ETV Bharat / entertainment

ਆਗਾਜ਼ ਵੱਲ ਵਧੀ ਪੰਜਾਬੀ ਫ਼ਿਲਮ 'ਅਕਾਲ', ਪ੍ਰੀ ਪ੍ਰੋਡੋਕਸ਼ਨ ਕਾਰਜ ਹੋਏ ਸ਼ੂਰੂ - PUNJABI NEW MOVIE AKAL

ਪੰਜਾਬੀ ਫ਼ਿਲਮ 'ਅਕਾਲ' ਆਗਾਜ਼ ਵੱਲ ਵਧ ਗਈ ਹੈ। ਪ੍ਰੀ ਪ੍ਰੋਡੋਕਸ਼ਨ ਕਾਰਜ ਹੋ ਗਏ ਹਨ। ਬਾਲੀਵੁੱਡ ਕਲਾਕਾਰ ਵੀ ਇਸ ਫਿਲਮ ਦਾ ਹਿੱਸਾ ਬਣਨਗੇ।

Punjabi New Movie Akal
Punjabi New Movie Akal (ਆਗਾਜ਼ ਵੱਲ ਵਧੀ ਪੰਜਾਬੀ ਫ਼ਿਲਮ 'ਅਕਾਲ')
author img

By ETV Bharat Entertainment Team

Published : Oct 16, 2024, 2:30 PM IST

ਚੰਡੀਗੜ੍ਹ: ਪੰਜਾਬੀ ਸਿਨੇਮਾਂ ਦੇ ਸੁਪਰ ਸਟਾਰ ਸਟਾਰ, ਨਿਰਮਾਤਾ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਵੱਲੋ ਬੀਤੇ ਦਿਨੀ ਐਲਾਨੀ ਗਈ ਪੰਜਾਬੀ ਫ਼ਿਲਮ 'ਅਕਾਲ' ਸ਼ੂਟਿੰਗ ਆਗਾਜ਼ ਵੱਲ ਵਧ ਚੁੱਕੀ ਹੈ, ਜਿਸ ਦੀਆਂ ਪ੍ਰੀ -ਪ੍ਰੋਡੋਕਸ਼ਨ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰ ਰਹੀ ‘ਅਰਦਾਸ ਸਰਬੱਤ ਦੇ ਭਲ਼ੇ ਦੀ’ ਨੂੰ ਮਿਲੇ ਬੰਪਰ ਰਿਸਪਾਂਸ ਬਾਅਦ ਇੰਨੀ ਦਿਨੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਬਾਲੀਵੁੱਡ ਕਲਾਕਾਰ ਵੀ ਫਿਲਮ ਦਾ ਹਿੱਸਾ

ਅਦਾਕਾਰ ਗਿੱਪੀ ਗਰੇਵਾਲ, ਜਿਨ੍ਹਾਂ ਵੱਲੋ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਦੀਆਂ ਫਿਲਮ ਸਿਰਜਣ ਗਤੀਵਿਧੀਆ ਨੂੰ ਹੁਣ ਹੋਰ ਰਫ਼ਤਾਰ ਦੇ ਦਿੱਤੀ ਗਈ ਹੈ, ਜਿਸ ਸਬੰਧੀ ਉਨਾਂ ਦੀ ਟੀਮ ਵੱਲੋ ਆਰੰਭੀਆਂ ਸਿਨੇਮਾਂ ਸਰਗਰਮੀਆਂ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ। ਉਕਤ ਫ਼ਿਲਮ, ਜੋ ਕਾਫ਼ੀ ਵਿਸ਼ਾਲ ਕੈਨਵਸ ਅਤੇ ਬਿਗ ਸੈੱਟਅਪ ਅਧੀਨ ਵਜੂਦ ਵਿਚ ਲਿਆਂਦੀ ਜਾ ਰਹੀ ਹੈ ਜਿਸ ਵਿਚ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਕਲਾਕਾਰਾਂ ਦਾ ਵੀ ਇਕ ਵਾਰ ਫਿਰ ਸ਼ਾਨਦਾਰ ਸੁਮੇਲ ਵੇਖਣ ਨੂੰ ਮਿਲੇਗਾ।

Punjabi New Movie Akal
ਆਗਾਜ਼ ਵੱਲ ਵਧੀ ਪੰਜਾਬੀ ਫ਼ਿਲਮ 'ਅਕਾਲ' (ਸੋਸ਼ਲ ਮੀਡੀਆ)

ਅਗਲੇ ਸਾਲ ਵਿਸਾਖੀ ਮੌਕੇ ਹੋਵੇਗੀ ਰਿਲੀਜ਼

ਅਗਲੇ ਵਰ੍ਹੇ 2025 ਦੀ ਵਿਸਾਖੀ (10 ਅਪ੍ਰੈਲ) ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਉਕਤ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖੈਰਾ ਲੀਡ ਜੋੜੀ ਵਜੋ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਮੀਤਾ ਵਸ਼ਿਸ਼ਠ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਰੋਲ ਪਲੇ ਕਰਨਗੇ। ਪਾਲੀਵੁੱਡ ਦੀਆਂ ਬਹੁ-ਚਰਚਿਤ ਫਿਲਮਾਂ ਵਿੱਚ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਉਕਤ ਫ਼ਿਲਮ ਦਾ ਬਾਲੀਵੁੱਡ ਅਦਾਕਾਰ ਨਿਕਤਨ ਧੀਰ ਵੀ ਖਾਸ ਆਕਰਸ਼ਨ ਹੋਣਗੇ, ਜੋ ਸ਼ਾਹਰੁਖ ਖਾਨ - ਦੀਪਿਕਾ ਪਾਦੁਕੋਣ ਸਟਾਰਰ ਅਤੇ ਰੋਹਿਤ ਸ਼ੈਟੀ ਦੁਆਰਾ ਨਿਰਦੇਸ਼ਤ 'ਚੈਨਈ ਐਕਸਪ੍ਰੈੱਸ' ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ।

ਅੱਜ ਕੱਲ੍ਹ ਉਹ ਅਜੈ ਦੇਵਗਣ ਦੀ ਆਨ ਫਲੋਰ ਹਿੰਦੀ ਸੀਕੁਅਲ ਫ਼ਿਲਮ 'ਸਨ ਆਫ ਸਰਦਾਰ 2' ਵਿਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜੋ ਅਪਣੀ ਉਕਤ ਪਹਿਲੀ ਪੰਜਾਬੀ ਫ਼ਿਲਮ ਨਾਲ ਪੰਜਾਬੀ ਸਿਨੇਮਾਂ ਚ ਵੀ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ। ਪਾਲੀਵੁੱਡ ਗਲਿਆਰਿਆ ਵਿਚ ਨਿਰਮਾਣ ਪੜ੍ਹਾਅ ਤੋੰ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਣ ਚੁੱਕੀ ਉਕਤ ਫ਼ਿਲਮ ਦਾ ਸੰਗੀਤ ਬਾਲੀਵੁੱਡ ਦੀ ਨਾਮੀ ਗਿਰਾਮੀ ਸੰਗ਼ੀਤਕਾਰ ਤਿੱਕੜੀ ਸ਼ੰਕਰ-ਅਹਿਸਾਨ-ਲੋਏ ਤਿਆਰ ਕਰ ਰਹੇ ਹਨ, ਜਦਕਿ ਗੀਤਾਂ ਦੀ ਰਚਨਾ ਹੈਪੀ ਰਾਏਕੋਟੀ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.