Karan Aujla takes Trendsetter Award: ਪੰਜਾਬੀ ਗਾਇਕ ਕਰਨ ਔਜਲਾ ਦੀ ਸਫ਼ਲਤਾ ਦੇ ਸਿਤਾਰੇ ਇਸ ਸਮੇਂ ਅਸਮਾਨ ਛੂਹ ਰਹੇ ਹਨ। ਗਾਇਕ ਦੇ ਗੀਤ ਭਾਰਤ ਦੇ ਹਰ ਬੰਦੇ ਦੀ ਜ਼ੁਬਾਨ ਉਤੇ ਹਨ। ਕਈ ਵੱਡੇ ਖਿਡਾਰੀ ਤਾਂ ਗਾਇਕ ਦੇ ਗੀਤਾਂ ਦੇ ਕਾਫੀ ਵੱਡੇ ਪ੍ਰਸ਼ੰਸ਼ਕ ਹਨ।
ਹੁਣ ਇਸ ਸਭ ਦੇ ਵਿਚਕਾਰ ਗਾਇਕ ਕਰਨ ਔਜਲਾ ਨੇ ਆਈਫਾ ਐਵਾਰਡ ਹਾਸਲ ਕੀਤਾ ਹੈ, ਜਿਸ ਨਾਲ ਗਾਇਕ ਨੇ ਇੱਕ ਵਾਰ ਫਿਰ ਪੰਜਾਬੀ ਗੀਤਾਂ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਗਾਇਕ ਨੇ ਇਸ ਵਿੱਚ ਸਾਲ ਦਾ ਅੰਤਰਰਾਸ਼ਟਰੀ ਟ੍ਰੈਂਡਸੈਟਰ ਐਵਾਰਡ ਜਿੱਤਿਆ, ਜੋ ਕਿ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ।
ਤੁਹਾਨੂੰ ਦੱਸ ਦੇਈਏ ਕਿ ਗਾਇਕ ਕਰਨ ਔਜਲਾ ਪੰਜਾਬੀ ਸੰਗੀਤ ਜਗਤ ਦੇ ਅਜਿਹੇ ਗਾਇਕ ਹਨ, ਜਿੰਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਹੀ ਪ੍ਰਸਿੱਧ ਹੋ ਜਾਂਦੇ ਹਨ। ਹਾਲ ਹੀ ਵਿੱਚ ਗਾਇਕ ਨੇ ਬਾਲੀਵੁੱਡ ਫਿਲਮ 'ਬੈਡ ਨਿਊਜ਼' ਵਿੱਚ 'ਤੌਬਾ ਤੌਬਾ' ਨਾਲ ਸਭ ਦੇ ਦਿਲਾਂ ਉਤੇ ਰਾਜ ਕੀਤਾ। ਇਸ ਗੀਤ ਉਤੇ ਦੇਸ਼ ਤੋਂ ਇਲਾਵਾ ਕਈ ਵਿਦੇਸ਼ੀ ਹਸਤੀਆਂ ਨੇ ਵੀ ਵੀਡੀਓ ਬਣਾਈਆਂ।
ਇਸ ਦੌਰਾਨ ਜੇਕਰ ਗਾਇਕ ਕਰਨ ਔਜਲਾ ਬਾਰੇ ਹੋਰ ਗੱਲ ਕਰੀਏ ਤਾਂ ਪਿਛਲੀ ਵਾਰ ਗਾਇਕ ਚੱਲਦੇ ਸ਼ੋਅ ਦੌਰਾਨ ਬੂਟ ਸੁੱਟੇ ਜਾਣ ਕਰਕੇ ਚਰਚਾ ਵਿੱਚ ਆਏ ਸਨ। ਦਰਅਸਲ, ਗਾਇਕ ਲਾਇਵ ਕੰਸਰਟ ਦੌਰਾਨ ਆਪਣੇ ਗੀਤਾਂ ਉਤੇ ਸਭ ਨੂੰ ਨੱਚਾ ਰਹੇ ਹਨ, ਪਰ ਅਚਾਨਕ ਕੰਸਰਟ ਵਿੱਚ ਮੌਜੂਦ ਇੱਕ ਫੈਨ ਵੱਲੋਂ ਗਾਇਕ ਉਤੇ ਬੂਟ ਸੁੱਟ ਦਿੱਤਾ ਜਾਂਦਾ ਹੈ, ਇਹ ਬੂਟ ਪੂਰੀ ਤਰ੍ਹਾਂ ਨਾਲ ਗਾਇਕ ਦੇ ਮੂੰਹ ਉਤੇ ਆ ਕੇ ਵੱਜਦਾ ਹੈ।
ਇਸ ਦੌਰਾਨ ਜੇਕਰ ਦੁਬਾਰਾ ਆਈਫਾ 2024 ਦੀ ਗੱਲ ਕਰੀਏ ਤਾਂ ਤਿੰਨ ਦਿਨਾਂ ਜਸ਼ਨ ਦੀ ਸ਼ੁਰੂਆਤ 27 ਸਤੰਬਰ ਨੂੰ ਆਈਫਾ ਉਤਸਵਮ ਨਾਲ ਹੋਈ, ਜੋ ਕਿ ਦੱਖਣੀ ਫਿਲਮ ਉਦਯੋਗ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਨੂੰ ਸਮਰਪਿਤ ਇੱਕ ਸਮਾਗਮ ਸੀ।
ਫਿਰ ਦੂਜੇ ਦਿਨ ਸ਼ਾਹਰੁਖ, ਕਰਨ, ਰੇਖਾ, ਅਨੰਨਿਆ ਪਾਂਡੇ, ਜਾਹਨਵੀ ਕਪੂਰ ਅਤੇ ਵਿੱਕੀ ਕੌਸ਼ਲ ਨੇ ਵੀ ਇਵੈਂਟ ਵਿੱਚ ਸ਼ਿਰਕਤ ਕੀਤੀ। ਆਈਫਾ 2024 ਦੀ ਸਮਾਪਤੀ 29 ਸਤੰਬਰ ਨੂੰ ਆਈਫਾ ਰੌਕਸ ਨਾਲ ਹੋਈ, ਜਿਸ ਵਿੱਚ ਗਾਇਕ ਨੇ ਅੰਤਰਰਾਸ਼ਟਰੀ ਟ੍ਰੈਂਡਸੈਟਰ ਐਵਾਰਡ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ: