ਹੈਦਰਾਬਾਦ: 'ਕਲਕੀ 2898 AD' ਨੇ ਪਹਿਲੇ ਹੀ ਦਿਨ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਦਬਦਬਾ ਬਣਾ ਲਿਆ ਹੈ। ਪ੍ਰਭਾਸ, ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ, ਕਮਲ ਹਾਸਨ ਸਟਾਰਰ ਸਾਇੰਸ-ਫਿਕਸ਼ਨ ਫਿਲਮ 'ਕਲਕੀ 2898 AD' ਭਾਵੇਂ ਹੀ ਭਾਰਤੀ ਫਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਓਪਨਰ ਨਾ ਬਣੀ ਹੋਵੇ ਪਰ 'ਕਲਕੀ 2898 AD' ਨੇ ਆਪਣੀ ਪਹਿਲੇ ਦਿਨ ਦੀ ਕਮਾਈ ਨਾਲ ਸਾਰੀਆਂ ਹਿੰਦੀ ਸਿਨੇਮਾ ਫਿਲਮਾਂ ਨੂੰ ਪਛਾੜ ਦਿੱਤਾ ਹੈ। ਇਸ ਵਿੱਚ ਸ਼ਾਹਰੁਖ ਖਾਨ ਦੀ 2023 ਦੀ ਮੇਗਾ-ਬਲਾਕਬਸਟਰ ਫਿਲਮ ਜਵਾਨ ਅਤੇ ਪਠਾਨ ਤੋਂ ਇਲਾਵਾ ਕਈ ਹਿੰਦੀ ਫਿਲਮਾਂ ਸ਼ਾਮਲ ਹਨ।
ਕਲਕੀ 2898 AD ਦਾ ਪਹਿਲੇ ਦਿਨ ਦਾ ਕਲੈਕਸ਼ਨ: ਸ਼ੁਰੂਆਤੀ ਬਾਕਸ ਆਫਿਸ ਰਿਪੋਰਟਾਂ ਦੇ ਅਨੁਸਾਰ ਕਲਕੀ 2898 AD ਨੇ ਦੁਨੀਆ ਭਰ ਵਿੱਚ 180 ਕਰੋੜ ਰੁਪਏ ਦੇ ਨਾਲ ਖਾਤਾ ਖੋਲ੍ਹਿਆ ਹੈ। ਇਸ ਦੇ ਨਾਲ ਹੀ ਭਾਰਤ 'ਚ ਫਿਲਮ ਨੇ ਸ਼ਾਹਰੁਖ ਖਾਨ ਦੀਆਂ ਫਿਲਮਾਂ ਜਵਾਨ ਅਤੇ ਪਠਾਨ ਸਮੇਤ ਕਈ ਹਿੰਦੀ ਫਿਲਮਾਂ ਦੇ ਰਿਕਾਰਡ ਤੋੜਦੇ ਹੋਏ 100 ਕਰੋੜ ਰੁਪਏ ਦੀ ਓਪਨਿੰਗ ਕੀਤੀ ਹੈ। 'ਕਲਕੀ 2898 AD' ਨੇ ਹਿੰਦੀ ਬੈਲਟ ਵਿੱਚ 24 ਕਰੋੜ ਰੁਪਏ ਅਤੇ ਸਾਰੀਆਂ ਭਾਸ਼ਾਵਾਂ ਵਿੱਚ 100 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।
ਪਹਿਲੇ ਦਿਨ ਸਭ ਤੋਂ ਜਿਆਦਾ ਕਲੈਕਸ਼ਨ ਕਰਨ ਵਾਲੀਆਂ ਫਿਲਮਾਂ:
- ਜਵਾਨ (65.5 ਕਰੋੜ)
- ਪਠਾਨ (55 ਕਰੋੜ)
- ਐਨੀਮਲ (54.75 ਕਰੋੜ)
- ਵਾਰ (51.6 ਕਰੋੜ)
- ਠਗਸ ਆਫ ਹਿੰਦੋਸਤਾਨ (50.75 ਕਰੋੜ)
- ਟਾਈਗਰ 3 (43 ਕਰੋੜ)
- ਹੈਪੀ ਨਿਊ ਈਅਰ (42.62 ਕਰੋੜ)
- ਗਦਰ 2 (40.10 ਕਰੋੜ)
ਇਸ ਦੇ ਨਾਲ ਹੀ ਵਿਸ਼ਵਵਿਆਪੀ ਓਪਨਿੰਗ ਕਲੈਕਸ਼ਨ ਵਿੱਚ ਫਿਲਮ ਕਲਕੀ ਨੇ ਬਾਕਸ ਆਫਿਸ 'ਤੇ ਕਾਫੀ ਸਾਰੀਆਂ ਹਿੰਦੀ ਫਿਲਮਾਂ ਨੂੰ ਮਾਤ ਦਿੱਤੀ ਹੈ।