ਹੈਦਰਾਬਾਦ: SS ਰਾਜਾਮੌਲੀ ਅਤੇ ਮਹੇਸ਼ ਬਾਬੂ ਦੀ ਕਾਫੀ ਉਡੀਕੀ ਜਾ ਰਹੀ 'SSMB 29' ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਅਸਲ ਵਿੱਚ ਇਸ ਫਿਲਮ ਵਿੱਚ ਇੱਕ ਅਦਾਕਾਰਾ ਦੀ ਐਂਟਰੀ ਹੋਈ ਹੈ, ਜੋ 6 ਸਾਲਾਂ ਬਾਅਦ ਇੱਕ ਭਾਰਤੀ ਫਿਲਮ ਵਿੱਚ ਕੰਮ ਕਰੇਗੀ, ਐਸਐਸ ਰਾਜਾਮੌਲੀ 2025 ਵਿੱਚ 'ਬਾਹੂਬਲੀ' ਅਤੇ 'ਆਰਆਰਆਰ' ਤੋਂ ਬਾਅਦ ਆਪਣੀ ਅਗਲੀ ਕਹਾਣੀ ਨੂੰ ਪਰਦੇ 'ਤੇ ਲਿਆਉਣ ਲਈ ਤਿਆਰ ਹਨ।
ਇਸ ਸੁੰਦਰੀ ਦੀ ਹੋਈ ਐਂਟਰੀ
ਪ੍ਰਿਅੰਕਾ ਚੋਪੜਾ SS ਰਾਜਾਮੌਲੀ ਅਤੇ ਮਹੇਸ਼ ਬਾਬੂ ਦੀ 'SSMB 29' ਵਿੱਚ ਐਂਟਰੀ ਕਰ ਚੁੱਕੀ ਹੈ। ਜੀ ਹਾਂ, ਖਬਰਾਂ ਮੁਤਾਬਕ ਪ੍ਰਿਅੰਕਾ ਚੋਪੜਾ ਇਸ ਫਿਲਮ ਵਿੱਚ ਮਹੇਸ਼ ਬਾਬੂ ਦੇ ਨਾਲ ਸਕ੍ਰੀਨ ਸ਼ੇਅਰ ਕਰੇਗੀ। 'ਦੇਸੀ ਗਰਲ' ਇਸ ਫਿਲਮ 'ਚ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਪ੍ਰਿਅੰਕਾ ਚੋਪੜਾ ਨਿਰਦੇਸ਼ਕ ਐਸ ਐਸ ਰਾਜਾਮੌਲੀ ਦੀ ਅਗਲੀ ਪੈਨ-ਵਰਲਡ ਵਾਈਲਡ ਐਡਵੈਂਚਰ ਨਾਲ ਭਾਰਤੀ ਫਿਲਮ ਉਦਯੋਗ ਵਿੱਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਫਿਲਮ ਕਦੋਂ ਹੋਵੇਗੀ ਰਿਲੀਜ਼
ਫਿਲਮ ਦਾ ਲੇਖਣ ਆਖਰੀ ਪੜਾਅ 'ਤੇ ਹੈ ਅਤੇ ਅਪ੍ਰੈਲ 2025 ਵਿੱਚ ਫਲੋਰ 'ਤੇ ਜਾਣ ਲਈ ਤਿਆਰ ਹੈ। ਐਸ ਐਸ ਰਾਜਾਮੌਲੀ ਇੱਕ ਵਿਸ਼ਵਵਿਆਪੀ ਚਿਹਰੇ ਦੀ ਤਲਾਸ਼ ਕਰ ਰਹੇ ਸਨ, ਜੋ ਉਨ੍ਹਾਂ ਨੂੰ ਪ੍ਰਿਅੰਕਾ ਚੋਪੜਾ ਦੇ ਰੂਪ ਵਿੱਚ ਮਿਲਿਆ। ਹਾਲਾਂਕਿ ਅਧਿਕਾਰਤ ਘੋਸ਼ਣਾ ਅਜੇ ਬਾਕੀ ਹੈ, ਉਹ ਵੀ ਜਲਦੀ ਹੀ ਹੋ ਜਾਵੇਗਾ। ਪ੍ਰਿਅੰਕਾ ਨੂੰ ਆਖਰੀ ਵਾਰ 'ਦਿ ਸਕਾਈ ਇਜ਼ ਪਿੰਕ' ਵਿੱਚ ਦੇਖਿਆ ਗਿਆ ਸੀ ਜੋ 2019 ਵਿੱਚ ਰਿਲੀਜ਼ ਹੋਈ ਸੀ।
ਮਹੇਸ਼ ਬਾਬੂ ਦੇ ਨਾਲ ਐਸਐਸ ਰਾਜਾਮੌਲੀ ਦੀ ਇਹ ਫਿਲਮ 2026 ਦੇ ਅੰਤ ਤੱਕ ਸ਼ੂਟ ਕੀਤੀ ਜਾਵੇਗੀ ਅਤੇ 2027 ਵਿੱਚ ਸਿਨੇਮਾਘਰਾਂ ਵਿੱਚ ਵੱਡੀ ਰਿਲੀਜ਼ ਹੋਣ ਦੀ ਉਮੀਦ ਹੈ। ਖਬਰਾਂ ਦੀ ਮੰਨੀਏ ਤਾਂ ਰਾਜਾਮੌਲੀ ਇਸ ਫਿਲਮ ਲਈ ਗਲੋਬਲ ਸਟੂਡੀਓ ਨਾਲ ਕੰਮ ਕਰਨਾ ਚਾਹੁੰਦੇ ਹਨ, ਜਿਸ ਲਈ ਡਿਜ਼ਨੀ ਨਾਲ ਵੀ ਗੱਲਬਾਤ ਚੱਲ ਰਹੀ ਹੈ। ਫਿਲਮ ਦੀ ਸ਼ੂਟਿੰਗ ਭਾਰਤ ਅਤੇ ਅਮਰੀਕਾ ਦੇ ਸਟੂਡੀਓਜ਼ ਦੇ ਨਾਲ-ਨਾਲ ਅਫਰੀਕੀ ਜੰਗਲਾਂ ਵਿੱਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: