ETV Bharat / entertainment

ਅਮਰੀਕਾ ਟੂਰ ਲਈ ਤਿਆਰ ਗੁਰਦਾਸ ਮਾਨ, ਗ੍ਰੈਂਡ ਸ਼ੋਅਜ ਦਾ ਬਣਨਗੇ ਹਿੱਸਾ - Punjabi Singer Gurdas Maan

author img

By ETV Bharat Entertainment Team

Published : Jul 17, 2024, 11:28 AM IST

Punjabi Singer Gurdas Maan: ਪੰਜਾਬੀ ਗਾਇਕ ਗੁਰਦਾਸ ਮਾਨ ਇਸ ਸਮੇਂ ਆਪਣੇ ਅਮਰੀਕਾ ਟੂਰ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੇ ਹਨ, ਜਿਸ ਦਾ ਅਕਤੂਬਰ ਵਿੱਚ ਅਗਾਜ਼ ਹੋਵੇਗਾ।

Punjabi Singer Gurdas Maan
Punjabi Singer Gurdas Maan (facebook)

ਚੰਡੀਗੜ੍ਹ: ਪੰਜਾਬ ਅਤੇ ਪੰਜਾਬੀਅਤ ਦਾ ਮਾਣ ਮੰਨੇ ਜਾਂਦੇ ਅਜ਼ੀਮ ਗਾਇਕ ਗੁਰਦਾਸ ਮਾਨ ਅਪਣੇ ਨਵੇਂ ਅਮਰੀਕਾ ਟੂਰ ਲਈ ਤਿਆਰ ਹਨ, ਜੋ ਉਥੋਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਜਾ ਰਹੇ ਕਈ ਗ੍ਰੈਂਡ ਸ਼ੋਅਜ ਦਾ ਹਿੱਸਾ ਬਣਨਗੇ।

'ਅੱਖੀਆਂ ਉਡੀਕਦੀਆਂ' ਟਾਈਟਲ ਅਧੀਨ ਆਯੋਜਿਤ ਕੀਤੀ ਜਾ ਰਹੀ ਇਸ ਸ਼ੋਅਜ ਲੜੀ ਦੀ ਸ਼ੁਰੂਆਤ 05 ਅਕਤੂਬਰ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਅਤੇ ਆਲੀਸ਼ਾਨ ਸ਼ਹਿਰ ਨਿਊਯਾਰਕ ਤੋਂ ਹੋਵੇਗੀ, ਜਿੱਥੋਂ ਦੇ ਗੋਲਡਨ ਆਡੀਟੋਰੀਅਮ ਵਿਖੇ ਹੋਣ ਵਾਲੇ ਮੇਘਾ ਸ਼ੋਅ ਨਾਲ ਇਸ ਟੂਰ ਦਾ ਰਸਮੀ ਅਤੇ ਸ਼ਾਨਦਾਰ ਆਗਾਜ਼ ਕੀਤਾ ਜਾਵੇਗਾ।

ਉਪਰੰਤ ਅਗਲੇ ਪੜਾਵਾਂ ਅਧੀਨ 06 ਅਕਤੂਬਰ ਨੂੰ ਇਸੇਮਨ ਸੈਂਟਰ (ਡਲਾਸ), 12 ਨੂੰ ਬੇਕਰਜ਼ਫੀਲਡ, 19 ਨੂੰ (ਸਟੋਕਟੋਨ), 20 ਨੂੰ (ਸਲੇਮ) 26 ਨੂੰ (ਸੈਨਜੌਂਸ) ਅਤੇ 27 ਜੁਲਾਈ ਨੂੰ (ਸਿਆਟਲ) ਵਿਖੇ ਇੰਨ੍ਹਾਂ ਲਾਈਵ ਕੰਸਰਟ ਦਾ ਆਯੋਜਨ ਵੱਡੇ ਪੱਧਰ ਉੱਪਰ ਹੋਵੇਗਾ, ਜਿਸ ਲਈ ਪ੍ਰਬੰਧਕ ਟੀਮਾਂ ਵੱਲੋਂ ਸਾਰੀਆਂ ਤਿਆਰੀਆਂ ਨੂੰ ਤੇਜ਼ੀ ਨਾਲ ਸੰਪੂਰਨ ਕੀਤੇ ਜਾਣ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ।

ਸਾਲ 1980 ਵਿੱਚ ਡੀਡੀ ਨੈਸ਼ਨਲ ਵੱਲੋਂ ਪੇਸ਼ ਕੀਤੇ ਗਏ ਗਾਣੇ "ਦਿਲ ਦਾ ਮਮਲਾ ਹੈ" ਨਾਲ ਹਿੰਦੀ ਸੰਗੀਤ ਜਗਤ ਵਿੱਚ ਆਮਦ ਕਰਨ ਵਾਲੇ ਇਹ ਅਜ਼ੀਮ ਓ ਤਰੀਨ ਗਾਇਕ ਹਾਲੀਆ ਸਮੇਂ ਦੇ ਕੁਝ ਗਾਇਕੀ ਅਤੇ ਸਿਨੇਮਾ ਠਹਿਰਾਵ ਬਾਅਦ ਇੱਕ ਵਾਰ ਮੁੜ ਕਾਫ਼ੀ ਸਰਗਰਮ ਹੁੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣਾ ਨਵਾਂ ਗਾਣਾ ਵੀ ਜਲਦ ਸੰਗੀਤਕ ਮਾਰਕੀਟ ਵਿਚ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦੇ ਸੰਗੀਤਕ ਵੀਡੀਓ ਦਾ ਫਿਲਮਾਂਕਣ ਵੀ ਆਖਰੀ ਛੋਹਾਂ ਵੱਲ ਵੱਧ ਰਿਹਾ ਹੈ।

ਮੂਲ ਰੂਪ ਵਿੱਚ ਮਾਲਵਾ ਦੇ ਸਰਹੱਦੀ ਕਸਬੇ ਗਿੱਦੜਬਾਹਾਂ ਨਾਲ ਸੰਬੰਧਤ ਇਹ ਆਹਲਾ ਦਰਜਾ ਫਨਕਾਰ ਪੰਜਾਬੀ ਮਿਊਜ਼ਿਕ ਅਤੇ ਸਿਨੇਮਾ ਇੰਡਸਟਰੀ ਵਿੱਚ ਚਾਰ ਦਹਾਕਿਆਂ ਤੋਂ ਵੀ ਵੱਧ ਦਾ ਪੈਂਡਾ ਸਫਲਤਾਪੂਰਵਕ ਕਰ ਚੁੱਕੇ ਹਨ ਅਤੇ ਹੈਰਾਨੀਜਨਕ ਇਹ ਵੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਦੀ ਨਯਾਬ ਗਾਇਨ ਸ਼ੈਲੀ ਦਾ ਜਲਵਾ ਪੰਜਾਬ ਤੋਂ ਲੈ ਸੱਤ ਸੁਮੰਦਰ ਪਾਰ ਤੱਕ ਜਿਓ ਦਾ ਤਿਓ ਕਾਇਮ ਹੈ, ਜਿੰਨ੍ਹਾਂ ਦੇ ਘੱਟ ਹੋਣ ਦੀ ਬਜਾਏ ਦਿਨੋਂ ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਦਰਸ਼ਕ ਦਾਇਰੇ ਦਾ ਅਹਿਸਾਸ ਕਰਵਾਉਣ ਜਾ ਰਹੇ ਹਨ ਉਕਤ ਸੋਅਜ਼, ਜਿੰਨ੍ਹਾਂ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਲੈ ਕੇ ਇਹ ਬੇਮਿਸਾਲ ਗਾਇਕ ਕਾਫ਼ੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.