Karan Aujla Attacked During Ongoing Show: ਪੰਜਾਬੀ ਗਾਇਕ ਕਰਨ ਔਜਲਾ ਇਸ ਸਮੇਂ ਉੱਚ ਪੱਧਰ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ 'ਬੈਡ ਨਿਊਜ਼' ਵਿੱਚ ਗੀਤ 'ਤੌਬਾ ਤੌਬਾ' ਗਾ ਕੇ ਉਨ੍ਹਾਂ ਨੇ ਦੇਸ਼ ਹੀ ਨਹੀਂ ਵਿਦੇਸ਼ੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੀ ਜਗ੍ਹਾਂ ਬਣਾ ਲਈ ਹੈ।
ਇਸ ਸਮੇਂ ਗਾਇਕ ਲਾਈਵ ਸ਼ੋਅ ਲਈ ਲੰਡਨ 'ਚ ਹਨ, ਇਸ ਸਭ ਦੇ ਵਿਚਕਾਰ ਗਾਇਕ ਕਰਨ ਔਜਲਾ ਬਾਰੇ ਇੱਕ ਅਜਿਹੀ ਗੱਲ ਸੁਣਨ ਨੂੰ ਮਿਲ ਰਹੀ ਹੈ, ਜਿਸ ਨੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਗਾਇਕ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਦਰਅਸਲ, ਸ਼ੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਲਾਇਵ ਕੰਸਰਟ ਕਰਦੇ ਨਜ਼ਰੀ ਪੈ ਰਹੇ ਹਨ ਅਤੇ ਆਪਣੇ ਗੀਤਾਂ ਉਤੇ ਸਭ ਨੂੰ ਨੱਚਾ ਰਹੇ ਹਨ, ਪਰ ਅਚਾਨਕ ਕੰਸਰਟ ਵਿੱਚ ਮੌਜੂਦ ਇੱਕ ਫੈਨ ਵੱਲੋਂ ਗਾਇਕ ਉਤੇ ਬੂਟ ਸੁੱਟ ਦਿੱਤਾ ਜਾਂਦਾ ਹੈ, ਇਹ ਬੂਟ ਪੂਰੀ ਤਰ੍ਹਾਂ ਨਾਲ ਗਾਇਕ ਦੇ ਮੂੰਹ ਉਤੇ ਆ ਕੇ ਵੱਜਦਾ ਹੈ।
I just want to clear you everyone the guy who threw shoe at karan aujla he just wants him to sign on that shoe so that he threw that shoe on him so please don't promote a fake news. And that's not a Way to get autograph of any artist you can't do like that #karanaujla pic.twitter.com/g2ON2BKMjv
— K.A (@aujlafc2185) September 7, 2024
ਇਸ ਤੋਂ ਬਾਅਦ ਗਾਇਕ ਸਭ ਨੂੰ ਕਹਿੰਦੇ ਹਨ ਕਿ ਇਹ ਕਿਸ ਨੇ ਕੀਤਾ ਹੈ, ਮੈਂ ਤੁਹਾਡੀ ਇੱਜ਼ਤ ਕਰਦਾ ਹਾਂ, ਤੁਸੀਂ ਮੇਰੀ ਇੱਜ਼ਤ ਕਰੋ, ਇਸ ਤਰ੍ਹਾਂ ਨਾ ਕਰੋ। ਮੈਂ ਇੰਨ੍ਹਾਂ ਬੁਰਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ਮੂੰਹ ਉਤੇ ਬੂਟ ਸੁੱਟੋ। ਜੇਕਰ ਕੋਈ ਦਿੱਕਤ ਹੈ ਤਾਂ ਸਿੱਧਾ ਉਪਰ ਸਟੇਜ ਉਤੇ ਆ ਜਾਓ ਅਤੇ ਗੱਲ ਕਰੋ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਸੁਰੱਖਿਆ ਗਾਰਡ ਨੇ ਬੂਟ ਸੁੱਟਣ ਵਾਲੇ ਵਿਅਕਤੀ ਨੂੰ ਫੜ ਲਿਆ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਗਾਇਕ ਕਰਨ ਔਜਲਾ ਅਤੇ ਉਸ ਦੀ ਟੀਮ ਦੀ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਹੈ। ਪਰ ਇਸ ਸੰਬੰਧੀ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
Somebody threw a shoe at Karan Aujla during a concert in London. pic.twitter.com/OKszJWTZB9
— Gagandeep Singh (@Gagan4344) September 7, 2024
ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਾਇਕ ਗੀਤ 'ਤੌਬਾ ਤੌਬਾ' ਨਾਲ ਚਰਚਾ ਵਿੱਚ ਆਏ ਸਨ, ਇਸ ਤੋਂ ਇਲਾਵਾ ਗਾਇਕ ਆਏ ਦਿਨ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ਉਤੇ ਛਾਏ ਰਹਿੰਦੇ ਹਨ।
ਇਹ ਵੀ ਪੜ੍ਹੋ: