ਚੰਡੀਗੜ੍ਹ: 'ਜੀ ਪੰਜਾਬੀ' ਉਤੇ ਇੰਨੀਂ ਦਿਨੀਂ ਆਨ ਏਅਰ ਸੀਰੀਅਲ 'ਸਹਿਜਵੀਰ' ਨੇ ਆਪਣੇ 100 ਐਪੀਸੋਡ ਦਾ ਸਫ਼ਰ ਪਾਰ ਕਰ ਲਿਆ ਹੈ, ਜਿਸ ਦੀ ਖੁਸ਼ੀ ਨੂੰ ਸਾਰੇ ਕਲਾਕਾਰਾਂ ਅਤੇ ਟੀਮ ਮੈਂਬਰਾਂ ਵੱਲੋਂ ਜਸ਼ਨ ਮਨਾ ਕੇ ਇੱਕ ਦੂਜੇ ਨਾਲ ਸਾਂਝਾ ਕੀਤਾ ਗਿਆ।
'ਜੀ ਪੰਜਾਬੀ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਸ਼ੈਲੀ ਸੁਮਨ, ਸੁਮਨ ਗੋਇਲ ਦੁਆਰਾ ਨਿਰਮਿਤ ਕੀਤੇ ਗਏ ਇਸ ਪਰਿਵਾਰਕ, ਡਰਾਮਾ ਅਤੇ ਐਕਸ਼ਨ-ਥ੍ਰਿਲਰ ਸ਼ੋਅ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜੋ ਟਾਪ ਟੀਆਰਪੀ ਪੰਜਾਬੀ ਸੀਰੀਅਲਜ਼ ਦੀ ਸ਼੍ਰੇਣੀ ਵਿੱਚ ਵੀ ਅਪਣੀ ਮੋਹਰੀ ਅਤੇ ਪ੍ਰਭਾਵੀ ਉਪ-ਸਥਿਤੀ ਲਗਾਤਰ ਕਰਵਾ ਰਿਹਾ ਹੈ।
ਲੋਕਪ੍ਰਿਯਤਾ ਦੇ ਨਵੇਂ ਅਯਾਮ ਸਥਾਪਿਤ ਕਰਦੇ ਜਾ ਇਸ ਸੀਰੀਅਲ ਵਿੱਚ ਪ੍ਰਤਿਭਾਵਾਨ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਸੁਰ ਅਤੇ ਉਭਰਦੀ ਅਤੇ ਚਰਚਿਤ ਅਦਾਕਾਰਾ ਜਸਮੀਤ ਕੌਰ ਗਾਗਰੇ ਵੱਲੋਂ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਉਜਾਲਾ ਬਭੋਰਿਆ, ਰੋਬਿਨ ਡਡਵਾਲ ਆਦਿ ਜਿਹੇ ਮੰਝੇ ਹੋਏ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
ਪੰਜਾਬ ਦੇ ਮੋਹਾਲੀ ਅਤੇ ਖਰੜ ਲਾਗਲੇ ਇਲਾਕਿਆਂ ਵਿੱਚ ਫਿਲਮਾਏ ਜਾ ਰਹੇ ਸੀ ਇਸ ਦਿਲਚਸਪ ਸੀਰੀਅਲ ਵਿੱਚ ਲੀਡਿੰਗ ਰੋਲ ਪਲੇ ਕਰ ਰਹੇ ਅਦਾਕਾਰ ਰਮਨਦੀਪ ਸਿੰਘ ਸੁਰ ਹਾਲ ਹੀ ਵਿੱਚ ਸਾਹਮਣੇ ਆਈ ਪੰਜਾਬੀ ਵੈੱਬ ਸੀਰੀਜ਼ 'ਝੁੰਗੀਆਂ ਰੋਡ' ਵਿੱਚ ਨਿਭਾਈ ਅਹਿਮ ਅਤੇ ਲੀਡ ਭੂਮਿਕਾ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ, ਜੋ ਛੋਟੇ ਪਰਦੇ, ਵੈੱਬ ਸੀਰੀਜ਼ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ।
- 'ਕੈਰੀ ਆਨ ਜੱਟਾ 3' ਤੋਂ ਲੈ ਕੇ 'ਜੱਟ ਐਂਡ ਜੂਲੀਅਟ 3' ਤੱਕ, ਇਹ ਹਨ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ - Highest Grossing Punjabi Movies
- ਅੱਠ ਸਾਲਾਂ ਬਾਅਦ ਇਸ ਪੰਜਾਬੀ ਫਿਲਮ 'ਚ ਨਜ਼ਰ ਆਉਣਗੇ ਸੁਨੀਲ ਗਰੋਵਰ, ਜਲਦ ਹੋਵੇਗੀ ਰਿਲੀਜ਼ - Sunil Grover
- OMG!...ਭਾਰਤੀ ਸਿੰਘ ਦਾ ਯੂਟਿਊਬ ਚੈਨਲ ਹੋਇਆ ਹੈਕ, 'ਲਾਫਟਰ ਕੁਈਨ' ਨੇ ਸੁਣਾਈ ਹੱਡਬੀਤੀ - Bharti Singh
ਮੂਲ ਰੂਪ ਵਿੱਚ ਦੁਆਬੇ ਦੇ ਫਗਵਾੜਾ ਨਾਲ ਸੰਬੰਧਤ ਇਹ ਹੋਣਹਾਰ ਕੁਝ ਹੀ ਸਮੇਂ ਵਿੱਚ ਅਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਿਹਾ ਹੈ, ਜੋ 'ਉਡਾਰੀਆਂ', 'ਸਵਰਨ ਘਰ', 'ਸਾਂਝਾ ਸੁਫਨਾ' ਆਦਿ ਜਿਹੇ ਵੱਡੇ ਅਤੇ ਲੋਕਪ੍ਰਿਯ ਸੀਰੀਅਲਜ਼ ਤੋਂ ਇਲਾਵਾ ਪੀਟੀਸੀ ਕ੍ਰਾਈਮ ਸੀਰੀਜ਼ 'ਖਬਰਦਾਰ' ਆਦਿ 'ਚ ਵੀ ਅਪਣੀ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।
ਮੇਨ ਸਟ੍ਰੀਮ ਦੇ ਨਾਲ-ਨਾਲ ਆਫ-ਬੀਟ ਫਿਲਮਾਂ ਵਿੱਚ ਵੀ ਜਲਦ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਇਸ ਸ਼ਾਨਦਾਰ ਅਦਾਕਾਰ ਨੇ ਅਪਣੀਆਂ ਆਗਾਮੀ ਯੋਜਨਾਵਾਂ ਨੂੰ ਲੈ ਈਟੀਵੀ ਭਾਰਤ ਨਾਲ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਸੀਰੀਅਲ ਅਤੇ ਵੈੱਬ ਸੀਰੀਜ਼ ਦਾ ਵੀ ਉਹ ਲੀਡਿੰਗ ਹਿੱਸਾ ਬਣਨ ਜਾ ਰਿਹਾ ਹੈ, ਜਿੰਨ੍ਹਾਂ ਦੇ ਇਹ ਮਹੱਤਵਪੂਰਨ ਪ੍ਰੋਜੈਕਟ ਵੀ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੇ ਹਨ।