ETV Bharat / entertainment

ਧੂੰਮਾਂ ਪਾਉਣ ਲਈ ਤਿਆਰ ਪੰਜਾਬੀ ਫਿਲਮ 'ਆਨ ਦਾ ਵੇਅ', ਸੋਸ਼ਲ ਮੀਡੀਆ ਪਲੇਟਫ਼ਾਰਮ ਉਤੇ ਹੋਵੇਗੀ ਰਿਲੀਜ਼ - Punjabi Film On The Way

author img

By ETV Bharat Entertainment Team

Published : Aug 2, 2024, 12:21 PM IST

Punjabi Film On The Way: ਹਾਲ ਹੀ ਵਿੱਚ ਐਲਾਨੀ ਗਈ ਨਵੀਂ ਪੰਜਾਬੀ ਫਿਲਮ 'ਆਨ ਦਾ ਵੇਅ' ਰਿਲੀਜ਼ ਲਈ ਤਿਆਰ ਹੈ, ਜੋ ਕਿ ਜਲਦ ਹੀ ਸ਼ੋਸ਼ਲ ਮੀਡੀਆ ਪਲੇਟਫਾਰਮ ਉਤੇ ਰਿਲੀਜ਼ ਕਰ ਦਿੱਤੀ ਜਾਵੇਗੀ।

Punjabi Film On The Way
Punjabi Film On The Way (facebook)

ਚੰਡੀਗੜ੍ਹ: ਪੰਜਾਬੀ ਸਿਨੇਮਾ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਐਕਸਪੈਰੀਮੈਂਟਲ ਸਿਰਜਨਾ ਦਾ ਰੁਝਾਨ ਲਗਾਤਾਰ ਹੋਰ ਜ਼ੋਰ ਫੜ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਇਸ ਖਿੱਤੇ ਨੂੰ ਪ੍ਰਭਾਵੀ ਰੂਪ ਦੇ ਰਹੀਆਂ ਫਿਲਮਾਂ ਵਿੱਚ ਹੀ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਪੰਜਾਬੀ ਫਿਲਮ 'ਆਨ ਦਾ ਵੇਅ', ਜੋ ਕੱਲ੍ਹ 03 ਅਗਸਤ 2024 ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਉਪਰ ਰਿਲੀਜ਼ ਹੋ ਰਹੀ ਹੈ।

'ਸਵਰਨ ਪ੍ਰੋਡੋਕਸ਼ਨ' ਅਤੇ 'ਬ੍ਰਾਈਟ ਸਨੋਅ ਪ੍ਰਾਈ. ਲਿਮਿ.' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦੇ ਕੈਮਰਾਮੈਨ ਅਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਹਨ। ਥ੍ਰਿਲਰ-ਡਰਾਮਾ ਵਿਸ਼ੇ ਸਾਰ ਅਧੀਨ ਬਣਾਈ ਗਈ ਇਸ ਫਿਲਮ ਦੇ ਪੇਸ਼ ਕਰਤਾ ਸਵਰਨ ਬਰਨਾਲਾ, ਲੇਖਕ ਮਨਵਿੰਦਰ ਗਿੱਲ, ਸੰਪਾਦਕ ਯਾਦ ਔਲਖ, ਪੋਸਟ ਪ੍ਰੋਡਕਸ਼ਨ ਹੈੱਡ ਮਨਦੀਪ ਕੰਬੋਜ, ਬੈਕਗਰਾਊਂਡ ਸਕੋਰਰ ਪ੍ਰਕਾਸ਼ ਨੈਰ, ਜਦਕਿ ਅਪਰੇਸ਼ਨ ਹੈੱਡ ਦੀ ਜਿੰਮੇਵਾਰੀ ਸੰਗੀਨਾ ਥਮਨ ਵੱਲੋਂ ਨਿਭਾਈ ਗਈ ਹੈ।

ਆਫ-ਬੀਟ ਸਿਨੇਮਾ ਪੈਟਰਨ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਅਦਾਕਾਰ ਸੁੱਖੀ ਬੱਲ ਅਤੇ ਪ੍ਰਿਤਪਾਲ ਪਾਲੀ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਕਈ ਹੋਰ ਮੰਨੇ-ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਇੰਟਰਨੈਸ਼ਨਲ ਪੱਧਰ ਉੱਪਰ ਨਵੇਂ ਅਯਾਮ ਸਿਰਜ ਚੁੱਕੀ ਪ੍ਰਵਾਸੀ ਅਦਾਕਾਰਾ ਸੁੱਖੀ ਬੱਲ ਇਸ ਫਿਲਮ ਨਾਲ ਇੱਕ ਹੋਰ ਪ੍ਰਭਾਵੀ ਪਾਰੀ ਦਾ ਆਗਾਜ਼ ਕਰੇਗੀ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਫਿਲਮਾਂ ਦਾ ਹਿੱਸਾ ਰਹੀ ਹੈ, ਜਿੰਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਕਈ ਫਿਲਮ ਫੈਸਟੀਵਲਜ਼ ਵਿੱਚ ਵੀ ਕਾਫ਼ੀ ਸਰਾਹਿਆ ਗਿਆ ਹੈ।

ਸਾਹਮਣੇ ਆਉਣ ਜਾ ਰਹੀਆਂ ਚਰਚਿਤ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੀ ਇਸ ਫਿਲਮ ਦੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਦੀ ਗੱਲ ਕੀਤੀ ਜਾਵੇ ਤਾਂ ਬਤੌਰ ਸਿਨੇਮਾਟੋਗ੍ਰਾਫ਼ਰ ਅਪਣੇ ਸਿਨੇਮਾ ਕਰੀਅਰ ਦਾ ਆਗਾਜ਼ ਕਰਨ ਵਾਲੇ ਇਹ ਹੋਣਹਾਰ ਕੈਮਰਾਮੈਨ ਅੱਜਕੱਲ੍ਹ ਨਿਰਦੇਸ਼ਕ ਦੇ ਰੂਪ ਵਿੱਚ ਵੀ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੀਆਂ ਨਿਰਦੇਸ਼ਕ ਦੇ ਰੂਪ ਵਿੱਚ ਬਣਾਈਆਂ ਫਿਲਮਾਂ ਵਿੱਚ 'ਖਤਰੇ ਦਾ ਘੁੱਗੂ', 'ਸੱਗੀ ਫੁੱਲ' ਆਦਿ ਵੀ ਸ਼ਾਮਿਲ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.