੈ। ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ ਰਾਏ ਜੁਝਾਰ ਦੇ ਖ਼ਿਲਾਫ਼ ਧਾਰਾ 376, 406, 420 ਤਹਿਤ ਕੇਸ ਦਰਜ ਕਰ ਕੀਤਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 2006 ਵਿੱਚ ਰਾਏ ਜੁਝਾਰ ਨੇ ਇੱਕ ਕੈਨੇਡੀਅਨ ਨਾਗਰਿਕ ਔਰਤ ਨੂੰ ਵਰਗਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਨਾਲ-ਨਾਲ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।
ਇਸ ਦੇ ਨਾਲ ਹੀ ਔਰਤ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬੀ ਗਾਇਕ ਰਾਏ ਜੁਝਾਰ 'ਤੇ ਗੰਭੀਰ ਇਲਜ਼ਾਮ ਵੀ ਲਾਏ ਹਨ। ਔਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਰਾਜਾ ਗਾਰਡਨ ਕਾਲੋਨੀ ਦੇ ਰਹਿਣ ਵਾਲੇ ਪੰਜਾਬੀ ਗਾਇਕ ਰਾਏ ਜੁਝਾਰ ਨੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਅਤੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਵਿਆਹ ਦੇ ਬਹਾਨੇ ਕਾਰੋਬਾਰ ਅਤੇ ਜਾਇਦਾਦ ਖਰੀਦਣ ਦੇ ਬਹਾਨੇ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।
ਔਰਤ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਰੀ 'ਚ ਰਹਿ ਰਹੀ ਹੈ ਅਤੇ ਉਸਦੇ ਪਰਿਵਾਰ ਦਾ ਸਰੀ 'ਚ ਕਾਰੋਬਾਰ ਹੈ। ਉਹ 2006 ਵਿੱਚ ਜਲੰਧਰ ਸਥਿਤ ਪੰਜਾਬੀ ਗਾਇਕ ਰਾਏ ਜੁਝਾਰ ਨੂੰ ਮਿਲੀ ਸੀ।
ਕਿਸ ਤਰ੍ਹਾਂ ਦੇ ਲੱਗੇ ਗਾਇਕ ਉਤੇ ਇਲਜ਼ਾਮ
ਆਪਣੀ ਗੱਲ਼ਬਾਤ ਦੌਰਾਨ ਐਨਆਰਆਈ ਔਰਤ ਨੇ ਦੱਸਿਆ ਕਿ ਦੋਵਾਂ ਵਿਚਾਲੇ ਗੱਲਬਾਤ 2006 ਵਿੱਚ ਕੈਨੇਡਾ ਦੇ ਇੱਕ ਸ਼ੋਅ ਤੋਂ ਬਾਅਦ ਸ਼ੁਰੂ ਹੋਈ ਸੀ, ਜਿੱਥੇ ਰਾਏ ਜੁਝਾਰ ਸ਼ੋਅ ਕਰਨ ਲਈ ਆਇਆ ਸੀ, ਉਸ ਸ਼ੋਅ ਵਿੱਚ ਉਸ ਨੂੰ ਰਾਏ ਜੁਝਾਰ ਦੇ ਹੱਥੋਂ ਮਿਸ ਪੰਜਾਬਣ ਦਾ ਖਿਤਾਬ ਮਿਲਿਆ, ਜਿਸ ਤੋਂ ਬਾਅਦ ਰਾਏ ਜੁਝਾਰ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ, ਜਿਸ ਤੋਂ ਬਾਅਦ ਜੁਝਾਰ ਨੇ ਉਸ ਨੂੰ ਆਪਣੇ ਪਿਆਰ ਵਿੱਚ ਫਸਾਇਆ ਅਤੇ ਉਸਨੂੰ ਕੈਨੇਡਾ ਵਿੱਚ ਮਿਲਣ ਲਈ ਕਿਹਾ। ਇਸ ਦੌਰਾਨ ਦੋਵਾਂ ਦੀ ਮੁਲਾਕਾਤ ਕੈਨੇਡਾ 'ਚ ਹੋਈ।
ਔਰਤ ਨੇ ਦੱਸਿਆ ਕਿ ਇਸ ਦੌਰਾਨ ਜੁਝਾਰ ਨੇ ਉਸ ਨੂੰ ਦੱਸਿਆ ਕਿ ਉਹ ਬੈਚਲਰ ਹੈ। ਇਸ ਦੌਰਾਨ ਜੁਝਾਰ ਦੇ ਭਾਰਤ ਪਰਤਣ ਤੋਂ 10 ਦਿਨ ਬਾਅਦ ਉਹ ਵੀ ਭਾਰਤ ਪਰਤ ਆਈ। ਇਸ ਦੌਰਾਨ ਜਦੋਂ ਐਨਆਰਆਈ ਔਰਤ ਨੇ ਪਰਿਵਾਰ ਨਾਲ ਜੁਝਾਰ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਹ ਕੈਨੇਡਾ ਵਾਪਸ ਚਲੀ ਗਈ।
ਔਰਤ ਨੇ ਅੱਗੇ ਦੱਸਿਆ ਕਿ 2007 'ਚ ਜੁਝਾਰ ਨੇ ਉਸ ਨੂੰ ਫਿਰ ਭਾਰਤ ਬੁਲਾਇਆ ਅਤੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਦੋਵਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ, ਬਾਅਦ 'ਚ ਪਰਿਵਾਰ ਆਪ ਹੀ ਰਾਜ਼ੀ ਹੋ ਜਾਵੇਗਾ। ਇਸ ਦੌਰਾਨ ਜੁਝਾਰ ਨੇ ਕਿਹਾ ਕਿ ਮੈਂ ਗਾਇਕ ਹਾਂ, ਇਸ ਲਈ ਉਹ ਲੋਕਾਂ ਦੇ ਸਾਹਮਣੇ ਦਿਖਾਵਾ ਕਰਕੇ ਵਿਆਹ ਨਹੀਂ ਕਰਨਾ ਚਾਹੁੰਦਾ।
ਔਰਤ ਨੇ ਦੱਸਿਆ ਕਿ ਮੈਂ ਜੁਝਾਰ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਸਾਦਾ ਵਿਆਹ ਕਰਵਾ ਲਿਆ। ਜਿਸ ਦੀ ਫੋਟੋ ਉਸ ਕੋਲ ਹੈ, ਜਦੋਂ ਕਿ ਜੁਝਾਰ ਨੇ ਵਿਆਹ ਦੇ ਬਰਾਤ ਦੀ ਫੋਟੋ ਇਹ ਕਹਿ ਕੇ ਨਹੀਂ ਦਿੱਤੀ ਕਿ ਫੋਟੋ ਦਾ ਪ੍ਰਿੰਟ ਖਰਾਬ ਹੋ ਗਿਆ ਹੈ। ਦੋਵੇਂ ਵਿਆਹ ਤੋਂ 20 ਦਿਨਾਂ ਬਾਅਦ ਕੈਨੇਡਾ ਚਲੇ ਗਏ ਸਨ। ਪਰ ਕੁਝ ਦਿਨਾਂ ਬਾਅਦ ਜੁਝਾਰ ਭਾਰਤ ਵਾਪਸ ਆ ਗਿਆ। ਭਾਰਤ ਵਿੱਚ ਕਾਰੋਬਾਰ ਕਰਨ ਲਈ ਉਸ ਨੇ 30 ਲੱਖ ਰੁਪਏ ਦਾ ਡਰਾਫਟ ਬਣਾ ਕੇ ਜੁਝਾਰ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਉਹ ਅਤੇ ਜੁਝਾਰ ਕਪੂਰਥਲਾ ਰਹਿਣ ਲੱਗੇ। ਜਿੱਥੇ ਜੁਝਾਰ ਨੇ ਜਾਇਦਾਦ ਖਰੀਦਣ ਦੇ ਨਾਂਅ 'ਤੇ ਉਸ ਨਾਲ ਪੈਸੇ ਦੀ ਠੱਗੀ ਮਾਰੀ।
ਔਰਤ ਨੇ ਦੱਸਿਆ ਕਿ ਹੁਣ ਜਦੋਂ ਉਹ ਸਤੰਬਰ 2024 'ਚ ਭਾਰਤ ਆਈ ਤਾਂ ਜੁਝਾਰ ਨੇ ਉਸ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਪੰਜਾਬ ਆਈ ਤਾਂ ਉਹ ਉਸਨੂੰ ਮਾਰ ਦੇਣਗੇ, ਜਿਸ ਤੋਂ ਬਾਅਦ ਐਨਆਰਆਈ ਮਹਿਲਾ ਨੇ ਜੁਝਾਰ ਖ਼ਿਲਾਫ਼ ਕੇਸ ਦਰਜ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ: