ETV Bharat / entertainment

ਨਾ ਸਰੀਰ 'ਤੇ 'ਕੱਪੜੇ', ਨਾ ਕੋਈ ਡਾਇਲਾਗ, ਕਾਫ਼ੀ ਮਜ਼ੇਦਾਰ ਹੈ ਫਿਲਮ 'ਇੱਲਤੀ' ਦਾ ਟੀਜ਼ਰ, ਦੇਖੋ ਜ਼ਰਾ - UPCOMING FILM ILLTI TEASER OUT

ਹਾਲ ਹੀ ਵਿੱਚ ਜਗਜੀਤ ਸੰਧੂ ਨੇ ਆਪਣੀ ਆਉਣ ਵਾਲੀ ਫਿਲਮ 'ਇੱਲਤੀ' ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕੀਤਾ ਹੈ।

Film ILLTI Teaser
Film ILLTI Teaser (Instagram @ Jagjeet Sandhu)
author img

By ETV Bharat Entertainment Team

Published : Dec 6, 2024, 1:21 PM IST

Updated : Dec 6, 2024, 4:45 PM IST

Film ILLTI Teaser: ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਓਏ ਭੋਲੇ ਓਏ' ਨਾਲ ਸਭ ਦੇ ਦਿਲਾਂ ਉਤੇ ਰਾਜ਼ ਕਰਨ ਵਾਲੇ ਅਦਾਕਾਰ ਜਗਜੀਤ ਸੰਧੂ ਇਸ ਸਮੇਂ ਆਪਣੀ ਨਵੀਂ ਫਿਲਮ 'ਇੱਲਤੀ' ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਅਦਾਕਾਰ ਨੇ ਇਸ ਫਿਲਮ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕੀਤਾ ਹੈ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਕਿਸ ਵਿਸ਼ੇ ਉਤੇ ਆਧਾਰਿਤ ਹੈ ਫਿਲਮ

ਅਦਾਕਾਰ ਦੁਆਰਾ ਸਾਂਝਾ ਕੀਤਾ ਫਿਲਮ 'ਇੱਲਤੀ' ਦਾ ਟੀਜ਼ਰ ਕਾਫੀ ਵੱਖਰੇ ਵਿਸ਼ੇ ਉਪਰ ਆਧਾਰਿਤ ਹੈ, ਟੀਜ਼ਰ ਇੱਕ ਸੰਨਸਾਨ ਜਗ੍ਹਾਂ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਇੱਕ ਬਿਨ੍ਹਾਂ ਕੱਪੜਿਆਂ ਵਾਲਾ ਵਿਅਕਤੀ ਸੰਖ ਵਜਾਉਂਦਾ ਨਜ਼ਰੀ ਪੈਂਦਾ ਹੈ। ਫਿਰ ਟੀਜ਼ਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ-ਚਾਰ ਵਿਅਕਤੀ ਮਿਲ ਕੇ ਪਹੀਏ ਬਣਾ ਰਹੇ ਹਨ। ਇਸ ਤੋਂ ਬਾਅਦ ਅਦਾਕਾਰਾ ਤਾਨੀਆ ਦੀ ਐਂਟਰੀ ਹੁੰਦੀ ਹੈ। ਟੀਜ਼ਰ ਦੀ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਹਰ ਕਿਰਦਾਰ ਨੇ ਪੱਤਿਆਂ ਨਾਲ ਆਪਣੇ ਸਰੀਰ ਨੂੰ ਢੱਕਿਆਂ ਹੋਇਆ ਹੈ।

ਹੁਣ ਜੇਕਰ ਦੂਜੇ ਸ਼ਬਦਾਂ ਵਿੱਚ ਟੀਜ਼ਰ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਉਸ ਸਮੇਂ ਦੇ ਇਨਸਾਨ ਬਾਰੇ ਗੱਲ ਕਰਦੀ ਹੈ, ਜਿਸ ਸਮੇਂ ਇਨਸਾਨ ਕੋਲ ਹੁਣ ਜਿੰਨੀਆਂ ਸੁਖ ਸਹੂਲਤਾਂ ਨਹੀਂ ਸਨ, ਅੱਗ ਦੀ ਕਾਢ, ਕੱਪੜਿਆਂ ਦੀ ਕਾਢ, ਪਹੀਏ ਦੀ ਕਾਢ ਵਰਗੇ ਮੁੱਦਿਆਂ ਉਤੇ ਆਧਾਰਿਤ ਇਸ ਫਿਲਮ ਦੇ ਟੀਜ਼ਰ ਵਿੱਚ ਇੱਕ ਵੀ ਡਾਇਲਾਗ ਨਹੀਂ ਹੈ, ਜੋ ਦਰਸ਼ਕਾਂ ਦਾ ਸਭ ਤੋਂ ਜਿਆਦਾ ਧਿਆਨ ਖਿੱਚ ਰਿਹਾ ਹੈ, ਇਸ ਤੋਂ ਇਲਾਵਾ ਅਦਾਕਾਰ ਜਗਜੀਤ ਸੰਧੂ ਦੇ ਹਾਵ-ਭਾਵ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਹਨ।

ਟੀਜ਼ਰ ਦੇਖ ਕੇ ਕੀ ਬੋਲੇ ਦਰਸ਼ਕ

ਫਿਲਮ ਦੇ ਟੀਜ਼ਰ ਨੂੰ ਦਰਸ਼ਕ ਕਾਫੀ ਪਿਆਰ ਦੇ ਰਹੇ ਹਨ, ਇੱਕ ਨੇ ਲਿਖਿਆ, 'ਮੈਨੂੰ ਤਾਂ ਇਹ ਸੋਚ ਕੇ ਹੈਰਾਨੀ ਆ ਕਿ ਫਿਲਮ ਦੇ ਗਾਣੇ ਕਿਹੋ ਜਿਹੇ ਹੋਣਗੇ।' ਇੱਕ ਹੋਰ ਨੇ ਲਿਖਿਆ, 'ਬਹੁਤ ਅਲੱਗ ਚੀਜ਼ ਲੈ ਕੇ ਆਏ...ਜੰਗਲੀ ਮਾਹੌਲ ਬਣਨਾ।' ਇੱਕ ਹੋਰ ਨੇ ਲਿਖਿਆ, 'ਟੀਜ਼ਰ ਸ਼ਾਨਦਾਰ ਲੱਗ ਰਿਹਾ ਹੈ, ਇਸ ਫਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ।'

ਇਸ ਦੌਰਾਨ ਜੇਕਰ ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਹ ਫਿਲਮ 14 ਫਰਵਰੀ 2025 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਤੋਂ ਇਲਾਵਾ ਰਘਵੀਰ ਬੋਲੀ, ਅਨੀਤਾ ਦੇਵਗਨ, ਸੁਰਿੰਦਰ ਸ਼ਰਮਾ, ਸੰਜੂ ਸੋਲੰਕੀ, ਸਤਵੰਤ ਕੌਰ, ਦਿਲਾਵਰ ਸਿੱਧੂ, ਦਲਜਿੰਦਰ ਬਸਰਾਣ, ਇਕਤਰ ਸਿੰਘ, ਬਸ਼ੀਰ ਖਾਨ, ਹਰਜੀਤ ਕੈਂਥ, ਜਤਿੰਦਰ ਰਾਮਗੜ੍ਹੀਆ, ਇੰਦਰਜੀਤ ਡੱਲੀ, ਵਿਕਰਮ ਖਹਿਰਾ, ਗੁਰਨਵ ਵਰਗੇ ਮੰਝੇ ਹੋਏ ਕਲਾਕਾਰ ਹਨ।

ਇਹ ਵੀ ਪੜ੍ਹੋ:

Last Updated : Dec 6, 2024, 4:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.