ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਸੁੰਦਰੀਆਂ ਕਿਸੇ ਪਾਸੇ ਤੋਂ ਵੀ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹਨ, ਫਿਰ ਉਹ ਭਾਵੇਂ ਐਕਟਿੰਗ ਹੋਵੇ ਜਾਂ ਪਹਿਰਾਵਾ। ਪੰਜਾਬੀ ਸਿਨੇਮਾ ਦੀਆਂ ਅਦਾਕਾਰਾਂ ਜੀਨ ਅਤੇ ਵੈਸਟਰਨ ਡਰੈੱਸ ਤੋਂ ਇਲਾਵਾ ਪੰਜਾਬੀ ਸੂਟ ਵਿੱਚ ਵਿੱਚ ਵੀ ਬਾਲੀਵੁੱਡ ਦੀਆਂ ਦਿੱਗਜ ਅਦਾਕਾਰਾਂ ਨੂੰ ਮਾਤ ਦਿੰਦੀਆਂ ਹਨ। ਇਸ ਲਿਸਟ ਵਿੱਚ ਸੋਨਮ ਬਾਜਵਾ, ਵਾਮਿਕਾ ਗੱਬੀ, ਸਰਗੁਣ ਮਹਿਤਾ, ਨੀਰੂ ਬਾਜਵਾ ਵਰਗੀਆਂ ਕਈ ਅਦਾਕਾਰਾਂ ਸ਼ਾਮਿਲ ਹਨ।
ਨੀਰੂ ਬਾਜਵਾ: ਨੀਰੂ ਬਾਜਵਾ ਨੂੰ ਪੰਜਾਬੀ ਸਿਨੇਮਾ ਦੀ 'ਕੁਈਨ' ਕਹਿ ਦੇਣਾ ਕਿਸੇ ਵੀ ਪਾਸੇ ਤੋਂ ਅਤਿਕਥਨੀ ਨਹੀਂ ਹੋਵੇਗਾ। ਅਦਾਕਾਰਾ 43 ਸਾਲ ਦੀ ਹੋ ਕੇ ਵੀ ਬਾਲੀਵੁੱਡ ਅਦਾਕਾਰਾਂ ਨੂੰ ਮਾਤ ਦਿੰਦੀ ਹੈ। ਸੂਟ ਵਿੱਚ ਅਦਾਕਾਰਾ ਕਾਫੀ ਸ਼ਾਨਦਾਰ ਲੱਗਦੀ ਹੈ।
ਸੋਨਮ ਬਾਜਵਾ: ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਇੱਕ ਬਿਹਤਰੀਨ ਅਦਾਕਾਰਾ ਹੈ, ਸੋਨਮ ਬਾਜਵਾ ਦੀ ਕਾਫੀ ਵੱਡੀ ਫੈਨ ਫਾਲੋਇੰਗ ਹੈ। ਸੋਨਮ ਬਾਜਵਾ ਜਿਆਦਾਤਰ ਪੰਜਾਬੀ ਸੂਟਾਂ ਵਿੱਚ ਹੀ ਦਿਖਾਈ ਦਿੰਦੀ ਹੈ।
ਸਰਗੁਣ ਮਹਿਤਾ: ਸਰਗੁਣ ਮਹਿਤਾ ਪੰਜਾਬੀ ਸਿਨੇਮਾ ਦੀ ਇੱਕ ਸਫ਼ਲ ਅਦਾਕਾਰਾ ਹੈ, ਅਦਾਕਾਰਾ ਨੇ ਕਾਫੀ ਸਾਰੀਆਂ ਹਿੱਟ ਫਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਹਨ। ਸਰਗੁਣ ਮਹਿਤਾ ਦੇ ਸੂਟਾਂ ਦਾ ਕਾਫੀ ਸ਼ਾਨਦਾਰ ਕਲੈਕਸ਼ਨ ਹੈ।
ਸਿੰਮੀ ਚਾਹਲ: ਸਿੰਮੀ ਚਾਹਲ 'ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ' ਵਾਲੇ ਫਾਰਮੂਲੇ ਉਤੇ ਵਿਸ਼ਵਾਸ ਰੱਖਦੀ ਹੈ, ਅਦਾਕਾਰਾ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ, ਉਹ ਸਾਰੀਆਂ ਦਰਸ਼ਕਾਂ ਦੇ ਦਿਲਾਂ ਉਤੇ ਛਾਈਆਂ ਹੋਈਆਂ ਹਨ। ਸਿੰਮੀ ਚਾਹਲ ਸੂਟਾਂ ਵਿੱਚ ਕਾਫੀ ਪਿਆਰੀ ਲੱਗਦੀ ਹੈ।
