ਚੰਡੀਗੜ੍ਹ: ਗਲੋਬਲ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਐਕਟਿੰਗ ਨੇ ਭਾਰਤ ਦੇ ਦਰਸ਼ਕਾਂ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਾਇਲ ਕੀਤਾ ਹੋਇਆ ਹੈ। ਫਿਲਮ ਨੇ 10 ਦਿਨਾਂ ਵਿੱਚ ਅਨੇਕਾਂ ਹਿੱਟ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਵਿੱਚ ਤਰਸੇਮ ਜੱਸੜ ਦੀ 'ਮਸਤਾਨੇ' ਵੀ ਸ਼ਾਮਿਲ ਹੈ।
ਹੁਣ ਇੱਥੇ ਜੇਕਰ ਫਿਲਮ ਦੀ ਸਾਰੀ ਕਮਾਈ ਬਾਰੇ ਗੱਲ ਕਰੀਏ ਤਾਂ ਇਸ ਸ਼ਾਨਦਾਰ ਫਿਲਮ ਨੇ ਪਹਿਲੇ ਦਿਨ ਭਾਰਤ ਅਤੇ ਵਿਦੇਸ਼ਾਂ ਵਿੱਚ 10.76 ਕਰੋੜ ਨਾਲ ਖਾਤਾ ਖੋਲ੍ਹਿਆ ਸੀ। ਦੂਜੇ ਦਿਨ 11.65 ਕਰੋੜ, ਤੀਜੇ ਦਿਨ 2.50 ਕਰੋੜ, ਚੌਥੇ ਦਿਨ 14.15 ਕਰੋੜ, ਪੰਜਵੇਂ ਦਿਨ 6.75 ਕਰੋੜ, ਛੇਵੇਂ ਦਿਨ 6.07 ਕਰੋੜ, ਸੱਤਵੇਂ ਦਿਨ 4.20 ਕਰੋੜ, ਅੱਠਵੇਂ ਦਿਨ 3.53 ਕਰੜੋ, ਨੌਵੇਂ ਦਿਨ 3.81 ਅਤੇ ਦਸਵੇਂ ਦਿਨ 5 ਕਰੋੜ ਦਾ ਕਲੈਕਸ਼ਨ ਕੀਤਾ, ਜਿਸ ਨਾਲ ਹੁਣ ਫਿਲਮ ਦਾ ਸਾਰਾ ਕਲੈਕਸ਼ਨ 78.92 ਕਰੋੜ ਹੋ ਗਿਆ ਹੈ।
ਇੰਨ੍ਹਾਂ ਵੱਡੀਆਂ ਫਿਲਮਾਂ ਦਾ ਤੋੜਿਆ ਰਿਕਾਰਡ: ਦਸ ਦਿਨਾਂ ਵਿੱਚ ਫਿਲਮ ਦੀ ਇਸ ਕਮਾਈ ਨੇ ਕਈ ਫਿਲਮਾਂ ਨੂੰ ਪਛਾੜ ਦਿੱਤਾ ਹੈ, ਜਿਸ ਵਿੱਚ 'ਚੱਲ ਮੇਰਾ ਪੁੱਤ 2', 'ਸੌਂਕਣ ਸੌਂਕਣੇ', 'ਹੌਂਸਲਾ ਰੱਖ', 'ਛੜਾ', 'ਚਾਰ ਸਹਿਬਜ਼ਾਦੇ', 'ਜੱਟ ਐਂਡ ਜੂਲੀਅਟ 3' ਅਤੇ 'ਮਸਤਾਨੇ' ਵਰਗੀਆਂ ਬਲਾਕਬਸਟਰ ਫਿਲਮਾਂ ਸ਼ਾਮਿਲ ਹਨ।
ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ: ਦੂਜੇ ਪਾਸੇ ਜੇਕਰ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਪਹਿਲੇ ਨੰਬਰ ਉਤੇ 'ਕੈਰੀ ਆਨ ਜੱਟਾ 3' (103 ਕਰੋੜ) ਅਤੇ ਦੂਜਾ ਸਥਾਨ ਹੁਣ 'ਜੱਟ ਐਂਡ ਜੂਲੀਅਟ 3' (78.92 ਕਰੋੜ) ਨੇ ਮੱਲ ਲਿਆ ਹੈ, ਇਸ ਤੋਂ ਪਹਿਲੇ 'ਮਸਤਾਨੇ' (74 ਕਰੋੜ) ਦੂਜੇ ਸਥਾਨ ਉਤੇ ਸੀ।
- ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਜੱਟ ਐਂਡ ਜੂਲੀਅਟ 3', ਬਣੀ ਪਾਲੀਵੁੱਡ ਦੀ ਤੀਜੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ - Jatt And Juliet 3 Collection
- 'ਜੱਟ ਐਂਡ ਜੂਲੀਅਟ 3' ਨੇ ਬਦਲੀ ਇਸ ਅਦਾਕਾਰ ਦੀ ਕਿਸਮਤ, ਚਾਰੇ-ਪਾਸੇ ਤੋਂ ਮਿਲ ਰਹੀ ਹੈ ਭਰਵੀਂ ਪ੍ਰਸ਼ੰਸਾ - jatt and Juliet 3
- ਸਿਨੇਮਾਘਰਾਂ 'ਚ ਧੂੰਮਾਂ ਪਾ ਰਹੀ 'ਜੱਟ ਐਂਡ ਜੂਲੀਅਟ 3', 5 ਦਿਨਾਂ 'ਚ ਤੋੜਿਆ 'ਸੌਂਕਣ ਸੌਂਕਣੇ' ਸਣੇ ਇੰਨ੍ਹਾਂ ਫਿਲਮਾਂ ਦਾ ਰਿਕਾਰਡ - Jatt And juliet 3 Collection
ਹੁਣ ਇੱਥੇ ਜੇਕਰ ਫਿਲਮ 'ਜੱਟ ਐਂਡ ਜੂਲੀਅਟ 3' ਬਾਰੇ ਗੱਲ ਕਰੀਏ ਤਾਂ ਇਸ ਕਾਮੇਡੀ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਤੋਂ ਇਲਾਵਾ ਰਾਣਾ ਰਣਬੀਰ, ਜਸਵਿੰਦਰ ਭੱਲਾ, ਬੀਐਨ ਸ਼ਰਮਾ, ਜੈਸਮੀਨ ਬਾਜਵਾ ਵਰਗੇ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਵਿੱਚ ਨਜ਼ਰ ਆਏ ਹਨ। ਫਿਲਮ ਦਾ ਨਿਰਦੇਸ਼ਨ ਅਤੇ ਲੇਖਨ ਜਗਦੀਪ ਸਿੱਧੂ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਈ ਹਿੱਟ ਫਿਲਮਾਂ ਪਾਲੀਵੁੱਡ ਦੀ ਝੋਲੀ ਪਾ ਚੁੱਕੇ ਹਨ।