ਤਾਨੀਆ: ਲੌਕਡਾਊਨ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸੁਫ਼ਨਾ' ਨਾਲ ਸਭ ਦੇ ਦਿਲਾਂ ਉਤੇ ਛਾਅ ਜਾਣ ਵਾਲੀ ਤਾਨੀਆ ਪੰਜਾਬੀ ਸਿਨੇਮਾ ਦੀ ਸਫ਼ਲ ਅਦਾਕਾਰਾਂ ਵਿੱਚੋਂ ਇੱਕ ਹੈ। ਤਾਨੀਆ ਪੰਜਾਬੀ ਸੂਟ ਵਿੱਚ ਕਾਫੀ ਬਾਲੀਵੁੱਡ ਸੁੰਦਰੀਆਂ ਨੂੰ ਪਿੱਛੇ ਛੱਡਦੀ ਹੈ।
ਵਾਮਿਕਾ ਗੱਬੀ: ਵਾਮਿਕਾ ਗੱਬੀ ਇਸ ਸਮੇਂ ਬਾਲੀਵੁੱਡ ਸਿਨੇਮਾ ਦਾ ਵੀ ਚਰਚਿਤ ਨਾਂਅ ਬਣਦੀ ਜਾ ਰਹੀ ਹੈ। ਵਾਮਿਕਾ ਨੂੰ ਬਹੁਤ ਹੀ ਘੱਟ ਪੰਜਾਬੀ ਸੂਟ ਵਿੱਚ ਦੇਖਿਆ ਜਾਂਦਾ ਹੈ, ਪਰ ਜਦੋਂ ਵੀ ਅਦਾਕਾਰਾ ਸੂਟ ਪਹਿਨਦੀ ਹੈ ਤਾਂ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੰਦੀ ਹੈ।
ਮਾਹੀ ਸ਼ਰਮਾ: ਮਾਹੀ ਸ਼ਰਮਾ ਵੀ ਜਿਆਦਾਤਰ ਸਿੰਪਲ ਲੁੱਕ ਵਿੱਚ ਹੀ ਦਿਖਾਈ ਦਿੰਦੀ ਹੈ, ਮਾਹੀ ਸ਼ਰਮਾ ਦੇ ਕਈ ਸੂਟ ਤਾਂ ਅਜਿਹੇ ਹਨ, ਜਿੰਨ੍ਹਾਂ ਨੂੰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਇਹ ਸੂਟ ਅਦਾਕਾਰਾਂ ਲਈ ਹੀ ਬਣੇ ਹੋਏ ਹਨ।
ਹਿਮਾਂਸ਼ੀ ਖੁਰਾਨਾ: ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੂੰ ਜਿਆਦਾਤਰ ਵੈਸਟਰਨ ਡਰੈੱਸ ਵਿੱਚ ਹੀ ਦੇਖਿਆ ਜਾਂਦਾ ਹੈ, ਪਰ ਜਦੋਂ ਵੀ ਹਿਮਾਂਸ਼ੀ ਖੁਰਾਨਾ ਪੰਜਾਬੀ ਸੂਟ ਪਹਿਨਦੀ ਹੈ ਤਾਂ ਉਹ ਸਭ ਅਦਾਕਾਰਾਂ ਨੂੰ ਪਿੱਛੇ ਛੱਡ ਦਿੰਦੀ ਹੈ।
ਤਨੂੰ ਗਰੇਵਾਲ: ਗਿੱਪੀ ਗਰੇਵਾਲ ਦੀ ਫਿਲਮ 'ਮੇਰਾ ਯਾਰ ਤਿੱਤਲੀਆਂ ਵਰਗਾ' ਨਾਲ ਪੰਜਾਬੀ ਸਿਨੇਮਾ ਵਿੱਚ ਡੈਬਿਊ ਕਰਨ ਵਾਲੀ ਤਨੂੰ ਗਰੇਵਾਲ ਵੀ ਪੰਜਾਬੀ ਸੂਟਾਂ ਵਿੱਚ ਕਾਫੀ ਸ਼ਾਨਦਾਰ ਲੱਗਦੀ ਹੈ।
ਨਿਮਰਤ ਖਹਿਰਾ: ਨਿਮਰਤ ਖਹਿਰਾ ਇੱਕ ਹੋਰ ਪੰਜਾਬੀ ਸਿਨੇਮਾ ਦੀ ਅਜਿਹੀ ਅਦਾਕਾਰਾ-ਗਾਇਕਾ ਹੈ, ਜੋ ਜਿਆਦਾਤਰ ਪੰਜਾਬੀ ਸੂਟਾਂ ਵਿੱਚ ਦੇਖੀ ਜਾਂਦੀ ਹੈ, ਅਦਾਕਾਰਾ ਪੰਜਾਬੀ ਸੂਟਾਂ ਵਿੱਚ ਸਭ ਤੋਂ ਪਿਆਰੀ ਲੱਗਦੀ ਹੈ।
ਇਹ ਵੀ ਪੜ੍ਹੋ: